ਮਾਨਸਾ – ਚੰਦਰਾਸ਼ ਫਾਊਡੇਸ਼ਨ ਗੌਰਖਪੁਰ (ਯੂਪੀ) ਅਤੇ ਬਿੱਗ ਹੋਪ ਫਾਊਡੇਸ਼ਨ ਬਰੇਟਾ ਵੱਲੋ ਗ੍ਰਾਮ ਪੰਚਾਇਤ ਟਾਹਲੀਆਂ ਦੇ ਸਹਿਯੋਗ ਨਾਲ ਟਾਹਲੀਆਂ ਵਿਖ਼ੇ ਪਹਿਲੀ ਤੋਂ ਅੱਠਵੀਂ ਕਲਾਸ ਦੇ ਲੋੜਬੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਟੇਟ ਅਵਾਰਡੀ ਜੋਗਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਸ ਸੈਂਟਰ ਨਾਲ਼ ਪਿੰਡ ਦੇ ਬੱਚਿਆਂ ਨੂੰ ਪੜਾਈ ਵਿੱਚ ਸਹਾਇਤਾ ਮਿਲੇਗੀ। ਇਸ ਲਈ ਸੈਂਟਰ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਬਿੱਗ ਹੋਪ ਫਾਊਡੇਸ਼ਨ ਦੇ ਮਨਿੰਦਰ ਸਿੰਗਲਾ ਨੇ ਕਿਹਾ ਕਿ ਇਹ ਸੈਂਟਰ ਬਿਲਕੁਲ ਮੁਫ਼ਤ ਹੈ। ਸਾਡੀ ਸੰਸਥਾਂ ਦਾ ਮੁੱਖ ਟੀਚਾ ਕਮਜ਼ੋਰ ਤੇ ਗਰੀਬ ਵਰਗ ਦੇ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਵਧੀਆ ਪੜਾਈ ਕਰਕੇ ਆਪਣੇ ਯੋਗ ਬਣਾਉਣਾ ਹੈ।
ਇਸ ਮੌਕੇ ਤੇ ਬੀਰਬਲ ਸਿੰਘ ਮੈਂਬਰ , ਗੁਰਦਾਸ ਸਿੰਘ ਗੋਰਾ, ਬੱਸੋ ਕੌਰ, ਸੁਖਜੀਤ ਕੌਰ ਸਕੂਲ ਕਮੇਟੀ ਮੇਂਬਰ, ਅਧਿਆਪਕਾ ਲਵਜੋਤ ਕੌਰ, ਬੱਚਿਆਂ ਦੇ ਮਾਪੇ ਅਤੇ ਬੱਚੇ ਹਾਜ਼ਰ ਸਨ।