Punjab

ਲੋੜਬੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹਿਆ !

ਟਾਹਲੀਆਂ ਵਿਖ਼ੇ ਪਹਿਲੀ ਤੋਂ ਅੱਠਵੀਂ ਕਲਾਸ ਦੇ ਲੋੜਬੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ।

ਮਾਨਸਾ – ਚੰਦਰਾਸ਼ ਫਾਊਡੇਸ਼ਨ ਗੌਰਖਪੁਰ (ਯੂਪੀ) ਅਤੇ ਬਿੱਗ ਹੋਪ ਫਾਊਡੇਸ਼ਨ ਬਰੇਟਾ ਵੱਲੋ ਗ੍ਰਾਮ ਪੰਚਾਇਤ ਟਾਹਲੀਆਂ ਦੇ ਸਹਿਯੋਗ ਨਾਲ ਟਾਹਲੀਆਂ ਵਿਖ਼ੇ ਪਹਿਲੀ ਤੋਂ ਅੱਠਵੀਂ ਕਲਾਸ ਦੇ ਲੋੜਬੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਟੇਟ ਅਵਾਰਡੀ ਜੋਗਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਸ ਸੈਂਟਰ ਨਾਲ਼ ਪਿੰਡ ਦੇ ਬੱਚਿਆਂ ਨੂੰ ਪੜਾਈ ਵਿੱਚ ਸਹਾਇਤਾ ਮਿਲੇਗੀ। ਇਸ ਲਈ ਸੈਂਟਰ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਬਿੱਗ ਹੋਪ ਫਾਊਡੇਸ਼ਨ ਦੇ ਮਨਿੰਦਰ ਸਿੰਗਲਾ ਨੇ ਕਿਹਾ ਕਿ ਇਹ ਸੈਂਟਰ ਬਿਲਕੁਲ ਮੁਫ਼ਤ ਹੈ। ਸਾਡੀ ਸੰਸਥਾਂ ਦਾ ਮੁੱਖ ਟੀਚਾ ਕਮਜ਼ੋਰ ਤੇ ਗਰੀਬ ਵਰਗ ਦੇ ਬੱਚਿਆਂ ਨੂੰ ਪੜਾ ਕੇ ਉਹਨਾਂ ਨੂੰ ਵਧੀਆ ਪੜਾਈ ਕਰਕੇ ਆਪਣੇ ਯੋਗ ਬਣਾਉਣਾ ਹੈ।

ਇਸ ਮੌਕੇ ਤੇ ਬੀਰਬਲ ਸਿੰਘ ਮੈਂਬਰ , ਗੁਰਦਾਸ ਸਿੰਘ ਗੋਰਾ,  ਬੱਸੋ ਕੌਰ, ਸੁਖਜੀਤ ਕੌਰ ਸਕੂਲ ਕਮੇਟੀ ਮੇਂਬਰ, ਅਧਿਆਪਕਾ ਲਵਜੋਤ ਕੌਰ, ਬੱਚਿਆਂ ਦੇ ਮਾਪੇ ਅਤੇ ਬੱਚੇ ਹਾਜ਼ਰ ਸਨ।

Related posts

ਭਗਵੰਤ ਮਾਨ ਸਰਕਾਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਵਫਦ ਦੀ ਮੁਲਾਕਾਤ ਨਾ ਕਰਵਾਉਣ ਦੇ ਕਾਰਨਾਂ ਕਰ ਕੇ ਝੂਠ ਬੋਲਿਆ: ਅਕਾਲੀ ਦਲ

Bunty

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ‘ਚ 14 ਫਰਵਰੀ ਨੂੰ ਰੈਲੀ

admin

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਜ਼ਬਰ ਖ਼ਿਲਾਫ਼ ਲੜੇਗੀ ਸੰਘਰਸ਼: ਮਨਜੀਤ ਧਨੇਰ 

admin