Punjab

3704 ਮਾਨਸਾ ਅਧਿਆਪਕਾਂ ਵੱਲੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਗੱਲਬਾਤ !

3704 ਮਾਨਸਾ ਅਧਿਆਪਕਾਂ ਵੱਲੋਂ ਆਪਣੀਆਂ ਮੰਗਾ ਦੇ ਹੱਲ ਦੇ ਲਈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੰਦੇ ਹੋਏ।

ਮਾਨਸਾ – 3704 ਅਧਿਆਪਕਾਂ ਉਪਰ ਪੰਜਾਬ ਪੇਅ ਸਕੇਲ ਕੋਰਟ ਅਤੇ ਵਿਭਾਗ ਵੱਲੋਂ ਜਾਰੀ ਕਰਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ DEO ਵੱਲੋਂ 3704 ਭਰਤੀ ਦੇ ਅਧਿਆਪਕਾ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ਤੱਕ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਜਦਕਿ ਪੂਰੇ ਪੰਜਾਬ ਵਿਚ ਨਵੀਆਂ ਬਣਦੀਆਂ ਤਨਖਾਹਾਂ ਜਾਰੀ ਹੋ ਚੁੱਕੀਆਂ ਹਨ। ਇਸ ਦਾ ਰੋਸ ਜਤਾਉਂਦੇ ਹੋਏ 15 ਅਗਸਤ ਨੂੰ ਮਾਨਸਾ ਵਿਖੇ ਪਹੁੰਚੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਲਈ 3704 ਮਾਨਸਾ ਅਧਿਆਪਕਾਂ ਵੱਲੋਂ ਮਿਲਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਜੀਵਨ ਜੋਤ ਸਿੰਘ ਨੇ ਆਪਣੇ ਜ਼ਿਲ੍ਹੇ ਵਿੱਚ ਪੇਅ ਫਿਕਸੇਸ਼ਨ ਨੂੰ ਲੈ ਕੇ ਆ ਰਹੀ ਸਮੱਸਿਆ ਸਬੰਧੀ ਗੱਲਬਾਤ ਰੱਖਦਿਆਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ 3704 ਅਧਿਆਪਕਾਂ ਦੀ ਪੇਅ ਨਿਯਮਾਂ ਅਨੁਸਾਰ ਅਤੇ ਬਣਦੀਆਂ ਰਿਵੀਜਨਾ ਦੇ ਅਧਾਰ ਉਪਰ ਫਿਕਸ ਨਹੀਂ ਹੋ ਰਹੀ। ਜਦ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਿੱਖਿਆ ਵਿਭਾਗ ਸਹੀ ਸੈਸ਼ਨ ਕੋਰਟ ਵਿੱਚ ਪੇਸ਼ ਕਰਕੇ ਅਤੇ ਸਪੀਕਿੰਗ ਆਰਡਰ ਜਾਰੀ ਕਰਕੇ DDO ਨੂੰ ਬਣਦੇ ਲਾਭ 25 ਜੁਲਾਈ ਤੱਕ ਦੇਣ ਲਈ ਪੱਤਰ ਵੀ ਭੇਜ ਚੁੱਕਾ ਹੈ। ਇੱਥੇ ਦੇਖਣਯੋਗ ਬਣਦਾ ਹੈ ਕਿ ਪੰਜਾਬ ਦੇ ਲਗਪਗ ਸਾਰੇ ਜਿਲ੍ਹਿਆ ਵਿੱਚ ਪਟੀਸ਼ਨਰਾਂ ਵੱਲੋਂ ਮੰਗੀ ਰਿੱਟ ਅਤੇ ਵਿਭਾਗ ਦੀਆਂ ਸਮੇਂ ਸਮੇਂ ਦੀ ਰਿਵੀਜਨਾ ਅਨੁਸਾਰ ਤਨਖ਼ਾਹ ਜਾਰੀ ਹੋ ਚੁੱਕੀ ਹੈ ਪਰ ਫਿਰ ਵੀ ਮਾਨਸਾ ਜ਼ਿਲ੍ਹੇ ਵਿੱਚ ਇਹ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਕੋਈ ਵੀ ਡੀ ਡੀ ਓ ਤਨਖਾਹ ਫਿਕਸ ਨਹੀਂ ਕਰ ਰਿਹਾ।

ਇਸ ਸਮੇਂ ਮੰਤਰੀ ਸਾਹਿਬ ਵੱਲੋਂ ਡੀਈਓ ਮੈਡਮ ਨੂੰ ਮੀਟਿੰਗ ਵਿੱਚ ਬੁਲਾ ਕੇ ਮੌਕੇ ਉਪਰ ਹੀ ਹੱਲ ਕਰਨ ਦੀ ਹਦਾਇਤ ਕੀਤੀ ਕਿ ਇਹਨਾਂ ਦੀ ਤਨਖਾਹ ਛੇਂਵੇ ਤਨਖਾਹ ਕਮਿਸ਼ਨ ਨਾਲ ਫਿਕਸ ਕਰਕੇ ਤੁਰੰਤ ਬਣਦੇ ਲਾਭ ਜਾਰੀ ਕੀਤੇ ਜਾਣ। ਡੀ.ਓ. ਮੈਡਮ ਨੇ ਇਸ ਗੱਲ ‘ਤੇ ਹਾਮੀ ਭਰੀ ਕਿ ਬਣਦਾ ਲਾਭ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। 3704 ਅਧਿਆਪਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਆਉਣ ਵਾਲੇ ਸੋਮਵਾਰ ਤੱਕ ਸਹੀ ਫਿਕਸੇਸਨਾ ਕਰਕੇ ਬਣਦੇ ਬਕਾਏ ਜਾਰੀ ਨਾ ਕੀਤੇ ਗਏ ਤਾਂ ਬੁੱਧਵਾਰ ਤੋਂ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੇ ਜ਼ਿੰਮੇਵਾਰ ਡੀ ਈ ਓ (ਸੀ.ਸੈ) ਹੋਵੇਗਾ।

ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਮਨਜਿੰਦਰ ਪਰਿੰਗੜੀ, ਪ੍ਰੈੱਸ ਸਕੱਤਰ ਹਰਵਿੰਦਰ ਭੀਖੀ, ਕਮੇਟੀ ਮੈਂਬਰ ਰਾਹੁਲ ਕੁਮਾਰ, ਮੈਡਮ ਗੁਰਮਨ ਕੌਰ, ਤਰਨਜੀਤ ਸਿੰਘ, ਅਮਰੀਕ ਸਿੰਘ, ਮੈਡਮ ਮਨਿੰਦਰ ਕੌਰ ਆਦਿ ਹਾਜ਼ਰ ਸਨ।

Related posts

NSQ ਵੋਕੇਸ਼ਨਲ ਅਧਿਆਪਕ ਫ਼ਰੰਟ ਵਲੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਮੰਗ ਪੱਤਰ !

admin

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿੱਦਿਅਕ ਸੰਸਥਾਵਾਂ ਨੇ ਅਜ਼ਾਦੀ ਦਿਵਸ ਮਨਾਇਆ !

admin

ਲੋੜਬੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹਿਆ !

admin