ArticlesAustralia & New ZealandTechnology

ਆਸਟ੍ਰੇਲੀਆ ਵਿੱਚ ਕਿਹੜੇ ਟਰੇਡੀਆਂ ਦੀ ਸਭ ਤੋਂ ਵੱਧ ਕਮਾਈ ?

ਇੱਕ ਨਵੀਂ ਰਾਸ਼ਟਰੀ ਰਿਪੋਰਟ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਕਿਹੜੇ ਟ੍ਰੇਡ ਸਭ ਤੋਂ ਵੱਧ ਕਮਾਈ ਕਰ ਰਹੇ ਹਨ, ਕਿੱਥੇ ਮੰਗ ਜ਼ਿਆਦਾ ਹੈ ਅਤੇ ਕਿਹੜੀਆਂ ਚੀਜ਼ਾਂ ਕਾਰੋਬਾਰ ਨੂੰ ਅੱਗੇ ਵਧਾਉਂਦੀਆਂ ਹਨ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਵਿੱਚ ਇੱਕ ਨਵੀਂ ਰਾਸ਼ਟਰੀ ਰਿਪੋਰਟ ਸਾਹਮਣੇ ਆਈ ਹੈ ਜੋ ਦੱਸਦੀ ਹੈ ਕਿ ਵੱਖ-ਵੱਖ ਵਪਾਰਕ ਉਦਯੋਗ (ਟ੍ਰੇਡਜ਼) ਮਾਲੀਆ, ਮੰਗ ਅਤੇ ਕਾਰੋਬਾਰੀ ਪ੍ਰਦਰਸ਼ਨ ਦੇ ਮਾਮਲੇ ਵਿੱਚ ਕਿਵੇਂ ਕੰਮ ਕਰ ਰਹੇ ਹਨ। ਇਹ ਰਿਪੋਰਟ ਸਾਫ਼ ਕਰਦੀ ਹੈ ਕਿ ਹਰ ਵਪਾਰ ਵਿੱਚ ਕਮਾਈ ਦੇ ਮੌਕੇ ਕਿੱਥੇ ਹਨ ਅਤੇ ਕਿਹੜੀਆਂ ਗੱਲਾਂ ਸਫ਼ਲ ਕਾਰੋਬਾਰਾਂ ਨੂੰ ਹੋਰਨਾਂ ਨਾਲੋਂ ਅੱਗੇ ਲੈ ਜਾਂਦੀਆਂ ਹਨ।

ਆਸਟ੍ਰੇਲੀਆ ਦੀ ਇੱਕ ਪ੍ਰਮੁੱਖ ਬਿਜ਼ਨੇਸ ਮੈਨੇਜਮੈਂਟ ਸਾਫਟਵੇਅਰ ਕੰਪਨੀ Tradify ਦੀ Top-Earning Trades Report ਸਾਰੇ ਟ੍ਰੇਡਾਂ ਵਿੱਚ ਕਮਾਈ ਦੇ ਮਾਪਦੰਡ, ਕੋਟ (ਹਵਾਲੇ) ਜਿੱਤਣ ਦੀ ਦਰ ਅਤੇ ਐਡਮਿਨ ਕਰਨ ਦੀਆਂ ਆਦਤਾਂ ਦੀ ਜਾਂਚ ਕਰਦੀ ਹੈ। ਇਸ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਿਜ਼ਨੇਸ ਦਾ ਢਾਂਚਾ ਅਤੇ ਸਿਸਟਮ ਕਾਰਗੁਜ਼ਾਰੀ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾਉਂਦੇ ਹਨ।

ਰਿਪੋਰਟ ਮੁਤਾਬਕ HVAC ਅਤੇ ਰੈਫ੍ਰਿਜਰੇਸ਼ਨ ਸਭ ਤੋਂ ਅੱਗੇ ਹਨ, ਜਿਨ੍ਹਾਂ ਦੀ ਔਸਤਨ ਸਾਲਾਨਾ ਕਮਾਈ 1,054,023 ਮਿਲੀਅਨ ਡਾਲਰ ਹੈ। ਇਸ ਤੋਂ ਬਾਅਦ ਰਿਹਾਇਸ਼ੀ ਰੀਨੋਵੇਸ਼ਨ 964,191 ਡਾਲਰ, ਪਲੰਬਿੰਗ ਅਤੇ ਗੈਸ 801,654 ਡਾਲਰ, ਇਲੈਕਟ੍ਰੀਕਲ ਅਤੇ ੳੜ 735,562 ਡਾਲਰ, ਪ੍ਰਾਪਰਟੀ ਮੇਂਟੀਨੈਂਸ 670,961 ਡਾਲਰ, ਕਾਰਪੈਂਟਰੀ 633,933 ਡਾਲਰ, ਅਤੇ ਲੈਂਡਸਕੇਪਿੰਗ 595,684 ਡਾਲਰ ਹੈ।

ਦਰਅਸਲ, ਇਸ ਰਿਪੋਰਟ ਦੇ ਵਿੱਚ ਇੱਕ ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਹੁਣ ਪਲੰਬਰ ਔਸਤ ਵਿੱਚ ਇਲੈਕਟ੍ਰੀਸ਼ੀਅਨ ਦੇ ਨਾਲੋਂ ਵੱਧ ਕਮਾਈ ਕਰ ਰਹੇ ਹਨ, ਹਾਲਾਂਕਿ ਦੋਵੇਂ ਟ੍ਰੇਡ ਇੱਕੋ ਜਿਹੇ ਮੁਕਾਬਲੇ ਵਾਲੇ ਬਾਜ਼ਾਰ ਵਿੱਚ ਕੰਮ ਕਰਦੇ ਹਨ। ਇਹ ਤਬਦੀਲੀ ਦੱਸਦੀ ਹੈ ਕਿ ਮੰਗ ਦੇ ਬਦਲਦੇ ਰੁਝਾਨਾਂ ਦੇ ਨਾਲ-ਨਾਲ, ਜਿਵੇਂ-ਜਿਵੇਂ ਬਿਜ਼ਨੇਸ ਵਧਦਾ ਹੈ, ਨੌਕਰੀਆਂ, ਟੀਮਾਂ ਅਤੇ ਕਾਰੋਬਾਰ ਨੂੰ ਸੰਭਾਲਣ ਦਾ ਤਰੀਕਾ ਕਮਾਈ ’ਤੇ ਵੱਡਾ ਅਸਰ ਪਾਉਂਦਾ ਹੈ। ਆਸਟ੍ਰੇਲੀਆ ਦੀ ਪਲੰਬਿੰਗ ਇੰਡਸਟਰੀ ਲਗਭਗ 30,855 ਬਿਜ਼ਨੇਸਾਂ ਤੋਂ ਸਾਲਾਨਾ ਕਰੀਬ 22.2 ਬਿਲੀਅਨ ਡਾਲਰ ਦੀ ਕਮਾਈ ਕਰਦੀ ਹੈ। ਇਸਦਾ ਮਤਲਬ ਹੈ ਕਿ ਹਰ ਇੱਕ ਬਿਜ਼ਨੇਸ ਦੀ ਔਸਤ ਕਮਾਈ ਲਗਭਗ 720,000 ਡਾਲਰ ਬਣਦੀ ਹੈ। ਇਹ Tradify ਵਰਤਣ ਵਾਲੇ ਪਲੰਬਿੰਗ ਬਿਜ਼ਨੇਸਾਂ ਲਈ 11.35 ਫੀਸਦੀ ਵੱਧ ਔਸਤ ਦਰਸਾਉਂਦਾ ਹੈ, ਜਿਸ ਨਾਲ ਯੂਜ਼ਰਾਂ ਵੱਲੋਂ ਦਰਜ ਕੀਤੇ ਗਏ ਵਧੀਆ ਨਤੀਜਿਆਂ ਨੂੰ ਸਮਝਣਾ ਆਸਾਨ ਹੁੰਦਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਲੈਂਡਸਕੇਪਿੰਗ ਇੰਡਸਟਰੀ ਲਗਭਗ 18,684 ਬਿਜ਼ਨੇਸਾਂ ਤੋਂ ਅੰਦਾਜ਼ਨ 7.7 ਬਿਲੀਅਨ ਡਾਲਰ ਦੀ ਕਮਾਈ ਕਰਦੀ ਹੈ ਅਤੇ ਇਸਦਾ ਮਤਲਬ ਹੈ ਕਿ ਹਰ ਬਿਜ਼ਨੇਸ ਦੀ ਔਸਤ ਕਮਾਈ ਲਗਭਗ 412,118 ਡਾਲਰ ਹੈ। Tradify ਵਰਤਣ ਵਾਲੇ ਲੈਂਡਸਕੇਪਿੰਗ ਬਿਜ਼ਨੇਸਾਂ ਵਿੱਚ 44.54 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ।

ਕੁੱਲ ਮਿਲਾ ਕੇ, ਇਹ ਨਤੀਜੇ ਇੱਕ ਸਾਫ਼ ਗੱਲ ਦੱਸਦੇ ਹਨ ਕਿ ਜਿਹੜੇ ਬਿਜ਼ਨੇਸ ਸਪੱਸ਼ਟ ਵਰਕਫ਼ਲੋਅ, ਤੇਜ਼ ਕੋਟੇਸ਼ਨ ਅਤੇ ਮਜ਼ਬੂਤ ਐਡਮਿਨ ਕੰਟਰੋਲ ਨਾਲ ਕੰਮ ਕਰਦੇ ਹਨ, ਉਹ ਉਦਯੋਗ ਦੇ ਆਮ ਮਾਪਦੰਡਾਂ ਨਾਲੋਂ ਕਿਤੇ ਵੱਧ ਔਸਤ ਕਮਾਈ ਕਰਨ ਦੇ ਬਿਹਤਰ ਮੌਕੇ ਰੱਖਦੇ ਹਨ। ਬੇਸ਼ੱਕ, ਇੰਡਸਟਰੀ ਦੇ ਹਾਲਾਤ ਵੀ ਆਪਣਾ ਰੋਲ ਨਿਭਾਉਂਦੇ ਹਨ, ਪਰ ਡਾਟਾ ਇਹ ਦੱਸਦਾ ਹੈ ਕਿ ਹਰ ਟ੍ਰੇਡ ਵਿੱਚ ਵਾਧਾ ਅਕਸਰ ਉਸ ਸਾਫਟਵੇਅਰ, ਸਿਸਟਮ ਅਤੇ ਵਰਕਫ਼ਲੋਅ ਤੋਂ ਆਉਂਦਾ ਹੈ ਜੋ ਬਿਜ਼ਨੇਸ ਵਰਤਦੇ ਹਨ।

Tradify ਦੇ  CEO ਮਾਇਕਲ ਸਟੈਕਲਰ ਕਹਿੰਦੇ ਹਨ ਕਿ, “ਇਹ ਨਤੀਜੇ ਇੱਕ ਬਹੁਤ ਹੀ ਮੁਕਾਬਲੇ ਵਾਲਾ ਮਾਹੌਲ ਦਿਖਾਉਂਦੇ ਹਨ, ਜਿੱਥੇ ਮੈਨੇਜਮੈਂਟ ਸਿਸਟਮ ਕੰਮ ਜਿੰਨੇ ਹੀ ਜ਼ਰੂਰੀ ਹੁੰਦੇ ਹਨ। ਟ੍ਰੇਡੀ ਹਰ ਥਾਂ ਬਹੁਤ ਬਿਜ਼ੀ ਹਨ, ਪਰ ਬਿਜ਼ੀ ਹੋਣਾ ਹਰ ਵਾਰ ਇਹ ਨਹੀਂ ਦੱਸਦਾ ਕਿ ਤੁਸੀਂ ਆਪਣੇ ਮੌਕਿਆਂ ਦਾ ਪੂਰਾ ਫਾਇਦਾ ਲੈ ਰਹੇ ਹੋ। ਡਾਟਾ ਦਿਖਾਉਂਦਾ ਹੈ ਕਿ ਜਿਹੜੇ ਬਿਜ਼ਨੇਸ ਵਿੱਤੀ ਤੌਰ ’ਤੇ ਸਭ ਤੋਂ ਵਧੀਆ ਕਰ ਰਹੇ ਹਨ ਅਤੇ ਨਾਲ ਹੀ ਵਧੀਆ ਵਰਕ-ਲਾਈਫ ਬੈਲੈਂਸ ਦਾ ਆਨੰਦ ਲੈ ਰਹੇ ਹਨ, ਉਹੀ ਹਨ ਜੋ ਟੈਕਨੋਲੋਜੀ ਦੀ ਮੱਦਦ ਨਾਲ ਜਲਦੀ ਪੈਸੇ ਲੈਂਦੇ ਹਨ ਅਤੇ ਆਪਣੇ ਸਿਸਟਮ ਅਤੇ ਓਪਰੇਸ਼ਨ ਸੁਧਾਰਦੇ ਹਨ। ਸਹੀ ਕੋਟੇਸ਼ਨ, ਔਨਲਾਈਨ ਭੁਗਤਾਨ ਦੇ ਬਦਲਾਆਂ ਨਾਲ ਤੇਜ਼ ਇਨਵੌਇਸਿੰਗ, ਅਤੇ ਵਧੀਆ ਜੌਬ ਮੈਨੇਜਮੈਂਟ ਸੱਚਮੁੱਚ ਵੱਡਾ ਫਰਕ ਪਾਉਂਦੇ ਹਨ।”

ਮੰਗ ਅਤੇ ਕੋਟ ਸਵੀਕਾਰ ਹੋਣ ਦੀ ਦਰ ਇਹ ਦੱਸਦੀ ਹੈ ਕਿ ਕਮਾਈ ਦੀ ਸੰਭਾਵਨਾ ਸਿਰਫ਼ ਮਾਰਕਿਟ ਦੀ ਮੰਗ ’ਤੇ ਹੀ ਨਹੀਂ, ਸਗੋਂ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਬਿਜ਼ਨੇਸ ਕਿੰਨੇ ਚੰਗੇ ਤਰੀਕੇ ਨਾਲ ਕੰਮ ਕਰਦੇ ਹਨ। ਇਸ ਤੋਂ ਇਲਾਵਾ, ਰਿਪੋਰਟ ਵੱਖ-ਵੱਖ ਟ੍ਰੇਡਾਂ ਵਿੱਚ ਫਰਕ ਦਾ ਇੱਕ ਹੋਰ ਸਾਫ਼ ਪੁਆਇੰਟ ਵੀ ਦਿਖਾਉਂਦੀ ਹੈ, ਜਦੋਂ ਐਡਮਿਨ ਕੰਮ ਮੁਕੰਮਲ ਹੋ ਜਾਂਦਾ ਹੈ। ਇਹ ਫ਼ਰਕ ਸਾਈਟ ’ਤੇ ਕੰਮ ਕਰਨ ਨਾਲ ਨਹੀਂ, ਸਗੋਂ ਕੋਟੇਸ਼ਨ, ਇਨਵੌਇਸਿੰਗ ਅਤੇ ਸ਼ਡਿਊਲਿੰਗ ਵਰਗੇ ਐਡਮਿਨ ਕੰਮਾਂ ਨਾਲ ਪੈਂਦਾ ਹੈ।

ਮਾਇਕਲ ਦਾ ਮੰਨਣਾ ਹੈ ਕਿ, “ਜਿਹੜੇ ਟ੍ਰੇਡੀ ਹੋਰਾਂ ਨਾਲੋਂ ਅੱਗੇ ਹੁੰਦੇ ਹਨ, ਉਹ ਜਲਦੀ ਕੋਟ ਭੇਜ ਦਿੰਦੇ ਹਨ, ਤੁਰੰਤ ਇਨਵੋਇਸ ਭੇਜਦੇ ਹਨ ਅਤੇ ਉਨ੍ਹਾਂ ਨੂੰ ਸਮੇਂ ’ਤੇ ਪੇਮੈਂਟ ਮਿਲ ਜਾਂਦੀ ਹੈ। ਇਸ ਕਰਕੇ ਉਨ੍ਹਾਂ ਨੂੰ ਕੈਸ਼ ਫ਼ਲੋਅ ਦੀ ਚਿੰਤਾ ਨਹੀਂ ਰਹਿੰਦੀ, ਉਹ ਕੰਮ ਤੋਂ ਬਾਅਦ ਐਡਮਿਨ ਵਿੱਚ ਨਹੀਂ ਫਸਦੇ ਅਤੇ ਆਪਣਾ ਵੀਕਐਂਡ ਕੰਮ ਨੂੰ ਪੂਰਾ ਕਰਨ ਵਿੱਚ ਨਹੀਂ ਲੰਘਾਉਂਦੇ।

ਸਾਰੇ ਮੁੱਖ ਟ੍ਰੇਡਾਂ ਵਿੱਚ ਟੈਕਨੋਲੋਜੀ ਨੂੰ ਅਪਨਾਉਣਾ ਹੁਣ ਕਾਰਗੁਜ਼ਾਰੀ ਨੂੰ ਸੁਧਾਰਨ ਵਾਲਾ ਇੱਕ ਵੱਡਾ ਕਾਰਕ ਬਣ ਰਿਹਾ ਹੈ। ਅੰਕੜਿਆਂ ਮੁਤਾਬਕ 90 ਫੀਸਦੀ SMS ਸੁਨੇਹੇ ਡਿਲੀਵਰੀ ਤੋਂ ਤਿੰਨ ਮਿੰਟਾਂ ਦੇ ਅੰਦਰ ਪੜ੍ਹ ਲਏ ਜਾਂਦੇ ਹਨ। Tradify ਦੀ ਰਿਪੋਰਟ ਦੱਸਦੀ ਹੈ ਕਿ ਇਸਦੇ ਯੂਜ਼ਰ ਹਫ਼ਤੇ ਵਿੱਚ ਐਡਮਿਨ ’ਤੇ 10 ਘੰਟਿਆਂ ਤੋਂ ਵੱਧ ਬਚਾਉਂਦੇ ਹਨ, ਔਸਤਨ ਹਰ ਚਾਰ ਵਿੱਚੋਂ ਤਿੰਨ ਕੋਟ ਮਨਜ਼ੂਰ ਹੋ ਜਾਂਦੇ ਹਨ, ਅਤੇ ਉਹ ਤੇਜ਼ ਕੋਟੇਸ਼ਨ, ਔਨਲਾਈਨ ਇਨਵੋਇਸਿੰਗ ਅਤੇ ਭੁਗਤਾਨ ਟੂਲਜ਼ ਦਾ ਲਾਭ ਲੈਂਦੇ ਹਨ, ਜੋ ਕੈਸ਼ ਫ਼ਲੋਅ ਨੂੰ ਸੁਧਾਰਦੇ ਹਨ ਅਤੇ ਬਿਨਾਂ ਭੁਗਤਾਨ ਵਾਲੇ ਕੰਮ ਨੂੰ ਘਟਾਉਂਦੇ ਹਨ।

Tradify ਆਸਟ੍ਰੇਲੀਆ ਭਰ ਦੇ ਟ੍ਰੇਡੀਜ਼ ਨੂੰ ਉਤਸ਼ਾਹਤ ਕਰ ਰਿਹਾ ਹੈ ਕਿ ਉਹ ਟੌਪ-ਅਰਨਿੰਗ ਟ੍ਰੇਡਜ਼ ਰਿਪੋਰਟ ਦੇਖਣ, ਆਪਣੇ ਪ੍ਰਦਰਸ਼ਨ ਦੀ ਤੁਲਨਾ ਕਰਨ, ਵੱਖ-ਵੱਖ ਕਾਰੋਬਾਰੀ ਪੜਾਵਾਂ ’ਤੇ ਆਮਦਨ ਦੀ ਸੰਭਾਵਨਾ ਸਮਝਣ ਅਤੇ ਇਹ ਦੇਖਣ ਕਿ ਸਭ ਤੋਂ ਵੱਧ ਮੁਕਾਬਲੇ ਵਾਲੇ ਕਾਰੋਬਾਰ ਕਿਵੇਂ ਕੰਮ ਕਰ ਰਹੇ ਹਨ।

Related posts

ਆਦਿਵਾਸੀ ਲੋਕ ਦੇਸ਼ ਦੀ ਤਰੱਕੀ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ : ਮੋਦੀ

admin

ਕੈਨੇਡਾ ਦੇ ਇੱਕ ਗੁਰਦੁਆਰਾ ਪ੍ਰਬੰਧਕਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ !

admin

ਵਿਕਟੋਰੀਆ ਦੇ ਜ਼ਿਆਦਾਤਰ ਹਿੱਸਿਆਂ ‘ਚ ਕੱਲ੍ਹ ਲਈ ਟੋਟਲ ਫਾਇਰ ਬੈਨ ਦਾ ਐਲਾਨ

admin