
ਅੱਜਕੱਲ੍ਹ ਵਿਗਿਆਨ ਬਹੁਤ ਅੱਗੇ ਵੱਧ ਗਿਆ ਹੈ। ਹੁਣ ਮਨੁੱਖ ਸਿਰਫ ਧਰਤੀ ‘ਤੇ ਹੀ ਨਹੀਂ, ਸਗੋਂ ਧਰਤੀ ਤੋਂ ਇਲਾਵਾ ਹੋਰਨਾਂ ਗ੍ਰਹਿਆਂ ਉਪਰ ਵੀ ਰਹਿਣ ਬਾਰੇ ਸੋਚ ਰਿਹਾ ਹੈ। ਸਪੇਸਐਕਸ ਨੇ ਹੁਣ ਚੰਦ ਅਤੇ ਮੰਗਲ ਗ੍ਰਹਿਆਂ ਉਪਰ ਸ਼ਹਿਰ ਬਨਾਉਣ ‘ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਦੁਨੀਆਂ ਦੇ ਮਸ਼ਹੂਰ ਵਿਗਿਆਨੀ ਇਲੋਨ ਮਸਕ ਚੰਦ ਅਤੇ ਮੰਗਲ ਗ੍ਰਹਿਆਂ ਉਪਰ ਅਜਿਹੇ ਸ਼ਹਿਰ ਬਨਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਆਪਣੇ ਆਪ ਚੱਲ ਸਕਣ। ਟੈਕਨੋਲੋਜੀ ਦੀ ਦੁਨੀਆਂ ਦੇ ਵਿੱਚ ਜਾਣੇ-ਪਛਾਣੇ ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਇਲੋਨ ਮਸਕ ਨੇ ਆਪਣੀ ਕੰਪਨੀ ਦਾ ਧਿਆਨ ਹੁਣ ਚੰਦ ਅਤੇ ਮੰਗਲ ਗ੍ਰਹਿ ‘ਤੇ ‘ਸਵੈ-ਵਿਕਾਸਸ਼ੀਲ ਸ਼ਹਿਰ’ ਬਨਾਉਣ ਉਪਰ ਲਗਾ ਦਿੱਤਾ ਹੈ।
ਇਲੋਨ ਮਸਕ ਨੇ ਚੰਦ ਉਪਰ ਸ਼ਹਿਰ ਵਸਾਉਣ ਦੀ ਆਪਣੀ ਯੋਜਨਾ ਵਾਰੇ ਦੱਸਿਆ ਹੈ ਕਿ, “ਉਨ੍ਹਾਂ ਦਾ ਟੀਚਾ 10 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਚੰਦ ਉਪਰ ਇੱਕ ਸਵੈ-ਵਿਕਸਿਤ ਸ਼ਹਿਰ ਬਨਾਉਣਾ ਹੈ। ਇਸ ਤੋਂ ਬਾਅਦ ਮੰਗਲ ਗ੍ਰਹਿ ‘ਤੇ ਮਨੁੱਖੀ ਮੌਜੂਦਗੀ ਲਗਭਗ 20 ਸਾਲਾਂ ਵਿੱਚ ਸੰਭਵ ਹੋ ਜਾਵੇਗੀ। ਚੰਦ ਉਪਰ ਇੱਕ ਸ਼ਹਿਰ ਨੂੰ 10 ਸਾਲ ਤੋਂ ਵੀ ਘੱਟ ਸਮੇਂ ਵਿੱਚ ਬਨਾਉਣਾ ਸੰਭਵ ਹੈ, ਜਦਕਿ ਮੰਗਲ ਗ੍ਰਹਿ ਉਪਰ ਚੰਦ ਵਰਗਾ ਹੀ ਸ਼ਹਿਰ ਬਨਾਉਣ ਨੂੰ 20 ਸਾਲ ਤੱਕ ਲੱਗ ਸਕਦੇ ਹਨ। ਮੰਗਲ ਦੀ ਯਾਤਰਾ ਉਦੋਂ ਹੀ ਸੰਭਵ ਹੈ ਜਦੋਂ ਧਰਤੀ ਅਤੇ ਮੰਗਲ ਸੰਪੂਰਨ ਇਕਸਾਰਤਾ ਵਿੱਚ ਹੋਣ, ਜੋ ਕਿ ਹਰ 26 ਮਹੀਨਿਆਂ ਵਿੱਚ ਹੁੰਦਾ ਹੈ। ਮੰਗਲ ਤੱਕ ਪਹੁੰਚਣ ਲਈ ਲਗਭਗ 6 ਮਹੀਨੇ ਲੱਗਦੇ ਹਨ। ਇਸ ਦਾ ਕਾਰਣ ਇਹ ਹੈ ਕਿ ਚੰਦ ਉਪਰ ਲਾਂਚ ਵਿੰਡੋ ਹਰ 10 ਦਿਨ ਬਾਅਦ ਮਿਲਦੀ ਹੈ ਅਤੇ ਉਥੇ ਪਹੁੰਚਣ ਵਿੱਚ ਸਿਰਫ 2 ਦਿਨ ਲੱਗਦੇ ਹਨ। ਚੰਦ ਲਈ ਇੱਕ ਮਿਸ਼ਨ ਹਰ 10 ਦਿਨਾਂ ਵਿੱਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਉੱਥੇ ਪਹੁੰਚਣ ਵਿੱਚ ਲਗਭਗ 2 ਦਿਨ ਲੱਗਦੇ ਹਨ। ਇਸ ਨਾਲ ਚੰਦ ਉਪਰ ਇੱਕ ਸ਼ਹਿਰ ਤੇਜ਼ੀ ਨਾਲ ਬਣਾਇਆ ਜਾ ਸਕਦਾ ਹੈ। ਮੰਗਲ ਗ੍ਰਹਿ ਉਪਰ ਇਹ ਲਾਂਚ ਵਿੰਡੋ 26 ਮਹੀਨੇ ਬਾਅਦ ਮਿਲਦੀ ਹੈ ਅਤੇ ਉਥੇ ਪਹੁੰਚਣ ਦੇ ਲਈ 6 ਮਹੀਨੇ ਲੱਗਦੇ ਹਨ।
ਇਸ ਸਮੇਂ ਸਭ ਤੋਂ ਵੱਡੀ ਤਰਜੀਹ ਮਨੁੱਖੀ ਸਭਿਅਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ ਅਤੇ ਚੰਦ ਇਸਦੇ ਲਈ ਇੱਕ ਬਿਹਤਰ ਅਤੇ ਤੇਜ਼ ਬਦਲ ਹੈ। ਇਲੋਨ ਮਸਕ ਨੇ ਸਮਝਾਇਆ ਕਿ ਸਪੇਸਐਕਸ ਦਾ ਮੁੱਖ ਉਦੇਸ਼ ਮਨੁੱਖੀ ਜੀਵਨ ਅਤੇ ਚੇਤਨਾ ਨੂੰ ਪੁਲਾੜ ਵਿੱਚ ਅੱਗੇ ਵਧਾਉਣਾ ਹੈ। ਸਮੇਸ ਐਕਸ ਸੁਚੇਤਨਾ ਅਤੇ ਜੀਵਨ ਨੂੰ ਤਾਰਿਆਂ ਤੱਕ ਵਧਾਉਣਾ ਚਾਹੁੰਦਾ ਹੈ। ਚੰਦ ਉਪਰ ਇੱਕ ਨਵਾਂ ਸ਼ਹਿਰ ਇੱਕ ਸਵੈ-ਵਿਕਾਸਸ਼ੀਲ ਸ਼ਹਿਰ ਹੋਵੇਗਾ। ਉਹ ਸੰਭਵਤ ਆਤਮ-ਨਿਰਭਰ ਰਹਿਣ, ਵਿਕਸਿਤ ਹੋਣ ਅਤੇ ਆਪਣੇ ਆਪ ਨੂੰ ਵਿਸਥਾਰ ਕਰਨ ਦੀ ਯੋਗਤਾ ਰੱਖੇਗਾ, ਇਥੋਂ ਤੱਕ ਕਿ ਉਸ ਸ਼ਹਿਰ ਨੂੰ ਧਰਤੀ ਤੋਂ ਸਪਲਾਈ ਦੀ ਵੀ ਲੋੜ ਨਹੀਂ ਰਹੇਗੀ।
ਹਾਲਾਂਕਿ ਇਲੋਨ ਮਸਕ ਨੇ ਮੰਗਲ ਗ੍ਰਹਿ ਉਪਰ ਵੀ ਇੱਕ ਸ਼ਹਿਰ ਬਨਾਉਣ ਦੇ ਆਪਣੇ ਸੁਪਨੇ ਨੂੰ ਪੂਰੀ ਤਰ੍ਹਾਂ ਤਿਆਗਿਆ ਨਹੀਂ ਹੈ। ਉਸਦਾ ਕਹਿਣਾ ਹੈ ਕਿ ਮੰਗਲ ‘ਤੇ ਸ਼ਹਿਰ ਬਨਾਉਣਾ ਵੀ ਸਮੇਸ ਐਕਸ ਦੀ ਲੰਬੀ ਯੋਜਨਾ ਦਾ ਹਿੱਸਾ ਹੈ ਅਤੇ ਉਸ ਉਪਰ ਅਗਲੇ 5-7 ਸਾਲਾਂ ਵਿੱਚ ਕੰਮ ਸ਼ੁਰੂ ਹੋ ਸਕਦਾ ਹੈ।
ਚੰਦ ਉਪਰ ਬਣਨ ਵਾਲਾ ਸਵੈ-ਵਿਕਾਸਸ਼ੀਲ ਸ਼ਹਿਰ ਯੋਜਨਾ ਕੀ ਹੈ?
- ਸਵੈ-ਵਿਕਾਸਸ਼ੀਲ ਸ਼ਹਿਰ ਉਹ ਹੁੰਦਾ ਹੈ ਜੋ ਆਪਣੇ ਆਪ ਚੱਲ ਸਕੇ ਅਤੇ ਕਿਸੇ ਉਪਰ ਨਿਰਭਰ ਨਾ ਹੋਵੇ
- ਆਪਣੀ ਬਿਜਲੀ ਆਪਣੇ ਆਪ ਬਣਾਏ
- ਪਾਣੀ ਅਤੇ ਹਵਾ ਦੀ ਸੰਭਾਲ ਖੁਦ ਕਰੇ
- ਧਰਤੀ ਤੋਂ ਘੱਟ ਮਦਦ ਲਵੇ
- ਸਮੇਂ ਦੇ ਨਾਲ ਵੱਡਾ ਹੁੰਦਾ ਜਾਵੇ
ਚੰਦ ਉਪਰ ਸ਼ਹਿਰ ਬਨਾਉਣਾ ਕਿਉਂ ਜਰੂਰੀ?
- ਚੰਦ ਧਰਤੀ ਦੇ ਨੇੜੇ ਹੈ। ਉੱਥੇ ਜਾਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ।
- ਇਸ ਲਈ ਚੰਦ ਉਪਰ ਕੰਮ ਕਰਨਾ ਆਸਾਨ ਹੈ
- ਮੁਸ਼ਕਲ ਸਮੇਂ ਧਰਤੀ ‘ਤੋਂ ਮਦਦ ਜਲਦੀ ਮਿਲ ਸਕਦੀ ਹੈ
- ਨਵੀਂ ਤਕਨਾਲੋਜੀ ਦੀ ਜਾਂਚ ਹੋ ਸਕਦੀ ਹੈ
ਚੰਦ ਉਪਰ ਲੋਕ ਕਿਵੇਂ ਰਹਿਣਗੇ?
- ਚੰਦ ਉਪਰ ਮਜ਼ਬੂਤ ਘਰ ਬਣਾਏ ਜਾਣਗੇ
- ਸੂਰਜ ਦੀ ਰੋਸ਼ਨੀ ਨਾਲ ਬਿਜਲੀ ਬਣਾਈ ਜਾਵੇਗੀ
- ਪਾਣੀ ਸਾਫ ਕਰਕੇ ਦੁਬਾਰਾ ਵਰਤਿਆ ਜਾਵੇਗਾ
- ਪੌਦੇ ਲਗਾ ਕੇ ਸਬਜ਼ੀਆਂ ਉਗਾਈਆਂ ਜਾਣਗੀਆਂ
ਚੰਦ ਉਪਰ ਸ਼ਹਿਰ ਬਨਾਉਣ ਦਾ ਕੀ ਫਾਇਦਾ?
- ਮਨੁੱਖ ਨਵੇਂ ਗ੍ਰਹਿ ਬਾਰੇ ਜਾਣ ਸਕੇਗਾ
- ਭਵਿੱਖ ਵਿੱਚ ਮੰਗਲ ‘ਤੇ ਜਾਣ ਦੀ ਤਿਆਰੀ ਹੋਵੇਗੀ
- ਵਿਗਿਆਨ ਹੋਰ ਅੱਗੇ ਵਧੇਗਾ
ਇਲੋਨ ਮਸਕ ਨੇ ਐਲਾਨ ਕੀਤਾ ਹੈ ਪਹਿਲਾ ਮਨੁੱਖ ਰਹਿਤ ਸਟਾਰਸ਼ਿਪ ਮਿਸ਼ਨ ਦੋ ਸਾਲਾਂ ਦੇ ਅੰਦਰ ਮੰਗਲ ‘ਤੇ ਭੇਜਿਆ ਜਾਵੇਗਾ। ਸਟਾਰਸ਼ਿਪ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਮੰਨਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਮਨੁੱਖਾਂ ਨੂੰ ਚੰਦ ਉਪਰ ਅਤੇ ਫਿਰ ਭਵਿੱਖ ਵਿੱਚ ਮੰਗਲ ਗ੍ਰਹਿ ਉਪਰ ਲਿਜਾਣ ਲਈ ਕੀਤੀ ਜਾਵੇਗੀ। ਜੇ ਸ਼ੁਰੂਆਤੀ ਮਨੁੱਖ ਰਹਿਤ ਮਿਸ਼ਨ ਸਫਲ ਹੋ ਜਾਂਦੇ ਹਨ, ਤਾਂ ਇੱਕ ਮਨੁੱਖ ਰਹਿਤ ਮੰਗਲ ਮਿਸ਼ਨ ਚਾਰ ਸਾਲਾਂ ਦੇ ਅੰਦਰ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਪੁਲਾੜ ਉਡਾਣਾਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ ਅਤੇ ਟੀਚਾ ਲਗਭਗ 20 ਸਾਲਾਂ ਦੇ ਅੰਦਰ ਮੰਗਲ ਗ੍ਰਹਿ ਉਪਰ ਇੱਕ ਸਵੈ-ਵਿਕਸਿਤ ਸ਼ਹਿਰ ਬਨਾਉਣਾ ਹੈ। ਚੰਦ ਉਪਰ ਸਵੈ-ਵਿਕਾਸਸ਼ੀਲ ਸ਼ਹਿਰ ਮਨੁੱਖਤਾ ਦਾ ਇੱਕ ਵੱਡਾ ਸੁਪਨਾ ਹੈ। ਜੇ ਇਹ ਸਫਲ ਹੋਇਆ ਤਾਂ ਮਨੁੱਖ ਧਰਤੀ ਤੋਂ ਇਲਾਵਾ ਇੱਕ ਨਵੀਂ ਦੁਨੀਆ ਵਿੱਚ ਰਹਿਣ ਲੱਗ ਜਾਵੇਗਾ।
