ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ ਉਪਰ ਕੀਤੇ ਜਾ ਰਹੇ ਹਮਲਿਆਂ ਦੀ ਗੰਭੀਰਤਾ ਨੂੰ ਦੇਖਦਿਆਂ ਖਾੜੀ ਦੇਸ਼ਾਂ ਡੁਬਈ, ਅਬੂ ਧਾਬੀ, ਦੋਹਾ ਅਤੇ ਮਨਾਮਾ ਵਰਗੇ ਸ਼ਹਿਰਾਂ ਲਈ ਉਡਾਣਾਂ ਨੂੰ ਵੱਡੇ ਪੱਧਰ ‘ਤੇ ਰੱਦ ਕਰ ਦਿੱਤਾ ਗਿਆ ਹੈ। ਖਾੜੀ ਵਿਚਲੇ ਹਾਲਾਤਾਂ ਦੇ ਕਾਰਣ ਏਅਰ ਇੰਡੀਆ, ਇੰਡੀਗੋ, ੲੈਮੀਰਾਟਸ ਅਤੇ ੲੈਟਿਹਾਡ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਨੇ ਟਿਕਟ ਰੱਦ ਕਰਨ ਲਈ ਪੂਰੇ ਰਿਫੰਡ ਅਤੇ ਮੁਫਤ ਫਲਾਈਟ ਰੀਸ਼ਡਿਊਲਿੰਗ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਦਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਖਾੜੀ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ।
ਭਾਰਤੀ ਏਅਰਲਾਈਨ ਏਅਰ ਇੰਡੀਆ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ 28 ਫਰਵਰੀ ਨੂੰ ਜਾਂ ਇਸ ਤੋਂ ਪਹਿਲਾਂ ਟਿਕਟਾਂ ਬੁੱਕ ਕੀਤੀਆਂ ਸਨ ਅਤੇ 5 ਮਾਰਚ ਤੱਕ ਯਾਤਰਾ ਕਰਨੀ ਤੈਅ ਕੀਤੀ ਸੀ, ਉਹ ਬਿਨਾਂ ਕਿਸੇ ਵਾਧੂ ਚਾਰਜ ਦੇ ਆਪਣੀਆਂ ਉਡਾਣਾਂ ਨੂੰ ਮੁੜ ਸ਼ਡਿਊਲ ਕਰ ਸਕਦੇ ਹਨ। ਜੇਕਰ ਯਾਤਰੀ ਯਾਤਰਾ ਨਹੀਂ ਕਰਨਾ ਚਾਹੁੰਦੇ, ਤਾਂ ਉਹ ਪੂਰੀ ਰਿਫੰਡ ਦੀ ਬੇਨਤੀ ਕਰ ਸਕਦੇ ਹਨ। ਇਸ ਲਈ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਫਾਰਮ ਭਰਿਆ ਜਾ ਸਕਦਾ ਹੈ।
ਇੰਡੀਗੋ ਨੇ ਮਿਡਲ-ਈਸਟ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 7 ਮਾਰਚ 2026 ਤੱਕ ਪੂਰੀ ਲਚਕਤਾ ਦਿੱਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀ ਆਪਣੀ ਵੈੱਬਸਾਈਟ ‘ਤੇ ‘ਪਲਾਨ ਬੀ’ ਲਿੰਕ ਰਾਹੀਂ ਰਿਫੰਡ ਲਈ ਅਰਜ਼ੀ ਦੇ ਸਕਦੇ ਹਨ। ਕੰਪਨੀ ਨੇ ਮਸਕਟ, ਜੇਦਾਹ ਅਤੇ ਮਦੀਨਾ ਲਈ ਕੁੱਝ ਉਡਾਣਾਂ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਪਰ ਇਹ ਸਥਾਨਕ ਮਨਜ਼ੂਰੀਆਂ ‘ਤੇ ਨਿਰਭਰ ਕਰੇਗਾ।
ੲੈਟਿਹਾਡ ਏਅਰਵੇਜ਼ ਦੇ ਯਾਤਰੀ 7 ਮਾਰਚ ਤੱਕ ਯਾਤਰਾ ਦੀਆਂ ਤਾਰੀਖਾਂ ਵਾਲੇ ਯਾਤਰੀ ਰਿਫੰਡ ਫਾਰਮ ਭਰ ਕੇ ਰਿਫੰਡ ਪ੍ਰਾਪਤ ਕਰ ਸਕਦੇ ਹਨ। ੲੈਟਿਹਾਡ ਨੇ ਕਿਹਾ ਹੈ ਕਿ 5 ਮਾਰਚ ਤੱਕ ਉਡਾਣਾਂ ਵਾਲੇ ਯਾਤਰੀ ਰੀਬੁਕਿੰਗ ਜਾਂ ਰਿਫੰਡ ਦਾ ਬਦਲ ਚੁਣ ਸਕਦੇ ਹਨ।
ਕਤਰ ਏਅਰਵੇਜ਼ ਨੇ 28 ਫਰਵਰੀ ਤੋਂ 10 ਮਾਰਚ ਦੇ ਵਿਚਕਾਰ ਯਾਤਰਾ ਦੀਆਂ ਤਾਰੀਖਾਂ ਵਾਲੇ ਯਾਤਰੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਯਾਤਰੀ ਆਪਣੀ ਅਸਲ ਮਿਤੀ ਤੋਂ 14 ਦਿਨਾਂ ਦੇ ਅੰਦਰ ਇੱਕ ਨਵੀਂ ਤਾਰੀਖ ਚੁਣ ਸਕਦੇ ਹਨ ਜਾਂ ਆਪਣੀ ਟਿਕਟ ਦੇ ਅਣਵਰਤੇ ਮੁੱਲ ਦੀ ਰਿਫੰਡ ਪ੍ਰਾਪਤ ਕਰ ਸਕਦੇ ਹਨ। ਏਅਰਲਾਈਨ ਨੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਨਿਕਲਣ ਤੋਂ ਪਹਿਲਾਂ ਫਲਾਈਟ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਹੈ।
ਜੇਕਰ ਯਾਤਰੀ ਏਅਰਲਾਈਨ ਕੰਪਨੀਆਂ ਤੋਂ ਰਿਫ਼ੰਡ ਲੈਣ ਦੇ ਲਈ ਹੇਠਾਂ ਦਿੱਤੇ ਗਏ ਏਅਰ ਇੰਡੀਆ, ਇੰਡੀਗੋ, ੲੈਮੀਰਾਟਸ ਅਤੇ ੲੈਟਿਹਾਡ ਲਿੰਕਸ ਦੀ ਵਰਤੋਂ ਕਰ ਸਕਦੇ ਹਨ:
- ਏਅਰ ਇੰਡੀਆ: airindia.com/manage/booking
- ਇੰਡੀਗੋ: goindigo.in/plan-b
- ਅਮੀਰਾਤ: emirates.com/refund-request
- ੲੈਟਿਹਾਡ: etihad.com/refund-form
