Food and DrinksArticlesPunjab

ਗੰਨੇ ਦੀ ਕਾਸ਼ਤ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ !

ਗੰਨੇ ਦੀ ਕਾਸ਼ਤ।

ਸਾਲ 2025-26 ਲਈ ਪੰਜਾਬ ਸਰਕਾਰ ਵਲੋਂ ਗੰਨੇ ਦੀ ਫ਼ਸਲ ਦਾ ਰੇਟ 416 ਰੁਪਏ ਪ੍ਰਤੀ ਕਵਿੰਟਲ ਨਿਸ਼ਚਿਤ ਕੀਤਾ ਗਿਆ ਹੈ। ਪੰਜਾਬ ਦਾ ਮੌਸਮ ਗੰਨੇ ਦੀ ਖੇਤੀ ਲਈ ਪੂਰੀ ਤਰ੍ਹਾਂ ਲਾਹੇਵੰਦ ਹੈ ਪਰ ਪਿਛਲੇ ਲਗਭਗ 50 ਸਾਲਾਂ ਤੋਂ ਕਿਸਾਨ ਇਸ ਫਸਲ ਤੋਂ ਮੂੰਹ ਮੋੜਦੇ ਆ ਰਹੇ ਹਨ। ਗੰਨਾ ਦੀ ਫ਼ਸਲ ਹਰ ਤਰ੍ਹਾਂ ਦੇ ਮੌਸਮ ਜਿਵੇਂ ਝੱਖੜ, ਤੂਫਾਨ, ਹੜ੍ਹ ਅਤੇ ਸੋਕੇ ਦੀਆਂ ਵਧੀਕੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। 400 ਕਵਿੰਟਲ ਪ੍ਰਤੀ ਏਕੜ ਦਾ ਝਾੜ ਦੇਣ ਵਾਲੀ ਇਸ ਫ਼ਸਲ ਵਿਚੋਂ ਗੁੜ, ਸ਼ੱਕਰ, ਚੀਨੀ, ਸ਼ੀਰਾ, ਸ਼ਰਾਬ, ਅਲਕੋਹਲ ਅਤੇ ਈਥਾਨੋਲ ਕੱਢਿਆ ਜਾਂਦਾ ਹੈ। ਸਿਰਫ਼ ਇਹੀ ਇਕ ਫ਼ਸਲ ਹੈ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖਦੀ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਬਚਾਉਣ ਵਾਸਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢ ਸਕਦੀ ਹੈ। ਇਹ ਫ਼ਸਲ ਪਸ਼ੂਆਂ ਦਾ ਸੱਭ ਤੋਂ ਲਾਹੇਵੰਦ ਚਾਰਾ ਮੰਨੀ ਜਾਂਦੀ ਹੈ ਜਦਕਿ ਇਸ ਦੀ ਰਹਿੰਦ ਖੂੰਹਦ ਨੂੰ ਡੂੰਘੇ ਟੋਏ ਵਿਚ ਦਬ ਕੇ ਇਸ ਦੀ ਆਰਗੈਨਿਕ ਖਾਦ ਵੀ ਬਣਾਈ ਜਾ ਸਕਦੀ ਹੈ।

ਗੰਨੇ ਦੀ ਫ਼ਸਲ ਈਥਾਨੋਲ ਦਾ ਸੱਭ ਤੋਂ ਵੱਡਾ ਸਰੋਤ ਹੈ ਅਤੇ ਗੰਨੇ ਦੀ ਪ੍ਰਤੀ ਟਨ ਫ਼ਸਲ ਵਿਚੋਂ 70 ਤੋਂ 85 ਲੀਟਰ ਈਥਾਨੋਲ ਹਾਸਲ ਕੀਤਾ ਜਾ ਸਕਦਾ ਹੈ। ਬਰਾਜ਼ੀਲ ਗੰਨੇ ਦੀ ਸੱਭ ਤੋਂ ਵੱਡੀ ਖੇਤੀ ਕਰਦਾ ਹੈ ਅਤੇ ਉਸ ਵਿਚੋਂ ਈਥਾਨੋਲ ਕੱਢ ਕੇ ਅਪਣੀਆਂ ਗੱਡੀਆਂ ਵਿਚ 1975-80 ਤੋਂ ਲੈ ਕੇ ਹੁਣ ਤਕ 27 ਫ਼ੀ ਸਦੀ ਈਥਾਨੌਲ ਦੀ ਮਿਲਾਵਟ ਦੀ ਵਰਤੋਂ ਕਰਦਾ ਆ ਰਿਹਾ ਹੈ। ਇਸ ਤੇਲ ਨੂੰ ਈ-20 ਜਾਂ ਈ-27ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਅੰਦਰ ਗੰਨੇ ਦੀ ਵੱਡੀ ਪੱਧਰ ਤੇ ਕਾਸ਼ਤ ਕਰਨ ਨਾਲ ਜਿਥੇ ਕਿਸਾਨ ਵਧੇਰੇ ਈਥਾਨੌਲ ਪੈਦਾ ਕਰ ਸਕਣਗੇ ਉੱਥੇ ਆਮਦਨ ਦੇ ਵੱਧ ਸਾਧਨ ਵੀ ਪੈਦਾ ਕਰ ਸਕਦੇ ਹਨ।

Related posts

ਭਗਵੰਤ ਮਾਨ ਨੇ 26,754 ਅਸਾਮੀਆਂ ਭਰਨ ਲਈ ਵਿਆਪਕ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਤੁਰੰਤ ਬਾਅਦ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Bunty

3 ਬੈਂਕਾਂ ਨੇ ਨਕਲੀ ਨੋਟ ਰਿਜ਼ਰਵ ਬੈਂਕ ‘ਚ ਹੀ ਜਮ੍ਹਾ ਕਰਵਾ ਦਿੱਤੇ !

admin

ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

admin