BusinessIndia

ਭਾਰਤ ਲਈ ਖਾਦਾਂ ਨਾਲ ਲੱਦੇ ਚਾਰ ਜਹਾਜ਼ਾਂ ਨੇ ਹੋਰਮੁਜ਼ ਜਲਡਮਰੂ ਪਾਰ ਕੀਤਾ

ਹੋਰਮੁਜ਼ ਜਲਡਮਰੂ।

ਭਾਰਤ ਆਉਣ ਵਾਲੇ ਖਾਦਾਂ ਨਾਲ ਲੱਦੇ ਚਾਰ ਜਹਾਜ਼ਾਂ ਨੇ ਸਫਲਤਾਪੂਰਵਕ ਹੋਰਮੁਜ਼ ਜਲਡਮਰੂ ਪਾਰ ਕਰ ਲਿਆ ਹੈ। ਇਹ ਯੂਰੀਆ, ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਸਲਫਰ ਨਾਲ ਭਰੇ ਹੋਏ ਹਨ।

ਇਸ ਜਾਣਕਾਰੀ ਮੁਤਾਬਕ ਇਨ੍ਹਾਂ ਜਹਾਜ਼ਾਂ ਨੇ ਪਿਛਲੇ ਹਫਤੇ ਫਾਰਸ ਦੀ ਖਾੜੀ ‘ਚ ਹੋਰਮੁਜ਼ ਨੂੰ ਪਾਰ ਕੀਤਾ ਸੀ ਅਤੇ ਹੁਣ ਭਾਰਤੀ ਬੰਦਰਗਾਹਾਂ ਵੱਲ ਵਧ ਰਹੇ ਹਨ। ਵਿਸ਼ਵ ਵਪਾਰ ਦੀਆਂ ਮੌਜੂਦਾ ਚੁਣੌਤੀਆਂ ਦੇ ਵਿਚਕਾਰ, ਇਹ ਜਹਾਜ਼ ਇਸ ਸਮੇਂ ਕ੍ਰਿਸ਼ਨਪਟਨਮ, ਕਾਕੀਨਾਡਾ, ਪਾਰਾਦੀਪ ਅਤੇ ਮੁੰਦਰਾ ਦੀਆਂ ਆਪਣੀ ਮੰਜ਼ਿਲ ਬੰਦਰਗਾਹਾਂ ਵੱਲ ਵਧ ਰਹੇ ਹਨ। ਉੱਥੇ ਪਹੁੰਚਣ ‘ਤੇ ਦੇਸ਼ ਦੇ ਮੌਜੂਦਾ ਖਾਦ ਬਫਰ ਨੂੰ ਵਧਾਉਣ ਅਤੇ ਖੇਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਨਵੇਂ ਆਯਾਤ ਤੁਰੰਤ ਉਤਾਰ ਦਿੱਤੇ ਜਾਣਗੇ।

ਯੂਰੀਆ ਦੀ ਖਰੀਦ ਓਮਾਨ, ਮਲੇਸ਼ੀਆ, ਵੀਅਤਨਾਮ, ਜਾਰਜੀਆ, ਨਾਈਜੀਰੀਆ, ਰੂਸ, ਫਿਨਲੈਂਡ, ਮਿਸਰ, ਅਲਜੀਰੀਆ, ਤੁਰਕੀ ਅਤੇ ਨੀਦਰਲੈਂਡ ਤੋਂ ਕੀਤੀ ਗਈ ਹੈ। ਡੀਏਪੀ ਅਤੇ ਐਨਪੀਕੇ ਦੀ ਸਪਲਾਈ ਰੂਸ, ਮੋਰੋਕੋ, ਮਿਸਰ, ਅਮਰੀਕਾ, ਜਾਰਡਨ, ਦੱਖਣੀ ਕੋਰੀਆ, ਟਿਊਨੀਸ਼ੀਆ ਅਤੇ ਸਾਊਦੀ ਅਰਬ ਤੋਂ ਲਾਲ ਸਾਗਰ ਮਾਰਗ ਰਾਹੀਂ ਸੁਰੱਖਿਅਤ ਕੀਤੀ ਗਈ ਹੈ।

ਭਾਰਤ ਨੇ ਆਪਣੇ ਹਾਲੀਆ ਗਲੋਬਲ ਟੈਂਡਰ ਵਿੱਚ 17.70 ਲੱਖ ਟਨ ਯੂਰੀਆ ਦਾ ਠੇਕਾ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਨਵੀਂ ਖਰੀਦ ਨਾਲ ਭਾਰਤ ਨੇ ਮੌਜੂਦਾ ਸਾਉਣੀ ਸੀਜ਼ਨ ਲਈ ਵਿਸ਼ੇਸ਼ ਤੌਰ ‘ਤੇ ਗਲੋਬਲ ਮਾਰਕੀਟ ਤੋਂ 90 ਲੱਖ ਟਨ ਯੂਰੀਆ ਅਤੇ ਪੀ ਐਂਡ ਕੇ ਖਾਦ ਪ੍ਰਾਪਤ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵੱਡੇ ਪੱਧਰ ਦੀ ਖਰੀਦ ਰਣਨੀਤੀ ਵਿਦੇਸ਼ਾਂ ਵਿੱਚ 28 ਭਾਰਤੀ ਮਿਸ਼ਨਾਂ ਦੇ ਨਾਲ ਸਰਗਰਮ ਕੂਟਨੀਤਕ ਤਾਲਮੇਲ ਕਾਰਨ ਸੰਭਵ ਹੋਈ ਹੈ ਜਿਸ ਨੇ ਕਈ ਅੰਤਰਰਾਸ਼ਟਰੀ ਗਲਿਆਰਿਆਂ ਰਾਹੀਂ ਵੱਖ-ਵੱਖ ਦਰਾਮਦ ਰਸਤੇ ਖੋਲ੍ਹੇ ਹਨ।

22 ਜੂਨ ਤੱਕ ਭਾਰਤ ਦਾ ਕੁੱਲ ਖਾਦ ਸਟਾਕ 196æ08 ਲੱਖ ਟਨ ਸੀ, ਜੋ ਪਿਛਲੇ ਸਾਲ ਇਸੇ ਸਮੇਂ ਦੇ 168.67 ਲੱਖ ਟਨ ਦੇ ਮੁਕਾਬਲੇ ਚੰਗਾ ਵਾਧਾ ਦਰਸਾਉਂਦਾ ਹੈ। ਭਾਰਤੀ ਕਿਸਾਨਾਂ ਨੂੰ ਗਲੋਬਲ ਮਾਰਕੀਟ ਵਿੱਚ ਅਚਾਨਕ ਉਤਰਾਅ-ਚੜ੍ਹਾਅ ਤੋਂ ਬਚਾਉਣ ਲਈ ਸਰਕਾਰ ਨੇ ਦੇਸ਼ ਵਿੱਚ ਖਾਦ ਨਿਰਮਾਣ ਸਮਰੱਥਾ ਨੂੰ ਵੱਧ ਤੋਂ ਵੱਧ ਕੀਤਾ ਅਤੇ ਦਰਾਮਦ ‘ਤੇ ਵੀ ਧਿਆਨ ਦਿੱਤਾ। ਸੰਕਟ ਤੋਂ ਬਾਅਦ ਦੇਸ਼ ‘ਚ ਉਤਪਾਦਨ ਵਧ ਕੇ 133.12 ਲੱਖ ਟਨ ਹੋ ਗਿਆ। ਇਸ ਸਮੇਂ ਦੌਰਾਨ ਭਾਰਤੀ ਬੰਦਰਗਾਹਾਂ ‘ਤੇ ਕੁੱਲ ਦਰਾਮਦ 43.69 ਲੱਖ ਟਨ ਸੀ।

Related posts

Dining Out Holds Strong: Australians Continue to Support Hospitality !

admin

ਸੰਸਦ ਹਮਲੇ ਦੀ 22ਵੀਂ ਬਰਸੀ ਤੇ ਪੀ.ਐਮ.ਮੋਦੀ ਬੋਲੇ- ਸ਼ਹੀਦਾਂ ਦਾ ਬਲੀਦਾਨ ਹਮੇਸ਼ਾ ਯਾਦ ਰਹੇਗਾ

Bunty

ਅਮਰੀਕਾ ਦੇ ਸਖਤ ਤੇ ਬੇਰਹਿਮ ਇੰਮੀਗ੍ਰੇਸ਼ਨ ਕਾਨੂੰਨ ਦੇ ਸਿ਼ਕਾਰ ਪਰਮਜੀਤ ਸਿੰਘ ਅਤੇ 73 ਸਾਲਾ ਹਰਜੀਤ ਕੌਰ !

admin