Australia & New Zealand

ਲਿਬਰਲ ਪਾਰਟੀ ਨੂੰ ਝਟਕਾ : ਕੁੱਝ ਮੈਂਬਰਾਂ ਵਲੋਂ ਪਾਰਟੀ ਨੂੰ ਅਲਵਿਦਾ ਆਖਿਆ

ਕੋਲੀਨ ਹਾਰਕਿਨ।

ਆਸਟ੍ਰੇਲੀਆ ਦੀ ਇਸ ਵੇਲੇ ਦੂਜੀ ਸਭ ਤੋਂ ਵੱਡੀ ਪਾਰਟੀ ਅਤੇ ਪਾਰਲੀਮੈਂਟ ਦੇ ਵਿੱਚ ਅਪੋਜ਼ੀਸ਼ਨ ਦਾ ਰੋਲ ਨਿਭਾਅ ਰਹੀ ਰਹੀ ਲਿਬਰਲ ਪਾਰਟੀ ਵਿੱਚ ਸਭ ਕੁੱਝ ਠੀਕ-ਠਾਕ ਨਹੀਂ ਚੱਲ ਰਿਹਾ ਅਤੇ ਪਿਛਲੇ ਕੁੱਝ ਦਿਨਾਂ ਦੇ ਅੰਦਰ ਹੀ ਪਾਰਟੀ ਨੂੰ ਵੱਡੇ ਝਟਕਿਆਂ ਦਾ ਸ੍ਹਾਮਣਾ ਕਰਨਾ ਪਿਆ ਹੈ। ਲਿਬਰਲ ਪਾਰਟੀ ਦੇ ਨਿਰਾਸ਼ ਚੱਲ ਰਹੇ ਕੁੱਝ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।

ਲਿਬਰਲ ਪਾਰਟੀ ਦੀ ਵਿਕਟੋਰੀਆ ਤੋਂ ਸਟੇਟ ਐਗਜ਼ੀਕਿਉਟਿਵ ਮੈਂਬਰ ਕੋਲੀਨ ਹਾਰਕਿਨ ਨੇ ਐਤਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਉਹ ਲਿਬਰਲ ਪਾਰਟੀ ਨਾਲ 20 ਸਾਲਾਂ ਤੋਂ ਜੁੜੀ ਹੋਈ ਸੀ ਅਤੇ ਪਹਿਲਾਂ ਜੇਨ ਹਿਊਮ ਨਾਲ ਵੀ ਕੰਮ ਕਰ ਚੁੱਕੀ ਹੈ। ਹਾਰਕਿਨ ਨੇ ਲਿਰਲ ਪਾਰਟੀ ਨੂੰ ਅਲਵਿਦਾ ਆਖਦਿਆਂ ਕਿਹਾ ਕਿ, “ਪਾਰਟੀ ਆਪਣੇ ਰਸਤੇ ਤੋਂ ਭਟਕ ਗਈ ਹੈ ਅਤੇ ਹੁਣ ਉਸ ਨੂੰ ਪਾਰਟੀ ਵਿੱਚ ਕੋਈ ਦਿਸ਼ਾ ਜਾਂ ਵਿਸ਼ਵਾਸ ਨਹੀਂ ਦਿੱਸਦਾ। ਮੈਂ ਸੋਚਿਆ ਕਿ ਮੈਂ ਉਸ ਪਾਰਟੀ ਨਾਲ ਕਿਉਂ ਜੁੜੀ ਰਹਾਂ ਜਿਸਨੂੰ ਮੈਂ ਹਮਾਇਤ ਹੀ ਨਹੀਂ ਦੇ ਸਕਦੀ।”

ਇਸ ਵਾਰੇ ਵਿੱਚ ਡਿਪਟੀ ਓਪੋਜ਼ੀਸ਼ਨ ਲੀਡਰ ਜੇਨ ਹਿਊਮ ਨੇ ਆਖਿਆ ਹੈ ਕਿ, “ਇਹ ਗੱਲ ਨਿਰਾਸ਼ਾਜਨਕ ਹੈ। ਹਾਰਕਿਨ ਦੀ ਨਾਰਾਜ਼ਗੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਅਤੇ ਉਹ ਪਾਰਟੀ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰ ਚੁੱਕੀ ਸੀ। ਜੇ ਕੋਈ ਆਪਣੇ ਹੀ ਪਾਰਟੀ ‘ਤੇ ਕੇਸ ਕਰਦਾ ਹੈ, ਤਾਂ ਉਸ ਲਈ ਅੱਗੇ ਵਧਣਾ ਹੀ ਠੀਕ ਹੁੰਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਕੋਲੀਨ ਨੂੰ ਕਿਸੇ ਹੋਰ ਪਾਰਟੀ ਵਿੱਚ ਆਪਣੀ ਜਗ੍ਹਾ ਮਿਲੇ ਅਤੇ ਮੈਂ ਉਸ ਲਈ ਸ਼ੁੱਭ-ਕਾਮਨਾਵਾਂ ਦਿੰਦੀ ਹਾਂ।”

ਹਾਲੇ ਪਿਛਲੇ ਹਫ਼ਤੇ ਹੀ ਲਿਬਰਲ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਸੀ ਜਦੋਂ ਗਿਲਮੋਰ ਇਲਾਕੇ ਦੀਆਂ ਦੋ ਲਿਬਰਲ ਸ਼ਾਖਾਵਾਂ ਦੇ ਮੈਂਬਰ ਵਨ ਨੇਸ਼ਨ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਜਦਕਿ ਕਰਲ ਕਰਲ ਸ਼ਾਖਾ ਦੇ ਬਹੁਤ ਸਾਰੇ ਮੈਂਬਰਾਂ ਨੇ ਵੀ ਇਹੋ ਕਦਮ ਚੁੱਕਿਆ ਸੀ। ਇਹ ਘਟਨਾ ਦਿਖਾਉਂਦੀ ਹੈ ਕਿ ਲਿਬਰਲ ਪਾਰਟੀ ਦੇ ਅੰਦਰ ਅਸੰਤੋਸ਼ ਵੱਧ ਰਿਹਾ ਹੈ ਅਤੇ ਮੈਂਬਰ ਹੋਰ ਪਾਰਟੀਆਂ ਵੱਲ ਮੁੜ ਰਹੇ ਹਨ। ਇਸ ਦਰਮਿਆਨ ਇਹ ਵੀ ਚਰਚਾ ਹੈ ਕਿ ਲਿਬਰਲ ਪਾਰਟੀ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਅਤੇ ਸਾਬਕਾ ਪ੍ਰਧਾਨ ਮੰਤਰੀ, ਟੋਨੀ ਐਬੋਟ ਦੇ ਵਲੋਂ ਸਿਡਨੀ ਦੇ ਨੌਰਦਰਨ ਬੀਚਸ ਅਤੇ ਗਿਲਮੋਰ ਚੋਣ ਖੇਤਰ ਦੀਆਂ ਕਈ ਸ਼ਾਖਾਵਾਂ ਦੇ ਮੈਂਬਰਾਂ ਦੇ ਨਾਲ ਨਿੱਜੀ ਤੌਰ ‘ਤੇ ਰਾਬਤਾ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਲਿਬਰਲ ਪਾਰਟੀ ਵਿੱਚ ਟਿਕੇ ਰਹਿਣ ਦੇ ਲਈ ਮਨਾਇਆ ਜਾ ਸਕੇ।

Related posts

ਪੀਟਰ ਡਟਨ ਵਲੋਂ ਡਾ: ਮਨਮੋਹਨ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ !

admin

Dining Out Holds Strong: Australians Continue to Support Hospitality !

admin

ਖੁਰਾਕ ਨਿਯਮਾਂ ਵਿੱਚ ਸੁਧਾਰ ਹੋਰ ਦੇਰ ਨਹੀਂ ਸਹਿੰਦੇ – ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ

admin