BollywoodArticlesPunjabPhoto Gallery

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਹੜ੍ਹ ਪੀੜਤਾਂ ਨੂੰ ਸੌਂਪੇ 180 ਨਵੇਂ ਘਰ !

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਆਪਣੀ ਦੀ ਭੈਣ ਮਾਲਵਿਕਾ ਸੂਦ ਦੇ ਨਾਲ ਆਪਣੀ ਮੋਗਾ ਫੇਰੀ ਸਮੇਂ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਮੋਗਾ ਸ਼ਹਿਰ ਦੇ ਜੰਮਪਲ ਸੋਨੂ ਸੂਦ ਅਤੇ ਉਹਨਾਂ ਦੀ ਭੈਣ ਮਾਲਵਿਕਾ ਸੂਦ ਦੁਆਰਾ ਹੜ੍ਹਾਂ ਦੌਰਾਨ ਪੀੜਤ ਪ੍ਰੀਵਾਰਾਂ ਦੀ ਮੱਦਦ ਲਈ ਸ਼ੁਰੂ ਕੀਤੇ ਗਏ ਉਨ੍ਹਾਂ ਦੇ ਮਿਸ਼ਨ ‘ਛੱਤ ਤੁਹਾਡੀ, ਜ਼ਿੰਮੇਵਾਰੀ ਸਾਡੀ’ ਨੇ ਆਪਣਾ ਪਹਿਲਾ ਪੜਾਅ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਹੈ। ਸੂਦ ਪ੍ਰੀਵਾਰ ਮੋਗਾ ਹਲਕੇ ਤੋਂ ਇਲਾਵਾ ਆਸ-ਪਾਸ ਦੇ ਸ਼ਹਿਰਾਂ ਦੇ ਲੋੜਵੰਦਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਆਪਣਾ ਟੀਚਾ ਨਿਰੰਤਰ ਜਾਰੀ ਰੱਖੇਗਾ।

ਮੋਗਾ ਵਿੱਚ ਆਪਣੇ ਜੱਦੀ ਘਰ ਵਿਖੇ ਗੱਲਬਾਤ ਕਰਦਿਆਂ ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ, “ਉਨ੍ਹਾਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਘਰ ਬਣਾ ਕੇ ਦੇਣ ਦਾ ਮਿਸ਼ਨ ਸ਼ੁਰੂ ਕੀਤਾ ਸੀ, ਜਿਸ ਤਹਿਤ 257 ਲੋੜਵੰਦਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 180 ਨਵੇਂ ਘਰ ਬਣਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਘਰਾਂ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਅਚਾਨਕ ਵਾਪਰੀ ਕਿਸੇ ਬਿਪਤਾ ਵੇਲੇ ਫੋਕੀ ਹਮਦਰਦੀ ਜ਼ਾਹਰ ਕਰਨ ਲਈ ਸਿਆਸੀ ਧਿਰਾਂ ਦਾ ਸਬੰਧਤ ਜਗ੍ਹਾ ਉੱਤੇ ਜਮਘਟਾ ਲੱਗ ਜਾਂਦਾ ਹੈ, ਪਰ ਜਦੋਂ ਪ੍ਰਭਾਵਿਤ ਲੋਕਾਂ ਦੇ ਦਿਨ ਆਮ ਵਰਗੇ ਹੋਣ ਲੱਗਦੇ ਹਨ ਤਾਂ ਕੋਈ ਵੀ ਉਨ੍ਹਾਂ ਨਾਲ ਖੜ੍ਹਨਾ ਨਹੀਂ ਚਾਹੁੰਦਾ। ਬਿਪਤਾ ਚਲੇ ਜਾਣ ਤੋਂ ਬਾਅਦ ਵੀ ਲੋੜਵੰਦਾਂ ਦੇ ਨਾਲ ਖੜ੍ਹੇ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਨਸਾਨੀਅਤ ਦੀ ਕੋਈ ਜਾਤ ਅਤੇ ਧਰਮ ਨਹੀਂ ਹੁੰਦਾ। ਮੇਰਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਮੇਰੀ ਭੈਣ ਮਾਲਵਿਕਾ ਸੂਦ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਸਫ਼ਲ ਸਿਆਸਤਦਾਨ ਬਣ ਚੁੱਕੀ ਹੈ। ਮੋਗਾ ਨਾਲ ਦਿਲੋਂ ਡੂੰਘਾ ਰਿਸ਼ਤਾ ਹੈ ਅਤੇ ਸਾਰੇ ਸੂਦ ਪ੍ਰੀਵਾਰ ਨੂੰ ਲੋਕ ਵਲੋਂ ਦਿੱਤੇ ਜਾਂਦੇ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ।”

ਦੱਸਣਣੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਜੋ ਮੋਗਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਇੰਚਾਰਜ ਹਨ, ਨੇ ਇੱਕ ਸਮਾਜਿਕ ਪਹਿਲਕਦਮੀ, “ਛੱਤ ਤੁਹਾਡੀ, ਜ਼ਿੰਮੇਵਾਰੀ ਸਾਡੀ” ਸ਼ੁਰੂ ਕੀਤੀ ਗਈ ਸੀ। ਇਸ ਤਹਿਤ 257 ਹੜ੍ਹ ਪੀੜਤ ਪ੍ਰੀਵਾਰਾਂ ਨੂੰ ਪੱਕੇ ਘਰ ਬਣਾ ਕੇ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸਦੇ ਪਹਿਲੇ ਪੜਾਅ ਅਧੀਨ 180 ਪ੍ਰੀਵਾਰਾਂ ਨੂੰ ਨਵੇਂ ਘਰ ਸੌਂਪੇ ਗਏ ਹਨ ਜਦਕਿ ਬਾਕੀ ਰਹਿੰਦੇ ਘਰਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

Related posts

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਸਤੀਫ਼ਾ ਦੁਖਦਾਈ: ਗਿਆਨੀ ਹਰਪ੍ਰੀਤ ਸਿੰਘ

admin

ਇਤਿਹਾਸਕ ਫ਼ੈਸਲਿਆਂ ਨਾਲ ਪੰਜਾਬ ਵਿਚ ਆਈ ਨਵੀਂ ਕ੍ਰਾਂਤੀ : ਮੁੱਖ ਮੰਤਰੀ

Bunty

ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਦਾ ਕੈਪਟਨ ‘ਤੇ ਵਾਰ, ਕਿਹਾ- ਮੈਨੂੰ ਧਮਕੀਆਂ ਦਿੱਤੀਆਂ ਗਈਆਂ

Bunty