ArticlesAustralia & New Zealand

ਬੇਨ ਕੈਰੋਲ ਵਿਕਟੋਰੀਆ ਦੇ 50ਵੇਂ ਪ੍ਰੀਮੀਅਰ ਬਣ ਗਏ !

ਬੇਨ ਕੈਰੋਲ, ਵਿਕਟੋਰੀਆ ਦੇ 50ਵੇਂ ਪ੍ਰੀਮੀਅਰ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਬੇਨ ਕੈਰੋਲ ਵਿਕਟੋਰੀਆ ਦੇ ਅਗਲੇ ਪ੍ਰੀਮੀਅਰ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਸੂਬੇ ਦੇ ਡਿਪਟੀ ਪ੍ਰੀਮੀਅਰ, ਐਜੂਕੇਸ਼ਨ ਮਨਸਿਟਰ, ਵਰਕਸੇਫ਼ ਤੇ ਟੀਏਸੀ ਮਨਿਸਟਰ ਤੋਂ ਇਲਾਵਾ ਮੈਡੀਕਲ ਰੀਸਰਚ ਵਿਭਾਗ ਦੇ ਮਨਸਿਟਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਸਨ।

ਵਿਕਟੋਰੀਆ ਦੇ ਨਵੇਂ ਪ੍ਰੀਮੀਅਰ ਬੈਨ ਕੈਰੋਲ ਨੇ ਰਾਜ ਦੇ 50ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕ ਲਈ ਹੈ। ਗਵਰਨਰ ਆਫ਼ ਵਿਕਟੋਰੀਆ ਵਲੋਂ ਸੋਸ਼ਲ ਮੀਡੀਆ ‘ਤੇ ਦੱਸਿਆ ਗਿਆ ਹੈ ਕਿ ਇਸ ਸਮੇਂ ਗਵਰਨਰ ਅਮਰੀਕਾ ਅਤੇ ਕੈਨੇਡਾ ਦੇ ਸਰਕਾਰੀ ਦੌਰੇ ‘ਤੇ ਹਨ। ਇਸ ਲਈ ਲੈਫ਼ਟੀਨੈਂਟ-ਗਵਰਨਰ ਪ੍ਰੋਫੈਸਰ ਜੇਮਜ਼ ਐਂਗਸ ਏਓ ਨੇ ਗਵਰਨਰ ਦੇ ਨੁਮਾਇੰਦੇ ਵਜੋਂ ਇਹ ਸਮਾਗਮ ਕਰਵਾਇਆ। ਸਮਾਗਮ ਦੌਰਾਨ ਲੈਫ਼ਟੀਨੈਂਟ-ਗਵਰਨਰ ਨੇ ਪ੍ਰੀਮੀਅਰ-ਚੁਣੇ ਗਏ ਬੈਨ ਕੈਰੋਲ ਨੂੰ ਅਹੁਦੇ ਦੀ ਸਹੁੰ ਚੁਕਵਾਈ। ਸਮਾਗਮ ਦੇ ਅੰਤ ਵਿੱਚ ਨਿਯੁਕਤੀ ਕਮਿਸ਼ਨ ਤੇ ਵੀ ਦਸਤਖ਼ਤ ਕੀਤੇ ਗਏ। ਇਸ ਤੋਂ ਬਾਅਦ ਲੈਫ਼ਟੀਨੈਂਟ-ਗਵਰਨਰ ਨੇ ਇਹ ਅਧਿਕਾਰਕ ਦਸਤਾਵੇਜ਼ ਬੈਨ ਕੈਰੋਲ ਨੂੰ ਸੌਂਪਿਆ, ਜਿਸ ਨਾਲ ਉਹ ਅਧਿਕਾਰਕ ਤੌਰ ‘ਤੇ ਵਿਕਟੋਰੀਆ ਦੇ 50ਵੇਂ ਪ੍ਰੀਮੀਅਰ ਬਣ ਗਏ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਸਹੁੰਨਾਮੇ ‘ਤੇ ਦਸਤਖ਼ਤ ਕੀਤੇ। ਵਿਕਟੋਰੀਆ ਦੀ ਲੋਕਤੰਤਰੀ ਪ੍ਰਣਾਲੀ ਵਿੱਚ ਪ੍ਰੀਮੀਅਰ ਨੂੰ ਸਹੁੰ ਚੁਕਵਾਉਣਾ ਗਵਰਨਰ ਦੀਆਂ ਮਹੱਤਵਪੂਰਨ ਸੰਵਿਧਾਨਕ ਜ਼ਿੰਮੇਵਾਰੀਆਂ ਵਿੱਚੋਂ ਇੱਕ ਹੈ। ਇਸ ਪ੍ਰਕਿਰਿਆ ਰਾਹੀਂ ਸੱਤਾ ਦਾ ਸ਼ਾਂਤੀਪੂਰਵਕ ਅਤੇ ਨਿਯਮਾਂ ਅਨੁਸਾਰ ਤਬਾਦਲਾ ਯਕੀਨੀ ਬਣਾਇਆ ਜਾਂਦਾ ਹੈ।

ਬੈਂਜਾਮਿਨ ਐਲਨ ਕੈਰੋਲ ਦਾ ਜਨਮ 12 ਜੁਲਾਈ 1975 ਨੂੰ ਵਿਕਟੋਰੀਆ ਦੇ ਏਅਰਪੋਰਟ ਵੈਸਟ ਵਿੱਚ ਹੋਇਆ ਸੀ। ਉਹ ਇੱਕ ਸਿਆਸਤਦਾਨ ਅਤੇ ਵਕੀਲ ਹਨ। ਉਹ 2026 ਤੋਂ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਵਿਕਟੋਰੀਆ ਸ਼ਾਖਾ ਦੇ ਨੇਤਾ ਹਨ। ਉਹ 2012 ਤੋਂ ਵਿਕਟੋਰੀਆ ਦੇ ਨਿਡਰੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸੰਸਦ ਦੀਆਂ ਦੋ ਕਮੇਟੀਆਂ ਦੇ ਮੈਂਬਰ ਵੀ ਰਹੇ ਹਨ। 2017 ਤੋਂ ਉਹ ਉਦਯੋਗ, ਰੁਜ਼ਗਾਰ, ਸੜਕ ਸੁਰੱਖਿਆ ਅਤੇ ਜਨਤਕ ਆਵਾਜਾਈ ਵਰਗੇ ਕਈ ਮਹੱਤਵਪੂਰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਪਿਤਾ ਇੱਕ ਇਲੈਕਟ੍ਰੀਸ਼ੀਅਨ ਸਨ ਅਤੇ ਉਨ੍ਹਾਂ ਦੀ ਮਾਤਾ ਗਲੇਨਰੌਇ ਵੈਸਟ ਪ੍ਰਾਈਮਰੀ ਸਕੂਲ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਪ੍ਰਾਇਮਰੀ ਪੜ੍ਹਾਈ ਸੇਂਟ ਕ੍ਰਿਸਟੋਫ਼ਰਜ਼ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਫਿਰ ਐਸੇਂਡਨ ਦੇ ਸੇਂਟ ਬਰਨਾਰਡਜ਼ ਕਾਲਜ ਤੋਂ ਸਕੂਲੀ ਸਿੱਖਿਆ ਪੂਰੀ ਕੀਤੀ। ਬਚਪਨ ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਉਹ ਏਅਰਪੋਰਟ ਵੈਸਟ ਦੇ ਕੇਮਾਰਟ ਸਟੋਰ ਵਿੱਚ ਸੇਲਜ਼ ਅਸਿਸਟੈਂਟ ਵਜੋਂ ਕੰਮ ਕਰਦੇ ਰਹੇ। ਇੱਥੇ ਹੀ ਉਹ ਪਹਿਲੀ ਵਾਰ ਵਰਕਰ ਯੂਨੀਅਨ ਨਾਲ ਜੁੜੇ। ਬੈਨ ਕੈਰੋਲ ਨੇ ਲੇਟਰੋਬ ਯੂਨੀਵਰਸਿਟੀ ਤੋਂ ਮਾਸਟਰ ਆਫ਼ ਲਾਅ ਦੀ ਡਿਗਰੀ ਵੀ ਪ੍ਰਾਪਤ ਕੀਤੀ। ਇਹ ਪੜ੍ਹਾਈ ਉਨ੍ਹਾਂ ਨੇ 2012 ਵਿੱਚ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਪੂਰੀ ਕੀਤੀ। 2012 ਵਿੱਚ ਉਹ ਪਹਿਲੀ ਵਾਰ ਨਿਡਰੀ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤ ਕੇ ਵਿਕਟੋਰੀਆ ਦੀ ਸੰਸਦ ਵਿੱਚ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮਹੱਤਵਪੂਰਨ ਮੰਤਰੀ ਅਹੁਦਿਆਂ ‘ਤੇ ਕੰਮ ਕਰਦਿਆਂ ਅੱਜ 28 ਜੁਲਾਈ 2026 ਨੂੰ ਵਿਕਟੋਰੀਆ ਦੇ 50ਵੇਂ ਪ੍ਰੀਮੀਅਰ ਬਣ ਗਏ ਹਨ।

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਥੋੜ੍ਹੀ ਦੇਰ ਪਹਿਲਾਂ ਅੱਜ ਮੰਗਲਵਾਰ 28 ਜੁਲਾਈ ਨੂੰ 2026 ਨੂੰ ਵਿਕਟੋਰੀਆਂ ਦੀਆਂ ਚੋਣਾਂ ਤੋਂ ਸਿਰਫ਼ ਚਾਰ ਮਹੀਨੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਬੇਨ ਕੈਰੋਲ ਦੇ ਵਲੋਂ ਪ੍ਰੀਮੀਅਰ ਜੇਸਿੰਟਾ ਐਲੇਨ ਦੀ ਅਗਵਾਈ ਨੂੰ ਚੈਲੰਜ ਕੀਤਾ ਗਿਆ ਸੀ ਅਤੇ ਅਖੀਰ ਉਨਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਡਿਪਟੀ ਪ੍ਰੀਮੀਅਰ ਬੇਨ ਕੈਰੋਲ ਦੁਆਰਾ ਪਿਛਲੇ ਕਈ ਦਿਨਾਂ ਤੋਂ ਸੂਬੇ ਦੀ ਪ੍ਰੀਮੀਅਰ ਜੇਸਿੰਟਾ ਐਲੇਨ ਦੀ ਲੀਡਰਸ਼ਿਪ ਨੂੰ ਚੈਲੰਜ ਗਿਆ ਸੀ। ਇਸ ਵਾਰੇ ਲੀਡਰਸ਼ਿਪæ ਦਾ ਨਬੇੜਾ ਕਰਨ ਦੇ ਲਈ ਅੱਜ ਮੰਗਲਵਾਰ 28 ਜੁਲਾਈ 2026 ਦਾ ਦਿਨ ਤੈਅ ਕੀਤਾ ਗਿਆ ਸੀ। ਸੂਤਰਾਂ ਦੇ ਅਨੁਸਾਰ ਬੇਨ ਕੈਰੋਲ ਧੜੇ ਦੇ ਵਲੋਂ ਬਹੁਮਤ ਹੋਣ ਦਾ ਭਰੋਸਾ ਮਿਲਣ ਤੋਂ ਬਾਅਦ ਇੱਕ ਸੁਨੇਹਾ ਜੇਸਿੰਟਾ ਐਲੇਨ ਨੂੰ ਪਹੁੰਚਾਇਆ ਗਿਆ ਸੀ। ਜੇਸਿੰਟਾ ਐਲੇਨ ਨੇ ਬਹੁਮਤ ਖੁੱਸਦਾ ਦੇਖਦਿਆਂ ਵੋਟਿੰਗ ਤੋਂ ਪਹਿਲਾਂ ਅਖੀਰ ਅੱਜ ਸਵੇਰੇ 9:30 ਪ੍ਰੀਮੀਅਰ ਵਜੋਂ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਪਾਰਟੀ ਲੀਡਰਸ਼ਿਪ ਦੇ ਨਵੇਂ ਨੇਤਾ ਦੀ ਚੋਣ ਦੇ ਵਿੱਚ ਸਰਬਸੰਮਤੀ ਦੇ ਨਾਲ ਬੇਨ ਕੈਰੋਲ ਨੂੰ ਨਵਾਂ ਨੇਤਾ ਅਤੇ ਟਰਾਂਸਪੋਰਟ ਮਨਿਸਟਰ ਗੈਬਰੀਅਲ ਵਿਲੀਅਮਜ਼ ਨੂੰ ਉਪ-ਨੇਤਾ ਬਣਾਇਆ ਗਿਆ।

Related posts

ਮਿਡਲ-ਈਸਟ ਤੋਂ ਪਹਿਲੀ ਫਲਾਈਟ ਆਸਟ੍ਰੇਲੀਆ ਪੁੱਜੀ : ਏਅਰਸਪੇਸ ਬੰਦ ਦੌਰਾਨ ਸੌਖਾ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ !

admin

ਤਾਲਾਬੰਦੀ ਦਾ ਘਰੇਲੂ ਮਾਹੌਲ ਉੱਤੇ ਸਾਕਰਾਤਮਕ ਅਤੇ ਨਾਕਰਾਤਮਕ ਪ੍ਰਭਾਵ 

admin

ਆਸਟ੍ਰੇਲੀਅਨ ਟੀਮ ਅੱਜ ਭਾਰਤ ਨਾਲ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ: ਸਟੀਵ ਸਮਿੱਥ

admin