Sport

ਗੁਰਸੇਵਕ ਸਿੰਘ ਦੀ ਪੁਰਸ਼ ਜੂਨੀਅਰ ਏਸ਼ੀਆ ਕੱਪ ਲਈ ਚੋਣ

ਗੁਰਸੇਵਕ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਦੇ ਆਧਾਰ 'ਤੇ ਭਾਰਤੀ ਜੂਨੀਅਰ ਟੀਮ ਵਿੱਚ ਆਪਣੀ ਥਾਂ ਬਣਾਈ ਹੈ।

ਚੰਡੀਗੜ੍ਹ – ਪੰਜਾਬ ਲਈ ਮਾਣ ਵਾਲੀ ਖ਼ਬਰ ਹੈ ਕਿ ਰਾਊਂਡਗਲਾਸ ਹਾਕੀ ਅਕੈਡਮੀ ਦੇ ਹੋਣਹਾਰ ਫਾਰਵਰਡ ਗੁਰਸੇਵਕ ਸਿੰਘ ਨੂੰ ਪੁਰਸ਼ ਜੂਨੀਅਰ ਏਸ਼ੀਆ ਕੱਪ 2026 ਲਈ ਭਾਰਤੀ ਜੂਨੀਅਰ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਵੱਕਾਰੀ ਟੂਰਨਾਮੈਂਟ 30 ਅਗਸਤ ਤੋਂ 13 ਸਤੰਬਰ ਤੱਕ ਚੀਨ ਦੇ ਮੋਕੀ ਵਿੱਚ ਖੇਡਿਆ ਜਾਵੇਗਾ।

ਹਾਕੀ ਇੰਡੀਆ ਵੱਲੋਂ ਇਸ ਟੂਰਨਾਮੈਂਟ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਗੁਰਸੇਵਕ ਸਿੰਘ ਨੂੰ ਫਾਰਵਰਡ ਵਜੋਂ ਮੌਕਾ ਮਿਲਿਆ ਹੈ। ਟੀਮ ਦੀ ਕਮਾਨ ਡਿਫੈਂਡਰ ਅਨਮੋਲ ਏਕਾ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਹੈ।

ਗੁਰਸੇਵਕ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਅਤੇ ਲਗਾਤਾਰ ਚੰਗੇ ਪ੍ਰਦਰਸ਼ਨ ਦੇ ਆਧਾਰ ‘ਤੇ ਭਾਰਤੀ ਜੂਨੀਅਰ ਟੀਮ ਵਿੱਚ ਆਪਣੀ ਥਾਂ ਬਣਾਈ ਹੈ। ਉਹ ਪਿਛਲੇ ਕੁਝ ਸਮੇਂ ਤੋਂ ਜੂਨੀਅਰ ਰਾਸ਼ਟਰੀ ਕੈਂਪ ਦਾ ਹਿੱਸਾ ਰਹੇ ਹਨ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਆ ਰਹੇ ਹਨ। ਰਾਊਂਡਗਲਾਸ ਹਾਕੀ ਅਕੈਡਮੀ ਵੱਲੋਂ ਤਿਆਰ ਕੀਤੇ ਗਏ ਕਈ ਖਿਡਾਰੀ ਪਹਿਲਾਂ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ। ਗੁਰਸੇਵਕ ਦੀ ਚੋਣ ਨਾ ਸਿਰਫ਼ ਅਕੈਡਮੀ ਲਈ, ਸਗੋਂ ਪੰਜਾਬ ਦੀ ਹਾਕੀ ਲਈ ਵੀ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਜੂਨੀਅਰ ਏਸ਼ੀਆ ਕੱਪ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਇਹ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਲਈ ਆਪਣੀ ਯੋਗਤਾ ਸਾਬਤ ਕਰਨ ਦਾ ਵੱਡਾ ਮੰਚ ਹੋਵੇਗਾ। ਭਾਰਤੀ ਟੀਮ ਇਸ ਵਾਰ ਵੀ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।

ਗੁਰਸੇਵਕ ਸਿੰਘ ਦੀ ਇਸ ਚੋਣ ਨਾਲ ਪੰਜਾਬ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਕਾਮਯਾਬੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Related posts

ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਟੈਸਟ ਮੈਚਾਂ ਤੋਂ ਸੰਨਿਆਸ ਕਿਉਂ ਲੈਣਾ ਲਿਆ ?

admin

ਅੰਕਿਤਾ ਰੈਣਾ ਨੇ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਬਣਾਈ ਥਾਂ

admin

ਸ੍ਰੀਲੰਕਾ ਕ੍ਰਿਕਟ ਨੇ ਮੈਚ ਫ਼ਿਕਸਿੰਗ ਮਾਮਲੇ ’ਚ ਐਲ. ਪੀ. ਐਲ. ਫ੍ਰੈਂਚਾਇਜ਼ੀ ਨੂੰ ਰੱਦ ਕਰਨ ਦਾ ਫ਼ੈਸਲਾ ਬਦਲਿਆ

Bunty