CultureLiteratureArticlesAustralia & New Zealand

ਲਾਜ਼ਮੀ ਹੈ 2026 ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣਾ !

ਜਨਗਣਨਾ ਮੰਗਲਵਾਰ 11 ਅਗਸਤ 2026 ਨੂੰ ਹੈ ਅਤੇ ਇਸ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ।

ਹਰ ਪੰਜ ਸਾਲਾਂ ਬਾਅਦ ਆਸਟ੍ਰੇਲੀਆ ਦਾ ਅੰਕੜਾ ਬਿਊਰੋ, ਆਸਟ੍ਰੇਲੀਆ ਵਿੱਚ ਹਰੇਕ ਵਿਅਕਤੀ ਅਤੇ ਹਰ ਘਰ ਦੀ ਗਿਣਤੀ ਕਰਦਾ ਹੈ। ਇਸਨੂੰ ਆਬਾਦੀ ਅਤੇ ਰਿਹਾਇਸ਼ ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਕਿਹਾ ਜਾਂਦਾ ਹੈ।

ਜਨਗਣਨਾ ਲਈ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਵਾਲ ਪੁੱਛੇ ਜਾਂਦੇ ਹਨ, ਜਿਸ ਵਿੱਚ ਤੁਹਾਡੀ ਉਮਰ, ਜਨਮ ਦਾ ਦੇਸ਼, ਸੱਭਿਆਚਾਰਕ ਪਿਛੋਕੜ, ਰਹਿਣ-ਸਹਿਣ ਦੀ ਸਥਿਤੀ, ਕੰਮ ਅਤੇ ਸਿੱਖਿਆ ਸ਼ਾਮਲ ਹੈ। ਜਨਗਣਨਾ ਤੋਂ ਪ੍ਰਾਪਤ ਜਾਣਕਾਰੀ ਸਿਹਤ ਸੰਭਾਲ, ਆਵਾਜਾਈ, ਸਕੂਲਾਂ ਅਤੇ ਬੁਨਿਆਦੀ ਢਾਂਚੇ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਦੀ ਹੈ। ਇਸਦੀ ਵਰਤੋਂ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਥਾਨਕ ਸੇਵਾਵਾਂ ਦੀ ਯੋਜਨਾ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।

ਜਨਗਣਨਾ ਮੰਗਲਵਾਰ 11 ਅਗਸਤ 2026 ਨੂੰ ਹੈ ਅਤੇ ਇਸ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਹਰ ਕੋਈ ਜੋ ਮੰਗਲਵਾਰ 11 ਅਗਸਤ 2026 ਨੂੰ ਜਨਗਣਨਾ ਦੀ ਰਾਤ ਨੂੰ ਆਸਟ੍ਰੇਲੀਆ ਵਿੱਚ ਹੋਵੇਗਾ, ਉਸ ਨੂੰ ਜਨਗਣਨਾ ਫਾਰਮ ਵਿੱਚ ਸ਼ਾਮਲ ਕਰਨਾ ਜਰੂਰੀ ਹੈ। ਇਸ ਵਿੱਚ ਹੇਠਾਂ ਲਿਖੇ ਵੀ ਸ਼ਾਮਲ ਹਨ:

  • ਵੀਜ਼ਾ ਧਾਰਕ
  • ਅੰਤਰਰਾਸ਼ਟਰੀ ਯਾਤਰੀ
  • ਅੰਤਰਰਾਸ਼ਟਰੀ ਵਿਦਿਆਰਥੀ

ਜਨਗਣਨਾ ਵਿੱਚ ਉਹ ਆਸਟ੍ਰੇਲੀਅਨ ਨਿਵਾਸੀ ਸ਼ਾਮਲ ਨਹੀਂ ਹੁੰਦੇ ਹਨ ਜੋ ਜਨਗਣਨਾ ਦੀ ਰਾਤ ਨੂੰ ਦੇਸ਼ ਤੋਂ ਬਾਹਰ ਹੁੰਦੇ ਹਨ, ਜਾਂ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਵਿਦੇਸ਼ੀ ਰਾਜਦੂਤ ਅਤੇ ਉਨ੍ਹਾਂ ਦੇ ਪਰਿਵਾਰ।

ਤੁਹਾਨੂੰ ਜਨਗਣਨਾ ਦੀ ਰਾਤ ਆਪਣੇ ਘਰ ਵਿੱਚ ਰਹਿ ਰਹੇ ਹਰ ਵਿਅਕਤੀ ਨੂੰ ਫਾਰਮ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੈ, ਜਿਸ ਵਿੱਚ ਮਹਿਮਾਨ ਅਤੇ ਬੱਚੇ ਵੀ ਸ਼ਾਮਲ ਹਨ। ਜਨਗਣਨਾ ਅਤੇ ਅੰਕੜਾ ਕਾਨੂੰਨ 1905 ਦੇ ਤਹਿਤ ਜਨਗਣਨਾ ਕਰਨੀ ਲਾਜ਼ਮੀ ਹੈ। ਤੁਹਾਡੀ ਨਿੱਜੀ ਜਾਣਕਾਰੀ ਕਾਨੂੰਨ ਦੁਆਰਾ ਸੁਰੱਖਿਅਤ ਹੈ ਅਤੇ ਇਹ ਕਿਸੇ ਹੋਰ ਸਰਕਾਰੀ ਏਜੰਸੀਆਂ ਸਮੇਤ ਕਿਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਂਦੀ।

ਜਨਗਣਨਾ ਨੂੰ ਕਿਵੇਂ ਪੂਰਾ ਕਰਨਾ ਹੈ?

ਤੁਸੀਂ ਜਨਗਣਨਾ ਨੂੰ ਔਨਲਾਈਨ, ਕਾਗਜ਼ੀ ਫਾਰਮ ਰਾਹੀਂ, ਜਾਂ ਸਾਡੀ ਮੱਦਦ ਨਾਲ ਪੂਰਾ ਕਰ ਸਕਦੇ ਹੋ। ਜੁਲਾਈ 2026 ਦੇ ਅਖੀਰ ਤੋਂ ਸਾਰੇ ਘਰਾਂ ਨੂੰ ਡਾਕ ਰਾਹੀਂ ਜਨਗਣਨਾ ਪੂਰੀ ਕਰਨ ਬਾਰੇ ਹਿਦਾਇਤਾਂ ਭੇਜੀਆ ਗਈਆਂ ਹਨ। ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀਂ ਜਨਗਣਨਾ ਵਾਲੀ ਰਾਤ ਨੂੰ ਕਿੱਥੇ ਹੋਵੋਗੇ, ਤਾਂ ਤੁਸੀਂ ਆਪਣੀਆਂ ਹਦਾਇਤਾਂ ਮਿਲਦੇ ਹੀ ਆਪਣੀ ਜਨਗਣਨਾ ਸ਼ੁਰੂ ਕਰ ਸਕਦੇ ਹੋ।
ਆਪਣੀ ਪਸੰਦੀਦਾ ਭਾਸ਼ਾ ਵਿੱਚ ਮੱਦਦ ਪ੍ਰਾਪਤ ਕਰਨ ਲਈ, ਟ੍ਰਾਂਸਲੇਟਿੰਗ ਐਂਡ ਇੰਟ੍ਰਪ੍ਰੇਟਿੰਗ ਸਰਵਿਸ (TIS National) ਨੂੰ 131 450 ‘ਤੇ ਫ਼ੋਨ ਕਰੋ।

ਜ਼ਿਆਦਾਤਰ ਘਰਾਂ ਨੂੰ ਡਾਕ ਰਾਹੀਂ ਇੱਕ ਪੱਤਰ ਭੇਜਿਆ ਗਿਆ ਹੈ। ਇਸ ਵਿੱਚ ਜਨਗਣਨਾ ਨੂੰ ਔਨਲਾਈਨ ਪੂਰਾ ਕਰਨ ਲਈ ਤੁਹਾਡਾ 16 ਅੰਕਾਂ ਵਾਲਾ ਜਨਗਣਨਾ ਨੰਬਰ ਅਤੇ ਅਸਥਾਈ ਪਾਸਵਰਡ ਸ਼ਾਮਲ ਹੋਵੇਗਾ। ਜੇਕਰ ਤੁਸੀਂ ਜਨਗਣਨਾ ਨੂੰ ਕਾਗਜ਼ੀ ਫਾਰਮ ਰਾਹੀਂ ਪੂਰਾ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ ਫਾਰਮ ਦੀ ਬੇਨਤੀ ਕਰ ਸਕਦੇ ਹੋ।

ਕੁੱਝ ਪਰਿਵਾਰਾਂ ਨੂੰ ਇੱਕ ਕਾਗਜ਼ੀ ਫਾਰਮ ਮਿਲਿਆ ਹੈ। ਇਸ ਨੂੰ ਪੂਰਾ ਕਰਨ ਤੋਂ ਬਾਅਦ, ਤੁਸੀਂ ਇਸ ਨੂੰ ਦਿੱਤੇ ਗਏ ਰਿਪਲਾਈ ਪੇਡ ਲਿਫ਼ਾਫ਼ੇ ਰਾਹੀਂ ਵਾਪਸ ਭੇਜ ਸਕਦੇ ਹੋ। ਜੇਕਰ ਤੁਸੀਂ ਇਸਨੂੰ ਔਨਲਾਈਨ ਭਰਨਾ ਪਸੰਦ ਕਰਦੇ ਹੋ ਤਾਂ ਫਾਰਮ ‘ਤੇ ਹਿਦਾਇਤਾਂ ਦਿੱਤੀਆਂ ਹੋਈਆਂ ਹਨ।

ਹੋਟਲਾਂ, ਮੋਟਲਾਂ ਜਾਂ ਵਿਦਿਆਰਥੀ ਰਿਹਾਇਸ਼ ਵਰਗੀਆਂ ਰਿਹਾਇਸ਼ੀ ਥਾਵਾਂ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਯਾਤਰੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ, ਜਨਗਣਨਾ ਨੂੰ ਪੂਰਾ ਕਰਨ ਦੀਆਂ ਹਿਦਾਇਤਾਂ ਰਿਹਾਇਸ਼ ਸਟਾਫ਼ ਵੱਲੋਂ ਦਿੱਤੀਆਂ ਜਾਣਗੀਆਂ।
ਜੇਕਰ ਤੁਸੀਂ ਆਪਣੀ ਜਨਗਣਨਾ ਨੂੰ ਆਪਣੇ ਘਰ ਦੇ ਹੋਰ ਮੈਂਬਰਾਂ ਤੋਂ ਵੱਖਰੇ ਤੌਰ ‘ਤੇ ਪੂਰੀ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਤੁਸੀਂ ਔਨਲਾਈਨ ਭਰਨ ਲਈ ਇੱਕ ਜਨਗਣਨਾ ਨੰਬਰ ਪ੍ਰਾਪਤ ਕਰ ਸਕਦੇ ਹੋ ਜਾਂ 1800 181 227 ‘ਤੇ ਕਾਲ ਕਰਕੇ ਫਾਰਮ ਦੀ ਮੰਗ ਸਕਦੇ ਹੋ।

ਤੁਹਾਡੀ ਜਾਣਕਾਰੀ ਕਿਵੇਂ ਸੁਰੱਖਿਅਤ ਰੱਖੀ ਜਾਂਦੀ ਹੈ?

ਜਨਗਣਨਾ ਫਾਰਮ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਗਈ  ਨਿੱਜੀ ਜਾਣਕਾਰੀ ਕਾਨੂੰਨ ਦੁਆਰਾ ਸੁਰੱਖਿਅਤ ਹੈ ਅਤੇ ਇਸਨੂੰ ਕਿਸੇ ਹੋਰ ਸਰਕਾਰੀ ਏਜੰਸੀਆਂ ਜਿਵੇਂ ਕਿ ਗ੍ਰਹਿ ਮਾਮਲਿਆਂ ਦੇ ਵਿਭਾਗ, ਆਸਟ੍ਰੇਲੀਅਨ ਟੈਕਸ ਵਿਭਾਗ ਅਤੇ ਸੈਂਟਰਲਿੰਕ ਸਮੇਤ ਕਿਸੇ ਹੋਰ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਜਨਗਣਨਾ ਵਿੱਚ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਗੁਪਤ ਰਹਿੰਦੀ ਹੈ। ਤੁਹਾਡੀ ਜਾਣਕਾਰੀ ਸੁਰੱਖਿਅਤ ਰੱਖੀ ਜਾਵੇਗੀ, ਅਤੇ ਅਸੀਂ ਤੁਹਾਡੇ, ਤੁਹਾਡੇ ਪਰਿਵਾਰ ਜਾਂ ਤੁਹਾਡੇ ਘਰ ਬਾਰੇ ਜਾਣਕਾਰੀ ਨੂੰ ਇਸ ਤਰੀਕੇ ਨਾਲ ਸਾਂਝਾ ਜਾਂ ਜਾਰੀ ਨਹੀਂ ਕਰਾਂਗੇ ਜਿਸ ਨਾਲ ਤੁਹਾਡੀ ਪਛਾਣ ਹੋਣ ਦੀ ਸੰਭਾਵਨਾ ਹੋਵੇ। ਤੁਹਾਡਾ ਡਾਟਾ ਪ੍ਰਾਈਵੇਸੀ ਐਕਟ 1988 ਅਤੇ ਜਨਗਣਨਾ ਅਤੇ ਅੰਕੜਾ ਕਾਨੂੰਨ 1905 ਦੀਆਂ ਗੁਪਤਤਾ ਸੰਬੰਧੀ ਧਾਰਾਵਾਂ ਅਧੀਨ ਸੁਰੱਖਿਅਤ ਹੈ।

ਜਨਗਣਨਾ ਨੂੰ ਪੂਰਾ ਕਰਨ ਲਈ ਮੱਦਦ

ਜੇਕਰ ਤੁਹਾਨੂੰ ਆਪਣੀ ਜਨਗਣਨਾ ਨੂੰ ਪੂਰਾ ਕਰਨ ਲਈ ਮੱਦਦ ਦੀ ਲੋੜ ਹੈ ਤਾਂ ਸਹਾਇਤਾ ਉਪਲਬਧ ਹੈ।

  • ਜਨਗਣਨਾ ਫਾਰਮ ਸਿਰਫ਼ ਅੰਗਰੇਜ਼ੀ ਵਿੱਚ ਹੈ। ਤੁਸੀਂ ਆਪਣੀ ਜਨਗਣਨਾ ਵਿੱਚ ਮੱਦਦ ਲਈ ਪਰਿਵਾਰ ਜਾਂ ਦੋਸਤਾਂ ਨੂੰ ਕਹਿ ਸਕਦੇ ਹੋ।
  • ਕਿਸੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲਈ ਸਾਨੂੰ 1800 181 227 ‘ਤੇ ਫ਼ੋਨ ਕਰੋ।
  • ਆਪਣੀ ਪਸੰਦੀਦਾ ਭਾਸ਼ਾ ਵਿੱਚ ਮੱਦਦ ਲਈ, ਟ੍ਰਾਂਸਲੇਟਿੰਗ ਐਂਡ ਇੰਟ੍ਰਪ੍ਰੇਟਿੰਗ ਸਰਵਿਸ ਨੂੰ 131 450 ‘ਤੇ ਫ਼ੋਨ ਕਰੋ।
  • ਤੁਸੀਂ ਆਪਣੇ ਇਲਾਕੇ ਵਿੱਚ ਮਦਦ ਲੱਭਣ ਲਈ ਸਾਡਾ Find Us map ਵੀ ਵਰਤ ਸਕਦੇ ਹੋ।
  • ਜੇਕਰ ਤੁਹਾਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਜਾਣਕਾਰੀ ਨਹੀਂ ਮਿਲਦੀ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਜੇਕਰ ਤੁਹਾਨੂੰ ਜਨਗਣਨਾ ਰਾਤ (ਮੰਗਲਵਾਰ 11 ਅਗਸਤ 2026) ਤੱਕ ਆਪਣਾ ਹਿਦਾਇਤ ਪੱਤਰ ਜਾਂ ਫਾਰਮ ਪ੍ਰਾਪਤ ਨਹੀਂ ਹੋਇਆ ਹੈ, ਤਾਂ ਤੁਸੀਂ ਜਨਗਣਨਾ ਸੰਪਰਕ ਕੇਂਦਰ ਨੂੰ 1800 181 227 ‘ਤੇ ਫ਼ੋਨ ਕਰ ਸਕਦੇ ਹੋ।

ਜਨਗਣਨਾ ਬਾਰੇ ਜਾਣਕਾਰੀ 26 ਭਾਸ਼ਾਵਾਂ ਵਿੱਚ ਉਪਲਬਧ ਹੈ ਤਾਂ ਜੋ ਭਾਈਚਾਰੇ ਦੀ ਬਿਹਤਰ ਢੰਗ ਨਾਲ ਸਮਝਣ ਵਿੱਚ ਮੱਦਦ ਕੀਤੀ ਜਾ ਸਕੇ ਕਿ ਇਹ ਜਨਗਣਨਾ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਜਾਣਕਾਰੀ ਅੱਗੇ ਫ਼ੈਲਾਉਣ ਅਤੇ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ, ਤੁਸੀਂ ਹੇਠਾਂ ਪੰਜਾਬੀ ਵਿੱਚ ਜਾਣਕਾਰੀ ਸਮੱਗਰੀ ਪ੍ਰਾਪਤ ਕਰ ਸਕਦੇ ਹੋ।

ਜਨਗਣਨਾ ਦੀ ਰਾਤ ਲਈ ਤਿਆਰੀ ਕਰੋ

ਜਨਗਣਨਾ 11 ਅਗਸਤ 2026 ਨੂੰ ਹੈ। ਸਾਨੂੰ ਹਰ ਵਿਅਕਤੀ ਤੋਂ ਜਾਣਕਾਰੀ ਦੀ ਲੋੜ ਹੈ ਕਿਉਂਕਿ ਜਨਗਣਨਾ ਵਿੱਚ ਹਰ ਜਵਾਬ ਮਾਇਨੇ ਰੱਖਦਾ ਹੈ।

ਵਧੇਰੇ ਜਾਣਕਾਰੀ ਲਈ, census.abs.gov.au/punjabi ‘ਤੇ ਜਾਓ।

ਆਪਣੀ ਭਾਸ਼ਾ ਵਿੱਚ ਮਦਦ ਲੈਣ ਲਈ, ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 ‘ਤੇ ਫ਼ੋਨ ਕਰੋ।

ਸਹਾਇਤਾ ਮੌਜ਼ੂਦ ਹੈ

ਜਨਗਣਨਾ ਭਰਨ ਦੇ ਕਈ ਤਰੀਕੇ ਹਨ – ਔਨਲਾਈਨ, ਕਾਗਜ਼ੀ ਫਾਰਮ ‘ਤੇ, ਜਾਂ ਜਨਗਣਨਾ ਟੀਮ ਤੋਂ ਮੱਦਦ ਲੈ ਕੇ।

ਵਧੇਰੇ ਜਾਣਕਾਰੀ ਲਈ, census.abs.gov.au/punjabi ‘ਤੇ ਜਾਓ।

ਆਪਣੀ ਭਾਸ਼ਾ ਵਿੱਚ ਮਦਦ ਲੈਣ ਲਈ, ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 ‘ਤੇ ਫ਼ੋਨ ਕਰੋ।

ਹਾਲੇ ਵੀ ਸਮਾਂ ਹੈ (use from 13 August 2026)

2026 ਦੀ ਜਨਗਣਨਾ ਪੂਰੀ ਕਰਨ ਲਈ ਹਾਲੇ ਵੀ ਸਮਾਂ ਹੈ। ਤੁਸੀਂ ਇਸਨੂੰ ਔਨਲਾਈਨ, ਕਾਗਜ਼ੀ ਫਾਰਮ ‘ਤੇ, ਜਾਂ ਮੱਦਦ ਨਾਲ ਪੂਰਾ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਲਈ, census.abs.gov.au/punjabi ‘ਤੇ ਜਾਓ।

ਆਪਣੀ ਭਾਸ਼ਾ ਵਿੱਚ ਮੱਦਦ ਲੈਣ ਲਈ, ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 131 450 ‘ਤੇ ਫ਼ੋਨ ਕਰੋ।

Related posts

ਦੌੜਾਕ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਨਾਉਣ ‘ਤੇ ਜਲੰਧਰ ਵਿੱਚ ਜਸ਼ਨ

admin

ਰੋਜ਼ਾਨਾ ਖਾਓ ਆਂਵਲਾ, ਤਾਂ ਸਿਹਤ ‘ਚ ਹੋਣਗੇ ਇਹ ਚਮਤਕਾਰੀ ਫਾਇਦੇ

Bunty

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਂਘਾਂ ਪਾਈਆਂ

admin