Health & FitnessArticlesAustralia & New ZealandBreaking NewsLatest News

WorkSpace Week: ਅੱਜ ਸੱਟਾਂ ਤੋਂ ਬਚੋ, ਭਵਿੱਖ ਵਿੱਚ ਕਾਮਿਆਂ ਦੀ ਸਿਹਤ ਸੁਰੱਖਿਅਤ ਰੱਖੋ

National WorkSpace Week (19 ਤੋਂ 25 ਅਕਤੂਬਰ) ਮਨਾਈ ਜਾ ਰਹੀ ਹੈ।

ਮੈਲਬੌਰਨ – ਜੇ ਤੁਸੀਂ ਲੈਪਟਾਪ ਅੱਗੇ ਝੁਕ ਕੇ ਬੈਠੇ ਹੋ, ਗਰਦਨ ਹੇਠਾਂ ਨੂੰ ਝੁਕੀ ਹੋਈ ਹੈ ਅਤੇ ਮੋਢਿਆਂ ਵਿੱਚ ਖਿੱਚ ਮਹਿਸੂਸ ਹੋ ਰਹੀ ਹੈ ਤਾਂ ਕੁਝ ਪਲਾਂ ਲਈ ਪਿੱਛੇ ਹੋ ਕੇ ਬੈਠੋ, ਮੋਢੇ ਢਿੱਲੇ ਛੱਡੋ ਅਤੇ ਹਲਕੀ ਸਟ੍ਰੈਚਿੰਗ ਕਰੋ। ਇਹ ਛੋਟਾ ਜਿਹਾ ਬਦਲਾਅ ਕੰਮ ਦੌਰਾਨ ਸਰੀਰ ’ਤੇ ਪੈਣ ਵਾਲੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਆਸਟ੍ਰੇਲੀਅਨ ਕਾਇਰੋਪ੍ਰੈਕਟਰਜ਼ ਐਸੋਸੀਏਸ਼ਨ (ACA) ਵੱਲੋਂ National WorkSpace Week (19 ਤੋਂ 25 ਅਕਤੂਬਰ) ਮਨਾਈ ਜਾ ਰਹੀ ਹੈ। ਇਸ ਸਾਲ ਮੁਹਿੰਮ ਦਾ ਮੁੱਖ ਸੁਨੇਹਾ ‘Work Well From Head to Toe’ ਹੈ।ਇਹ ਮੁਹਿੰਮ ਕੰਮ ਨਾਲ ਜੁੜੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੀਆਂ ਸਮੱਸਿਆਵਾਂ, ਜਿਨ੍ਹਾਂ ਨੂੰ Work-Related Musculoskeletal Disorders (WMSDs) ਕਿਹਾ ਜਾਂਦਾ ਹੈ, ਤੋਂ ਬਚਾਅ ਅਤੇ ਉਨ੍ਹਾਂ ਦੀ ਸਮੇਂ ਸਿਰ ਪਛਾਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੈ।

ਹਰ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਲਈ ਖ਼ਤਰਾ

ਕੰਮ ਦੌਰਾਨ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਸਿਰਫ਼ ਨਿਰਮਾਣ ਜਾਂ ਮਜ਼ਦੂਰੀ ਵਾਲੇ ਕੰਮ ਕਰਨ ਵਾਲਿਆਂ ਤੱਕ ਸੀਮਤ ਨਹੀਂ ਹਨ। ਆਸਟ੍ਰੇਲੀਆ ਵਿੱਚ ਗੰਭੀਰ ਵਰਕਰਜ਼ ਕੰਪਨਸੇਸ਼ਨ ਕਲੇਮਜ਼ ਵਿੱਚੋਂ 57 ਫ਼ੀਸਦੀ WMSDs ਨਾਲ ਸਬੰਧਤ ਹਨ, ਜਦਕਿ ਹਰ ਰੋਜ਼ 400 ਤੋਂ ਵੱਧ ਗੰਭੀਰ ਕਲੇਮ ਦਰਜ ਹੁੰਦੇ ਹਨ। ਦਫ਼ਤਰਾਂ ਜਾਂ ਘਰ ਤੋਂ ਲੰਬੇ ਸਮੇਂ ਤੱਕ ਕੰਪਿਊਟਰ ’ਤੇ ਕੰਮ ਕਰਨ ਵਾਲੇ ਲੋਕ ਵੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੋ ਸਕਦੇ ਹਨ। ਲੰਬੇ ਸਮੇਂ ਤੱਕ ਇੱਕੋ ਤਰ੍ਹਾਂ ਦੀਆਂ ਹਰਕਤਾਂ ਕਰਨ ਅਤੇ ਗਲਤ ਪੋਸਚਰ ਕਾਰਨ ‘ਟੈਕ ਨੇਕ’, ਮੋਢਿਆਂ ਵਿੱਚ ਖਿੱਚ, ਪਿੱਠ ਦਰਦ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ACA ਮੁਤਾਬਕ 2025 ਵਿੱਚ ਕੀਤੇ Pureprofile ਸਰਵੇਖਣ ਵਿੱਚ ਟੈਕ ਨੇਕ ਵਾਲੇ ਲੋਕਾਂ ਨੇ ਧਿਆਨ ਲਗਾਉਣ ਵਿੱਚ ਕਮੀ, ਨੀਂਦ ਵਿੱਚ ਵਿਘਨ ਅਤੇ ਜ਼ਿਆਦਾ ਚਿੜਚਿੜਾਪਣ ਵਰਗੀਆਂ ਸਮੱਸਿਆਵਾਂ ਵੀ ਦੱਸੀਆਂ। ਸਰਵੇਖਣ ਵਿੱਚ ਔਰਤਾਂ ਨੇ ਮਰਦਾਂ ਦੇ ਮੁਕਾਬਲੇ ਉਤਪਾਦਕਤਾ ’ਤੇ 43 ਫ਼ੀਸਦੀ ਵੱਧ ਪ੍ਰਭਾਵ ਦੀ ਰਿਪੋਰਟ ਕੀਤੀ।

ਦਰਦ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਅਪੀਲ

WorkSpace Week ਦਾ ਮਕਸਦ ਲੋਕਾਂ ਨੂੰ ਆਪਣੇ ਕੰਮ ਕਰਨ ਦੇ ਢੰਗ ਅਤੇ ਸਿਹਤ ਵੱਲ ਧਿਆਨ ਦੇਣ ਲਈ ਉਤਸ਼ਾਹਿਤ ਕਰਨਾ ਹੈ। ਭਾਵੇਂ ਕੋਈ ਵਿਅਕਤੀ ਦਫ਼ਤਰ ਵਿੱਚ ਡੈਸਕ ’ਤੇ ਕੰਮ ਕਰਦਾ ਹੈ, ਸੜਕ ’ਤੇ ਡਰਾਈਵਿੰਗ ਕਰਦਾ ਹੈ ਜਾਂ ਸੰਦਾਂ ਨਾਲ ਕੰਮ ਕਰਦਾ ਹੈ, ਸਰੀਰ ਦੀ ਸਹੀ ਪੋਜ਼ੀਸ਼ਨ ਅਤੇ ਸਮੇਂ-ਸਮੇਂ ’ਤੇ ਹਿਲਜੁਲ ਕਰਨਾ ਮਹੱਤਵਪੂਰਨ ਹੈ। ਮੁਹਿੰਮ ਦੌਰਾਨ ਕੰਪਿਊਟਰ ’ਤੇ ਕੰਮ ਕਰਨ ਵਾਲਿਆਂ ਲਈ ਸਹੀ ਪੋਸਚਰ ਅਤੇ ਡੈਸਕ ਸੈਟਅੱਪ, ਦਰਦ ਅਤੇ ਤਣਾਅ ਦੇ ਸਬੰਧ, ਅਤੇ ਦਰਦ ਨੂੰ ਗੰਭੀਰ ਸਮੱਸਿਆ ਬਣਨ ਤੋਂ ਪਹਿਲਾਂ ਰੋਕਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ACA ਮੁਤਾਬਕ ਰੁਜ਼ਗਾਰਦਾਤਾਵਾਂ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਕਰਮਚਾਰੀਆਂ ਦੇ ਦਰਦ ਨੂੰ ਸਿਰਫ਼ ਉਦੋਂ ਨਾ ਦੇਖਣ ਜਦੋਂ ਉਹ ਕੰਪਨਸੇਸ਼ਨ ਕਲੇਮ ਤੱਕ ਪਹੁੰਚ ਜਾਵੇ, ਸਗੋਂ ਪਹਿਲਾਂ ਹੀ ਕੰਮ ਵਾਲੀ ਥਾਂ ’ਤੇ ਸਿਹਤਮੰਦ ਤਰੀਕੇ ਅਤੇ ਸਹੀ ਸਹੂਲਤਾਂ ਮੁਹੱਈਆ ਕਰਵਾਉਣ। 19 ਅਕਤੂਬਰ ਨੂੰ WorkSpace Week ਦੀ ਸ਼ੁਰੂਆਤ ਮੌਕੇ ਕਾਮਿਆਂ ਅਤੇ ਮਾਸਪੇਸ਼ੀਆਂ-ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਨਵੇਂ ਰਾਸ਼ਟਰੀ ਅੰਕੜੇ ਵੀ ਜਾਰੀ ਕੀਤੇ ਜਾਣਗੇ।

Related posts

ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਆਗਮਨ ਦਿਵਸ ਦੀਆਂ ਸ਼ੁੱਭ-ਕਾਮਨਾਵਾਂ !

admin

ਜਾਪਾਨ-ਦੱਖਣੀ ਕੋਰੀਆ ਦੇ ਦੌਰੇ ਦੌਰਾਨ ਪੰਜਾਬ ਨੂੰ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ : ਮੁੱਖ-ਮੰਤਰੀ ਮਾਨ

admin

ਪਠਾਨਕੋਟ ਜਾਂਦਿਆਂ ਇਨ੍ਹਾਂ ਤਿੰਨ ਰਸਤਿਆਂ ’ਤੇ ਨਾ ਜਾਇਓ

Bunty