Australia & New ZealandSport

ਅੱਜ ਦੁਪਹਿਰ 12 ਵਜੇ ਆਸਟ੍ਰੇਲੀਆ ਤੇ ਪੈਰਾਗੁਏ ਨੌਕਆਊਟ ਲਈ ਭਿੜਨਗੇ !

ਅੱਜ ਦੁਪਹਿਰ 12 ਵਜੇ ਆਸਟ੍ਰੇਲੀਆ ਅਤੇ ਪੈਰਾਗੁਏ ਨੌਕਆਊਟ ਲਈ ਆਹਮੋ-ਸਾਹਮਣੇ ਹੋਣਗੇ।

ਆਸਟ੍ਰੇਲੀਆ ਅਤੇ ਪੈਰਾਗੁਏ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਮੈਲਬੌਰਨ ਟਾਇਮ ਅਨੁਸਾਰ ਅੱਜ, 26 ਜੂਨ 2026 ਨੂੰ ਦੁਪਹਿਰ 12 ਵਜੇ (ਅਮਰੀਕਾ ਦੇ 10 ਵਜੇ) ਸੈਨ ਫਰਾਂਸਿਸਕੋ ਵਿੱਚ ਆਹਮੋ-ਸਾਹਮਣੇ ਹੋਣਗੇ। ਆਸਟ੍ਰੇਲੀਆ ਅਤੇ ਪੈਰਾਗੁਏ ਦੀਆਂ ਦੋਨੋਂ ਟੀਮਾਂ ਦੇ ਵਿਚਕਾਰ ਨੌਕਆਊਟ ਪੜਾਅ ਵਿੱਚ ਜਗ੍ਹਾ ਬਣਾਉਣ ਲਈ ਜਬਰਦਸਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਅਤੇ ਪੈਰਾਗੁਏ ਦੀਆਂ ਦੋਵਾਂ ਟੀਮਾਂ ਲਈ ਰਾਊਂਡ ਆਫ਼ 32 ਵਿੱਚ ਜਗ੍ਹਾ ਪੱਕੀ ਕਰਨ ਲਈ ਆਹਮੋ-ਸਾਮਣੇ ਹੋਣਗੀਆਂ। ਜੇਕਰ ਇਹ ਮੈਚ ਜਿੱਤ ਜਾਂਦਾ ਹੈ ਤਾਂ ਆਸਟ੍ਰੇਲੀਆ ਇਤਿਹਾਸ ਵਿੱਚ ਸਿਰਫ ਤੀਜੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਵਿੱਚ ਪਹੁੰਚੇਗਾ।

ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਡੀ ਦੇ ਲਈ ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਮਾਹਰਾਂ ਨੂੰ ਵਿਸ਼ਵਾਸ ਸੀ ਕਿ ਤੁਰਕੀ ਇਸ ਵਿੱਚ ਪਹਿਲਾ ਦਰਜਾ ਹਾਸਲ ਕਰੇਗਾ ਪਰ ਅਜਿਹਾ ਨਹੀਂ ਹੋਇਆ। ਇਸ ਗਰੁੱਪ ਦੇ ਵਿੱਚੋਂ ਅਮਰੀਕਾ ਦੀ ਟੀਮ ਨੌਕਆਊਟ  ਪੜਾਅ ਵਿੱਚ ਜਗ੍ਹਾ ਪੱਕੀ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।

ਆਸਟ੍ਰੇਲੀਆ ਦੇ ਕੋਚ ਟੋਨੀ ਪੋਪੋਵਿਚ ਨੇ ਮੈਚ ਤੋਂ ਪਹਿਲਾਂ ਕਿਹਾ ਹੈ ਕਿ, “ਮੈਨੂੰ ਵਿਸ਼ਵਾਸ ਹੈ ਕਿ ਟੀਮ ਇਸ ਮੌਕੇ ਲਈ ਚੰਗੀ ਤਰ੍ਹਾਂ ਤਿਆਰ ਅਤੇ ਉਤਸ਼ਾਹਿਤ ਹੈ। ਅਸੀਂ ਇਸ ਸਥਿਤੀ ਵਿੱਚ ਹਾਂ ਕਿਉਂਕਿ ਅਸੀਂ ਇੱਥੇ ਹੋਣ ਦੇ ਹੱਕਦਾਰ ਹਾਂ ਜਦੋਂ ਕਿ ਇੱਕ ਮੈਚ ਬਾਕੀ ਹੈ ਅਤੇ ਨੌਕਆਊਟ ਪੜਾਅ ਵਿੱਚ ਪਹੁੰਚਣ ਦਾ ਮੌਕਾ ਹੈ। ਟੀਮ ਹਰ ਮੈਚ ਤੋਂ ਸਿੱਖ ਰਹੀ ਹੈ, ਮੈਂ ਉਨ੍ਹਾਂ ਨੂੰ ਨੌਜਵਾਨ ਮੁੰਡਿਆਂ ਵਜੋਂ ਵਧਦੇ ਹੋਏ ਦੇਖਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਖਿਡਾਰੀਆਂ ਵਜੋਂ ਵਧਦੇ ਹੋਏ ਦੇਖਦਾ ਹਾਂ। ਮੈਂ ਉਨ੍ਹਾਂ ਨੂੰ ਪਰਿਪੱਕ ਹੁੰਦੇ ਹੋਏ ਦੇਖਦਾ ਹਾਂ ਅਤੇ ਵਿਸ਼ਵ ਕੱਪ ਨੂੰ ਮੈਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਦਾ ਆਨੰਦ ਮਾਣਦੇ ਹੋਏ ਦੇਖਦਾ ਹਾਂ। ਪੈਰਾਗੁਏ ਆਸਟ੍ਰੇਲੀਆ ਲਈ ਇੱਕ ਔਖਾ ਇਮਤਿਹਾਨ ਹੋਵੇਗਾ ਮੇਰੀ ਟੀਮ ਨੇ ਦੱਖਣੀ ਅਮਰੀਕੀਆਂ ਦਾ ਧਿਆਨ ਨਾਲ ਅਧਿਐਨ ਕੀਤਾ ਹੈ ਅਤੇ ਜਿੰਨਾ ਸੰਭਵ ਹੋ ਸਕੇ ਚੰਗੀ ਤਰ੍ਹਾਂ ਤਿਆਰੀ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਪੈਰਾਗੁਏ ਕੀ ਹੈ, ਨਤੀਜੇ ਕਿਵੇਂ ਪ੍ਰਾਪਤ ਕਰਨੇ ਹਨ, ਖੇਡ ਦੇ ਹਰ ਪਲ ਅਤੇ ਹਰ ਪੜਾਅ ਦੇ ਲਈ ਅਸੀਂ ਖਿਡਾਰੀਆਂ ਨੂੰ ਤਿਆਰ ਕਰ ਰਹੇ ਹਾਂ।”

Related posts

ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ‘ਤੇ ਅਨੁਸ਼ਕਾ ਦਾ ਰਿਐਕਸ਼ਨ

Bunty

ਆਪਣੇ ਕਰੀਅਰ ਦੇ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਭਾਵੁਕ ਹੋਈ ਭਾਰਤੀ ਗੇਂਦਬਾਜ਼ ਝੂਲਨ ਗੋਸਵਾਮੀ

Bunty

ਪਹਿਲੇ ਖੋ ਖੋ ਵਿਸ਼ਵ ਕੱਪ ਵਿੱਚ ਪੁਰਸ਼ ਤੇ ਮਹਿਲਾ ਭਾਰਤੀ ਟੀਮਾਂ ਨੇ ਇਤਿਹਾਸ ਸਿਰਜਿਆ

admin