ਨਵੀਂ ਦਿੱਲੀ – ਭਾਰਤ ‘ਚ ਤਿਉਹਾਰੀ ਸੀਜ਼ਨ ਬਿਲਕੁੱਲ ਨਜ਼ਦੀਕ ਹੈ। ਅਜਿਹਾ ‘ਚ ਸਾਰੇ ਸਸਤੇ ‘ਚ ਸਮਾਰਟਫੋਨ ਸਮੇਤ electronic device ਖਰੀਦਣ ਦੀ ਸੋਚ ਰਹੇ ਹੋਣਗੇ ਪਰ ਇਸ ਦੌਰਾਨ ਚੀਨੀ ਮੋਬਾਈਲ ‘ਤੇ ਜਾਸੂਸੀ ਕਰਨ ਦੇ ਦੋਸ਼ ਲੱਗੇ ਹਨ। ਆਮ ਤੌਰ ‘ਤੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਭਾਰਤ ‘ਚ ਚੀਨੀ ਮੋਬਾਈਲ ਦੇ ਬੈਨ ਦੀ ਮੁਹਿੰਮ ਚੱਲਦੀ ਸੀ ਪਰ ਇਸ ਵਾਰ ਯੂਰਪ ਦੇ ਦੇਸ਼ Lithuania ਦੇ ਰੱਖਿਆ ਮੰਤਰੀ ਨੇ ਚੀਨੀ ਮੋਬਾਈਲ ਨਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ। ਕਿਹਾ ਗਿਆ ਹੈ ਕਿ ਲੋਕ ਆਪਣੇ ਕੋਲ ਮੌਜੂਦ ਮੇਡ ਇਨ ਚਾਈਨਾ ਮੋਬਾਈਲ ਤੁਰੰਤ ਸੁੱਟ ਦੇਣ। Lithuania ਦੇ ਰੱਖਿਆ ਮੰਤਰਾਲੇ ਵੱਲੋਂ ਚੀਨੀ ਮੋਬਾਈਲ ਫੋਨ ‘ਤੇ ਜਾਸੂਸੀ ਦਾ ਦੋਸ਼ ਲਗਾਇਆ ਹੈ। lithuania ਦੇ ਰੱਖਿਆ ਮੰਤਰਾਲੇ ਵੱਲੋਂ ਸਰਕਾਰੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਚੀਨੀ ਫੋਨ ਤੇ Device ‘ਚ censorship ਮੌਜੂਦ ਹੈ। ਰੱਖਿਆ ਮੰਤਰਾਲੇ ਦੀ ਨੈਸ਼ਨਲ ਸਾਈਬਰ ਸਿਕਓਰਿਟੀ ਸੈਂਟਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਸਮਾਰਟਫੋਨ ਕੰਪਨੀ Xiaomi ਵੱਲੋ ਯੂਰਪ ‘ਚ ਜਾਣ ਵਾਲੇ flagship phone ‘ਚ ਇਨ-ਬਿਲਟ-ਸੈਂਸਰ ਦਿੱਤਾ ਜਾਂਦਾ ਹੈ, ਜੋ Free Tibet, Long live Taiwan independence ਤੇ democracy movement ਜਿਹੇ ਸ਼ਬਦਾਂ ਨੂੰ ਪਛਾਣ ਕਰ ਕੇ ਉਨ੍ਹਾਂ ਨੂੰ ਬਲਾਕ ਕਰਨ ਦਾ ਕੰਮ ਕਰਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਯੂਰਪੀਅਨ ਰੀਜਨ ‘ਚ ਵੇਚੇ ਜਾਣ ਵਾਲੇ Xiaomi ਦੇ Mi 10T 5G ਸਮਾਰਟਫੋਨ ‘ਚ ਇਸ ਤਰ੍ਹਾਂ ਦੀ ਸਮਰੱਥਾ ਮੌਜੂਦਾ ਹੈ। ਇਹ ਇਕ software based ਪ੍ਰਕਿਰਿਆ ਹੈ, ਜਿਸ ਨੂੰ ਯੂਰਪ ‘ਚ ਟਰਨ ਆਫ ਕੀਤਾ ਜਾ ਸਕਦਾ ਹੈ ਪਰ ਰਿਪੋਰਟ ‘ਚ ਚਿੰਤਾ ਜਤਾਈ ਜਾ ਰਹੀ ਹੈ ਕਿ ਇਸ ਨੂੰ ਕਿਸੇ ਵੀ ਸਮੇਂ ਰਿਮੋਟਲੀ ਆਨ (remotely on) ਕੀਤਾ ਜਾ ਸਕਦਾ ਹੈ।
previous post