ਨਵੀਂ ਦਿੱਲੀ – ਤਿੰਨ ਵਾਰ ਦੀ ਆਈਪੀਐੱਲ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਐਤਵਾਰ ਨੂੰ ਓਲੰਪਿਕ ਗੋਲਡ ਮੈਡਲ ਜੇਤੂ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਦਾ ਸਨਮਾਨ ਕੀਤਾ ਹੈ ਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਰਕਮ ਦਾ ਚੈੱਕ ਭੇਟ ਕੀਤਾ ਹੈ। ਨੀਰਜ ਨੂੰ ਚੇਨਈ ਸੁਪਰ ਕਿੰਗਜ਼ ਲਿਮਟਿਡ ਵੱਲੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ। ਸੀਐੱਸਕੇ ਨੇ ਇਸ ਨਾਲ ਹੀ ਉਨ੍ਹਾਂ ਨੂੰ ਇਕ ਖ਼ਾਸ ਜਰਸੀ ਭੇਟ ਕੀਤੀ, ਜੋ 8758 ਨੰਬਰ ਦੀ ਹੈ। ਜ਼ਿਕਰਯੋਗ ਹੈ ਕਿ ਨੀਰਜ ਨੇ ਟੋਕੀਓ ਓਲੰਪਿਕ ਦੇ ਫਾਈਨਲ ਵਿਚ 87.58 ਮੀਟਰ ਦੀ ਸਰਬੋਤਮ ਥਰੋਅ ਕੀਤੀ ਸੀ ਜਿਸ ਕਾਰਨ ਉਹ ਗੋਲਡ ਹਾਸਲ ਕਰ ਸਕੇ।
previous post