Breaking News India Latest News News

ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰਾਂ ਦਾ ਨਹੀਂ ਹੋ ਸਕਿਆ ਐਲਾਨ

ਨਵੀਂ ਦਿੱਲੀ – ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਨਹੀਂ ਹੋ ਸਕਿਆ। ਰਜਿਸਟਰਡ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਦੋ ਨਾਮਜ਼ਦ ਮੈੀਬਰਾਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ। ਲਾਟਰੀ ਕੱਢੀ ਗਈ ਪਰ ਕਈ ਮੈਂਬਰਾਂ ਦੇ ਹਿਤਰਾਜ਼ ਕਾਰਨ ਨਾਂ ਐਲਾਨ ਨਹੀਂ ਕੀਤੇ ਗਏ। ਲਾਟਰੀ ਨਾਲ ਪੰਜ ਜਣਿਆਂ ਦੇ ਨਾਂ ਕੱਢੇ ਗਏ ਹਨ। ਪੜਤਾਲ ਤੋਂ ਬਾਅਦ ਇਨ੍ਹਾਂ ’ਚੋਂ ਦੋ ਦਾ ਐਲਾਨ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਹੈ। ਉਹ ਇਸ ਦੇ ਖਿਲਾਫ਼ ਦਿੱਲੀ ਹਾਈ ਕੋਰਟ ’ਚ ਚਲੇ ਗਏ ਹਨ। ਡੀਐੱਸਜੀਐੱਮਸੀ ’ਚ ਕੁੱਲ 55 ਮੈਂਬਰ ਹੁੰਦੇ ਹਨ। 46 ਮੈਂਬਰਾਂ ਦੀ ਚੋਣ ਸੰਗਤ ਦੇ ਮਤਦਾਨ ਰਾਹੀਂ ਹੁੰਦੀ ਹੈ। ਇਸ ਤੋਂ ਇਲਾਵਾ ਨੌਂ ਮੈਂਬਰ ਨਾਮਜ਼ਦ ਹੁੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇਜਥੇਦਾਰ ਅਤੇ ਐੱਸਜੀਪੀਸੀ ਦਾ ਇਕ ਨੁਮਾਇੰਦਾ ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰ ਹੁੰਦੇ ਹਨ। ਇਸ ਦੇ ਨਾਲ ਹੀ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਦੋ ਨਾਮਜ਼ਦ ਮੈਂਬਰਾਂ ਦੀ ਚੋਣ ਲਾਟਰੀ ਰਾਹੀਂ ਅਤੇ ਦੋ ਦੀ ਚੋਣ ਨਵੇਂ ਚੁਣੇ ਮੈਂਬਰ ਵੋਟਾਂ ਪਾ ਕੇ ਕਰਦੇ ਹਨ। ਇਨ੍ਹਾਂ ਦੀ ਚੋਣ ਤੇ ਐਲਾਨ ਲਈ 9 ਸਤੰਬਰ ਨੂੰ ਨਵੇੀ ਚੁਣੇ ਮੈਂਬਰਾਂ ਦੀ ਬੈਠਕ ਬੁਲਾਈ ਗਈ ਸੀ। ਨਵੇਂ ਚੁਣੇ ਮੈਂਬਰਾਂ ਦੀ ਵੋਟਿੰਗ ਰਾਹੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਕਰਮ ਸਿੰਘ ਰੋਹਿਣੀ ਨੂੰ ਨਾਮਜ਼ਦ ਮੈਂਬਰ ਚੁਣਿਆ ਗਿਆ ਸੀ। ਡਾਇਰੈਕਟੋਰੇਟ ਵੱਲੋਂ ਗੁਰਦੁਆਾ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੀ ਸੋਧੀ ਸੂਚੀ ਜਾਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਨਵੇਂ ਚੁਣੇ ਮੈਂਬਰਾਂ ਦੀ ਬੈਠਕ ਬੁਲਾਈ ਗਈ ਸੀ। ਜਥੇਦਾਰਾਂ ਨੂੰ ਨਾਮਜ਼ਦ ਮੈਂਬਰ ਐਲਾਨ ਕੀਤਾ ਗਿਆ। ਉੱਥੇ, ਲਾਟਰੀ ਰਾਹੀਂ ਕੱਢੇ ਗਏ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੇ ਨਾਂ ’ਤੇ ਇਤਰਾਜ਼ ਦਰਜ ਕਰਵਾ ਦਿੱਤਾ ਗਿਆ। ਪਹਿਲਾਂ ਦੋ ਨਾਂਵਾਂ ’ਤੇ ਇਤਰਾਜ਼ ਹੋਣ ਤੋਂ ਬਾਅਦ ਲਾਟਰੀ ਨਾਲ ਤਿੰਨ ਹੋਰ ਨਾਂ ਕੱਢੇ ਗਏ। ਬੈਠਕ ’ਚ ਮੌਜੂਦ ਕਈ ਮੈਂਬਰਾਂ ਨੇ ਇਤਰਾਜ਼ ਦਰਜ ਕਰਵਾਇਆ ਕਿ ਲਾਟਰੀ ਰਾਹੀਂ ਕੱਢੇ ਗਏ ਨਾਂ ’ਚੋਂ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਇਤਰਾਜ਼ ਤੋਂ ਬਾਅਦ ਡਾਇਰੈਕਟੋਰੇਟ ਨੇ ਪੰਜਾਂ ਨਾਵਾਂ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸਿਰਸਾ ਦਾ ਮਾਮਲਾ ਹਾਈ ਕੋਰਟ ’ਚ ਲਟਕਦਾ ਹੋਣ ਕਾਰਨ ਐੱਸਜੀਪੀਸੀ ਵੱਲੋਂ ਨਾਮਜ਼ਦ ਮੈਂਬਰ ਦਾ ਵੀ ਐਲਾਨ ਨਹੀਂ ਹੋ ਸਕਿਆ।

Related posts

ਮਹਾਰਾਸ਼ਟਰ ਚੋਣਾਂ: ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ !

admin

ਇਕਵਾਡੋਰ ‘ਚ ਅੱਗ ਤੇ ਸੋਕੇ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ

editor

ਆਤਿਸ਼ੀ ਵਲੋਂ ਦਿੱਲੀ ਮੈਟਰੋ ਦੇ ਫੇਜ਼ 4 ਲਈ ਡਰਾਈਵਰ ਰਹਿਤ ਟਰੇਨ ਦਾ ਮੁਆਇਨਾ !

admin