International

ਬੇਭਰੋਸਗੀ ਮਤਾ ਅੱਜ: 4 ਅਪ੍ਰੈਲ ਨੂੰ ਖੁਸ ਸਕਦਾ ਇਮਰਾਨ ਖਾਨ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ !

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਲੈ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਮਰਾਨ ਸਰਕਾਰ ਖਿਲਾਫ ਬੇਭਰੋਸਗੀ ਮਤਾ ਹੁਣ 28 ਮਾਰਚ ਨੂੰ ਆਵੇਗਾ। ਬੇਭਰੋਸਗੀ ਮਤੇ ‘ਤੇ 3 ਜਾਂ 4 ਅਪ੍ਰੈਲ ਨੂੰ ਵੋਟਿੰਗ ਹੋਣ ਦੀ ਸੰਭਾਵਨਾ ਹੈ। ਇਮਰਾਨ ਬੇਭਰੋਸਗੀ ਪ੍ਰਸਤਾਵ ਤੋਂ ਪਹਿਲਾਂ 27 ਮਾਰਚ ਯਾਨੀ ਕਿ ਅੱਜ ਇਸਲਾਮਾਬਾਦ ‘ਚ ਰੈਲੀ ਕਰਨ ਜਾ ਰਹੇ ਹਨ। ਇਮਰਾਨ ਇਸ ਰੈਲੀ ਨੂੰ ਪਾਕਿਸਤਾਨ ਦੇ ਇਤਿਹਾਸ ਵਿੱਚ ਨਿਆਂ ਦਾ ਦਿਨ ਦੱਸ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਦੂਜੇ ਪਾਸੇ ਪਾਕਿਸਤਾਨੀ ਮੀਡੀਆ ਮੁਤਾਬਕ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ 50 ਮੰਤਰੀ ਵਿਧਾਨ ਸਭਾ ‘ਚ ਬੇਭਰੋਸਗੀ ਮਤੇ ਤੋਂ ਪਹਿਲਾਂ ਹੀ ਲਾਪਤਾ ਹੋ ਗਏ ਹਨ। ਇਹ ਮੰਤਰੀ ਕਾਫੀ ਸਮੇਂ ਤੋਂ ਨਜ਼ਰ ਨਹੀਂ ਆ ਰਹੇ। ਜਾਣਕਾਰੀ ਮੁਤਾਬਕ 25 ਸੰਘੀ ਅਤੇ ਸੂਬਾਈ ਸਰਕਾਰਾਂ ਦੇ ਕਰੀਬ 25 ਸਲਾਹਕਾਰ ਵੀ ਲਾਪਤਾ ਹਨ। ਸੂਤਰਾਂ ਮੁਤਾਬਕ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਪਾਰਟੀ ਦੇ ਮੈਂਬਰ ਅੱਜ ਇਮਰਾਨ ਖਾਨ ਨਾਲ ਮੁਲਾਕਾਤ ਕਰ ਸਕਦੇ ਹਨ। ਪਾਰਟੀ ਇਮਰਾਨ ਸਰਕਾਰ ਨੂੰ ਜਾਰੀ ਰੱਖਣ ਦਾ ਸਮਰਥਨ ਕਰ ਰਹੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਮਤਦਾਨ ਦੀ ਘੜੀ ਨਜ਼ਦੀਕ ਆਉਂਦੀ ਜਾ ਰਹੀ ਹੈ ਤੇ ਸਿਆਸੀ ਸਹਿਯੋਗੀਆਂ ਨੂੰ ਲੈ ਕੇ ਬੇਭਰੋਸਗੀ ਵੀ ਗਹਿਰੀ ਹੁੰਦੀ ਜਾ ਰਹੀ ਹੈ। ਇਮਰਾਨ ਦੀਆਂ ਮੁਸ਼ਕਲਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ, ਬਲਕਿ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨਾਲ ਸਬੰਧ ਰੱਖਣ ਵਾਲੇ ਘੱਟੋ ਘੱਟ 50 ਮੰਤਰੀਆਂ ਨੇ ਸਿਆਸੀ ਮੋਰਚੇ ਤੋਂ ਗ਼ਾਇਬ ਹੋ ਕੇ ਉਨ੍ਹਾਂ ਲਈ ਨਵੀਂ ਚੁਣੌਤੀ ਪੈਦਾ ਕਰ ਦਿੱਤੀ ਹੈ। ਇਸ ਦਰਮਿਆਨ, ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਨੈਸ਼ਨਲ ਅਸੈਂਬਲੀ ‘ਚ ਬੇਭਰੋਸਗੀ ਮਤੇ ‘ਤੇ ਮਤਦਾਨ ਚਾਰ ਅਪ੍ਰਰੈਲ ਨੂੰ ਹੋ ਸਕਦਾ ਹੈ। ਉਨ੍ਹਾਂ ਨੇ ਦੇਸ਼ ‘ਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਸ਼ੰਕਾ ਵੀ ਦੁਹਰਾਈ ਹੈ।

ਵਿਰੋਧੀ ਧਿਰ ਨੇ ਜਦੋਂ ਤੋਂ ਇਮਰਾਨ ਖ਼ਿਲਾਫ਼ ਮੋਰਚਾ ਖੋਲਿ੍ਆ ਹੈ, ਉਦੋਂ ਤੋਂ 50 ਤੋਂ ਵੱਧ ਸੰਘੀ ਤੇ ਸੂਬਾਈ ਮੰਤਰੀਆਂ ਨੂੰ ਜਨਤਕ ਰੂਪ ‘ਚ ਨਹੀਂ ਦੇਖਿਆ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ‘ਚ ਸੰਘੀ ਤੇ ਸੂਬਾਈ ਸਲਾਹਕਾਰ ਤੇ ਵਿਸ਼ੇਸ਼ ਸਹਿਯੋਗੀ ਤੇ ਰਾਜ ਮੰਤਰੀ ਸ਼ਾਮਲ ਹਨ। ਸੱਤਾਧਾਰੀ ਗਠਜੋੜ ਦੇ ਸਹਿਯੋਗੀਆਂ ਵਾਂਗ ਹੀ ਇਹ ਮੰਤਰੀ ਹੈਰਾਨੀਜਨਕ ਚੁੱਪ ਧਾਰ ਕੇ ਹੋਰਨਾਂ ਬਦਲਾਂ ‘ਤੇ ਵਿਚਾਰ ਕਰ ਰਹੇ ਹਨ ਤੇ ਸਮਾਂ ਆਉਣ ‘ਤੇ ਆਪਣੇ ਪੱਤੇ ਖੋਲ੍ਹਣਗੇ। ਹਾਲਾਂਕਿ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸੂਚਨਾ ਮੰਤਰੀ ਫਵਾਦ ਚੌਧਰੀ, ਊਰਜਾ ਮੰਤਰੀ ਹੱਮਾਦ ਅਜ਼ਹਰ, ਰੱਖਿਆ ਮੰਤਰੀ ਪਰਵੇਜ਼ ਖੱਟਰ ਤੇ ਗ੍ਹਿ ਮੰਤਰੀ ਸ਼ੇਖ ਰਸ਼ੀਦ ਨੇ ਇਮਰਾਨ ਵੱਲੋਂ ਮੋਰਚਾ ਸੰਭਾਲਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਅੱਠ ਮਾਰਚ ਨੂੰ ਵਿਰੋਧੀ ਦਲਾਂ ਦੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਇਮਰਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ, ਜਿਸ ‘ਤੇ ਚਰਚਾ ਤੋਂ ਬਿਨਾਂ ਹੀ 25 ਮਾਰਚ ਨੂੰ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ। ਇਮਰਾਨ ਨੂੰ 342 ਮੈਂਬਰੀ ਸਦਨ ‘ਚ ਬਹੁਮਤ ਸਾਬਿਤ ਕਰਨ ਲਈ 172 ਵੋਟਾਂ ਦੀ ਲੋੜ ਹੋਵੇਗੀ। ਨੈਸ਼ਨਲ ਅਸੈਂਬਲੀ ‘ਚ ਪੀਟੀਆਈ ਦੇ 155 ਤੇ ਉਸ ਦੇ ਛੇ ਸਹਿਯੋਗੀ ਦਲਾਂ ਦੇ 23 ਮੈਂਬਰ ਹਨ। ਵਿਰੋਧੀ ਦਲਾਂ ਦੇ 163 ਐੱਮਪੀ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਸੰਤੁਸ਼ਟ ਤੇ ਬਾਗ਼ੀ ਸੰਸਦ ਮੈਂਬਰ ਸਰਕਾਰ ਖ਼ਿਲਾਫ਼ ਮਤਦਾਨ ਕਰਨਗੇ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ

admin