News Breaking News India Latest News

PM ਮੋਦੀ ਨੇ ਜਾਰੀ ਕੀਤਾ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਵਾਮੀ ਪ੍ਰਭੂਪਾਦ ਦੀ 125ਵੀਂ ਜੈਅੰਤੀ ਮੌਕੇ ‘ਤੇ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ। ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ‘ਚ ਹਿੱਸਾ ਲਿਆ। ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ- ‘ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂਪਾਦ ਸਵਾਮੀ ਇਕ ਆਲੌਕਿਕ ਕ੍ਰਿਸ਼ਨ ਭਗਤ ਹੋਣ ਦੇ ਨਾਲ ਇਕ ਮਹਾਨ ਭਾਰਤ ਭਗਤ ਵੀ ਸਨ। ਉਨ੍ਹਾਂ ਨੇ ਦੇਸ਼ ਦੇ ਆਜ਼ਾਦੀ ਸੰਗ੍ਰਾਮ ‘ਚ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਅਸਹਿਯੋਗ ਅੰਦੋਲਨ ਦੇ ਸਮਰਥਨ ‘ਚ ਸਕਾਟਿਸ਼ ਕਾਲਜ ਤੋਂ ਆਪਣਾ ਡਿਪਲੋਮਾ ਤਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ‘ਅੱਜ ਅਸੀਂ ਸ਼੍ਰੀਲ ਪ੍ਰਭੂਪਾਦ ਜੀ ਦੀ 125ਵੀਂ ਜੈਅੰਤੀ ਮਨਾ ਰਹੇ ਹਾਂ। ਇਹ ਅਜਿਹਾ ਹੈ ਜਿਵੇਂ ਸਾਧਨਾ ਦਾ ਸੁੱਖ ਤੇ ਸੰਤੋਸ਼ ਇਕੱਠੇ ਮਿਲ ਜਾਣ। ਇਸੇ ਭਾਵ ਨੂੰ ਅੱਜ ਪੂਰੀ ਦੁਨੀਆ ‘ਚ ਸ਼੍ਰੀਲ ਪ੍ਰਭੂਪਾਦ ਸਵਾਮੀ ਦੇ ਲੱਖਾਂ ਕਰੋੜਾਂ ਪੈਰੋਕਾਰ ਤੇ ਲੱਖਾਂ ਕਰੋੜਾਂ ਕ੍ਰਿਸ਼ਨ ਭਗਤ ਅਨੁਭਵ ਕਰ ਰਹੇ ਹਨ। ਅੱਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਸੈਂਕੜੇ ਇਸਕਾਨ ਮੰਦਰ ਹਨ… ਜਿੰਨਾ ਨੇ ਭਾਰਤੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਇਸਕਾਨ ਨੇ ਦੁਨੀਆ ਨੂੰ ਦੱਸਿਆ ਹੈ ਕਿ ਭਾਰਤ ਲਈ ਆਸਥਾ ਦਾ ਮਤਲਬ- ਉਮੰਗ, ਉਤਸ਼ਾਹ, ਉਲਾਸ, ਮਨੁੱਖਤਾ ਤੇ ਵਿਸ਼ਵਾਸ….।’

Related posts

ਮਾਲੇਗਾਓਂ ਬੰਬ ਧਮਾਕੇ ਦੇ ਸਾਰੇ 7 ਮੁਲਜ਼ਮ 17 ਸਾਲਾਂ ਬਾਅਦ ਬਰੀ !

admin

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin