ArticlesAustralia & New Zealand

‘ਸਟੱਡੀ ਵਿਦ ਵਿਕਟੋਰੀਆ’ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਪਹਿਲ !

ਵਿਕਟੋਰੀਆ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੂਬੇ ਵਿੱਚ ਪੜ੍ਹਾਈ ਨੂੰ ਹੋਰ ਆਸਾਨ ਅਤੇ ਬਿਹਤਰ ਬਨਾਉਣ ਲਈ ਨਵੀਂ "ਸਟੱਡੀ ਵਿਦ ਵਿਕਟੋਰੀਆ" ਰਣਨੀਤੀ ਦੀ ਸ਼ੁਰੂਆਤ ਕੀਤੀ ਹੈ।
ਮੈਲਬੌਰਨ – ਵਿਕਟੋਰੀਆ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੂਬੇ ਵਿੱਚ ਪੜ੍ਹਾਈ ਨੂੰ ਹੋਰ ਆਸਾਨ ਅਤੇ ਬਿਹਤਰ ਬਨਾਉਣ ਲਈ ਨਵੀਂ “ਸਟੱਡੀ ਵਿਦ ਵਿਕਟੋਰੀਆ” ਰਣਨੀਤੀ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਸਗੋਂ ਸਥਾਨਕ ਨੌਕਰੀਆਂ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ।
ਆਰਥਿਕ ਵਿਕਾਸ ਅਤੇ ਰੋਜ਼ਗਾਰ ਮੰਤਰੀ ਸਟੀਵ ਡਿਮੋਪੋਲੋਸ ਦੁਆਰਾ ਵਿਕਟੋਰੀਆ ਵਿੱਚ ਅੰਤਰਾਸ਼ਟਰੀ ਟੈਰੇਟਰੀ ਸਿੱਖਿਆ ਦੇ ਭਵਿੱਖ, ਸਟੱਡੀ ਵਿਦ ਵਿਕਟੋਰੀਆ ਦੀ ਸ਼ੁਰੂਆਤ ਕੀਤੀ ਗਈ ਹੈ।
ਵਿਕਟੋਰੀਆ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਉੱਚ-ਗੁਣਵੱਤਾ ਵਾਲੀ ਸਿੱਖਿਆ ਦਾ ਪ੍ਰਮੁੱਖ ਕੇਂਦਰ ਬਣਿਆ ਰਹੇਗਾ। ਵਿਕਟੋਰੀਆ ਦਾ ਉੱਚ ਸਿੱਖਿਆ ਖੇਤਰ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਵਧੀਆ ਤਜਰਬਾ ਮੁਹੱਈਆ ਕਰਦਾ ਹੈ। ਨਵੀਂ ਰਣਨੀਤੀ ਇਸ ਖੇਤਰ ਦੀਆਂ ਮਜ਼ਬੂਤੀਆਂ ਨੂੰ ਹੋਰ ਅੱਗੇ ਵਧਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਹੈ। ਜਦੋਂ ਅੰਤਰਰਾਸ਼ਟਰੀ ਵਿਦਿਆਰਥੀ ਵਿਕਟੋਰੀਆ ਨੂੰ ਆਪਣੀ ਪੜ੍ਹਾਈ ਲਈ ਚੁਣਦੇ ਹਨ ਤਾਂ ਉਹ ਆਪਣੇ ਨਾਲ ਨਵੇਂ ਵਿਚਾਰ, ਹੁਨਰ ਅਤੇ ਤਜਰਬੇ ਲਿਆਉਂਦੇ ਹਨ, ਜਿਸ ਨਾਲ ਸੂਬੇ ਦੀ ਅਰਥਵਿਵਸਥਾ ਅਤੇ ਸਮਾਜ ਦੋਵੇਂ ਨੂੰ ਫਾਇਦਾ ਹੁੰਦਾ ਹੈ।
ਅੰਕੜਿਆਂ ਅਨੁਸਾਰ 2025 ਵਿੱਚ ਕਰੀਬ 170 ਦੇਸ਼ਾਂ ਤੋਂ 3 ਲੱਖ 22 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਿਕਟੋਰੀਆ ਵਿੱਚ ਪੜ੍ਹਾਈ ਕਰਨ ਦੀ ਚੋਣ ਕੀਤੀ। ਇਸੇ ਸਾਲ ਅੰਤਰਰਾਸ਼ਟਰੀ ਸਿੱਖਿਆ ਖੇਤਰ ਨੇ ਸੂਬੇ ਲਈ 17.9 ਬਿਲੀਅਨ ਡਾਲਰ ਦੀ ਨਿਰਯਾਤ ਆਮਦਨ ਪੈਦਾ ਕੀਤੀ ਅਤੇ ਲਗਭਗ 69 ਹਜ਼ਾਰ ਨੌਕਰੀਆਂ ਨੂੰ ਸਹਾਰਾ ਦਿੱਤਾ।

2026 ਵਿੱਚ ਮੈਲਬੌਰਨ ਨੂੰ ਇੱਕ ਵਾਰ ਫਿਰ ਆਸਟ੍ਰੇਲੀਆ ਦਾ ਸਭ ਤੋਂ ਵਧੀਆ ਵਿਦਿਆਰਥੀ ਸ਼ਹਿਰ ਅਤੇ ਦੁਨੀਆ ਦਾ ਪੰਜਵਾਂ ਸਭ ਤੋਂ ਵਧੀਆ ਵਿਦਿਆਰਥੀ ਸ਼ਹਿਰ ਮੰਨਿਆ ਗਿਆ ਹੈ।ਨਵੀਂ ਰਣਨੀਤੀ ਤਹਿਤ ਸਟੱਡੀ ਮੈਲਬੌਰਨ ਹੱਬ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਥਾਨਕ ਭਾਈਚਾਰੇ ਨਾਲ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਸਟੱਡੀ ਮੈਲਬੌਰਨ ਇਨਕਲੂਜ਼ਨ ਪ੍ਰੋਗਰਾਮ ਰਾਹੀਂ ਉਨ੍ਹਾਂ ਦੀ ਸਿਹਤ, ਭਲਾਈ ਅਤੇ ਸਮਾਜਿਕ ਸਹਿਭਾਗਤਾ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ “ਯੈਸ ਟੂ ਇੰਟਰਨੈਸ਼ਨਲ ਸਟੂਡੈਂਟਸ ਫੰਡ” ਆਪਣੀ ਵਿਸ਼ਵ ਪੱਧਰੀ ਪਹੁੰਚ ਵਧਾਉਣ ਅਤੇ ਵਿਕਟੋਰੀਅਨ ਸਿੱਖਿਆ ਨੂੰ ਦੁਨੀਆਂ ਭਰ ਦੇ ਵਿੱਚ ਫੈਲਾਉਣ ਦੇ ਲਈ ਵਿਕਟੋਰੀਆ ਦੀਆਂ ਯੂਨੀਵਰਸਿਟੀਆਂ ਅਤੇ ਟੇਫ਼ ਸੰਸਥਾਵਾਂ ਦਾ ਸਮਰਥਨ ਕਰਦਾ ਹੈ।

Related posts

‘ਤੇਰੇ ਅਤੇ ਮੇਰੇ ਸੁਪਨੇ’ ਤਲਾਕ ਦਾ ਸ਼ਿਕਾਰ ਹੋ ਜਾਂਦੇ ਹਨ !

admin

ਪੰਜਾਬੀਓ, ਵੇਲਾ ਥਿੜਕਣ ਦਾ ਨਹੀਂ, ਸੰਭਲਣ ਦਾ !

admin

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਕਾਰਨ ਕਸ਼ਮੀਰ ਦੇ ਹਾਲਾਤ ‘ਤੇ ਬਹੁਤ ਦੂਰਗਾਮੀ ਅਸਰ ਪੈ ਸਕਦੇ ਹਨ !

admin