Australia & New Zealand

ਮੈਲਬੌਰਨ ‘ਚ 7 ਦਿਨਾਂ ਦੇ ਲੌਕਡਾਉਨ ਦੀ ਤਿਆਰੀ: ਐਲਾਨ ਕਿਸੇ ਵੀ ਵੇਲੇ

ਮੈਲਬੌਰਨ – ਮੈਲਬੌਰਨ ਦੇ ਵਿੱਚ ਕੋਵਿਡ-19 ਦੇ ਫੈਲਾਅ ਨੂੰ ਬਹੁਤ ਤੇਜ਼ੀ ਨਾਲ ਵਧਦਿਆਂ ਦੇਖਕੇ ਸਰਕਾਰ ਦੇ ਵਲੋਂ 7 ਦਿਨਾਂ ਦੇ ਲੌਕਡਾਊਨ ਦੀ ਤਿਆਰੀ ਕੀਤੀ ਜਾ ਰਹੀ ਅਤੇ ਇਸਦਾ ਐਲਾਨ ਅਗਲੇ ਕੁੱਝ ਘੰਟਿਆਂ ਦੇ ਵਿੱਚ ਕੀਤਾ ਜਾ ਸਕਦਾ ਹੈ।

ਅੱਜ ਮੈਲਬੌਰਨ ਦੇ ਵਿੱਚ ਕੋਵਿਡ-19 ਦੇ 11 ਹੋਰ ਨਵੇਂ ਕੇਸ ਮਿਲਣ ਨਾਲ ਵਿਕਟੋਰੀਆ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧਕੇ 34 ਹੋ ਗਈ ਹੈ।

ਸਿਹਤ ਅਧਿਕਾਰੀਆਂ ਦੇ ਵਲੋਂ ਕੋਵਿਡ-19 ਤੋਂ ਪਾਜ਼ੀਟਿਵ ਵਿਅਕਤੀਆਂ ਵਲੋਂ ਘੁੰਮੀਆਂ ਗਈਆਂ 80 ਥਾਵਾਂ ਦੀ ਤਾਜ਼ਾ ਲਿਸਟ ਜਾਰੀ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਦੇ ਵਲੋਂ ਕੋਵਿਡ-19 ਦੇ ਤਾਜ਼ਾ ਮਿਲੇ ਕੇਸਾਂ ਵਾਲੀਆਂ ਥਾਵਾਂ ਨੂੰ ਟੀਅਰ-1, ਟੀਅਰ-2 ਅਤੇ ਟੀਅਰ-3 ਦੇ ਵਿੱਚ ਰੱਖਿਆ ਗਿਆ ਹੇ। ਟੀਅਰ-1 ਵਾਲੀਆਂ ਥਾਵਾਂ ‘ਤੇ ਗਏ ਵਿਅਕਤੀਆਂ ਨੂੰ ਤੁਰੰਤ 14 ਦਿਨਾਂ ਦੇ ਲਈ ਕੁਆਰੰਟੀਨ ਕਰਾਉਣ, ਟੀਅਰ-2 1 ਵਾਲੀਆਂ ਥਾਵਾਂ ‘ਤੇ ਗਏ ਵਿਅਕਤੀਆਂ ਨੂੰ ਤੁਰੰਤ ਟੈਸਟ ਕਰਾਉਣ ਦੇ ਲਈ ਕਿਹਾ ਗਿਆ ਹੈ ਜਦਕਿ ਟੀਅਰ-3 ਵਾਲਿਆਂ ਨੂੰ ਆਪਣੀ ਸਿਹਤ ਦੀ ਨਿਗਰਾਨੀ ਰੱਖ ਅਤੇ ਲੱਛਣ ਹੋਣ ਦੀ ਸੂਰਤ ਦੇ ਵਿੱਚ ਤੁਰੰਤ ਟੈਸਟ ਕਰਾਉਣ ਦੇ ਲਈ ਕਿਹਾ ਗਿਆ ਹੈ।

Related posts

ਭਾਰਤ ਦੇ ਵਿਦੇਸ਼ ਮੰਤਰੀ ਵਲੋਂ ਆਸਟ੍ਰੇਲੀਅਨ ਵਿਦੇਸ਼ ਮੰਤਰੀ ਨਾਲ ਮੁਲਾਕਾਤ !

admin

ਸੱਪ ਦੇ ਡੰਗਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਆਸਟ੍ਰੇਲੀਅਨ ਪੌਦਾ !

admin

ਪੋਰਸ਼ ਅਤੇ ਮਰਸੀਡੀਜ਼ ਚੋਰੀ ਕਰਨ ਵਾਲਿਆਂ ਦੀ ਭਾਲ !

admin