Punjab

ਟੌਪ ਲੀਡਰਸ਼ਿਪ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ ਜੋ ਤਾਲ ‘ਤੇ ਨੱਚ ਸਕੇ – ਸਿੱਧੂ

ਅੰਮ੍ਰਿਤਸਰ – ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ਵਿਚ ਹੈ | ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਸ ਵਾਰ ਮੁੱਖ ਮੰਤਰੀ ਦੀ ਚੋਣ ਕਰਨੀ ਪਵੇਗੀ, ਸਿਖਰ ਵਾਲੇ ਲੋਕ ਇਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਹਨ ਜੋ ਉਨ੍ਹਾਂ ਦੀਆਂ ਧੁਨਾਂ ‘ਤੇ ਨੱਚ ਸਕੇ। ਸਵਾਲ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ‘ਕੀ ਤੁਸੀਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹੋ ?

ਪੰਜਾਬ ‘ਚ ਕਾਂਗਰਸ ਦੇ ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਈਕਮਾਂਡ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਆਪਣੇ ਸਮਰਥਕਾਂ ਵਿਚਕਾਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ‘ਚ ਹੈ। ਇਸ ਵਾਰ ਤੁਹਾਨੂੰ ਮੁੱਖ ਮੰਤਰੀ ਚੁਣਨਾ ਹੈ। ਟੌਪ ਲੀਡਰਸ਼ਿਪ ਇਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ ਜੋ ਉਸ ਦੀ ਤਾਲ ‘ਤੇ ਨੱਚ ਸਕੇ। ਕੀ ਤੁਸੀਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹੋ? ਇਹ ਗੱਲ ਨਵਜੋਤ ਸਿੱਧੂ ਨੇ ਸਮਰਥਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਦੌਰਾਨ ਕਹੀ। ਨਵਜੋਤ ਸਿੰਘ ਸਿੱਧੂ ਨੇ 6 ਫਰਵਰੀ ਨੂੰ ਰਾਹੁਲ ਗਾਂਧੀ ਦੀ ਲੁਧਿਆਣਾ ਰੈਲੀ ਤੋਂ ਪਹਿਲਾਂ ਹਾਈਕਮਾਂਡ ਨੂੰ ਇੱਕ ਵਾਰ ਫਿਰ ਅਸਿੱਧੇ ਤੌਰ ‘ਤੇ ਚਿਤਾਵਨੀ ਦਿੱਤੀ ਹੈ ਜੋ ਕਿ ਪੰਜਾਬ ‘ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਸੰਭਾਵੀ ਐਲਾਨ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਥੋਪਿਆ ਜਾਂਦਾ ਹੈ ਤਾਂ ਲੋਕ ਉਪਲਬਧ ਵਿਕਲਪ (ਆਪ) ਨੂੰ ਅਪਣਾ ਲੈਣਗੇ। ਸਿੱਧੂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਪੰਜਾਬ ‘ਚ 25 ਸਾਲਾਂ ਤੋਂ ਅਜਿਹੇ ਮੁੱਖ ਮੰਤਰੀ ਹਨ, ਜੋ ਦੂਜਿਆਂ ਦੇ ਕਹਿਣ ‘ਤੇ ਕੰਮ ਕਰਦੇ ਰਹੇ ਹਨ। ਅਜਿਹੇ ਲੋਕ ਕਿਵੇਂ ਚਾਹੁਣਗੇ ਕਿ ਪੰਜਾਬ ‘ਚ ਸਿਸਟਮ ਬਣੇ ਅਤੇ 170 ਸੇਵਾਵਾਂ ਘਰ ਬੈਠੇ ਲੋਕਾਂ ਨੂੰ ਮਿਲ ਸਕਣ। ਇਨ੍ਹਾਂ ਲੋਕਾਂ ਦਾ ਮਾਫੀਆ ਨਾਲ ਗਠਜੋੜ ਹੈ। ਪੰਜਾਬ ਵਿੱਚ ਪਿਛਲੇ 25 ਸਾਲਾਂ ਵਿੱਚ ਦਸ ਸਾਲ ਕਾਂਗਰਸ ਦਾ ਰਾਜ ਰਿਹਾ ਹੈ।

ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ‘ਚ ਹੰਗਾਮਾ ਮਚ ਗਿਆ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਕਰਾਰ ਚੱਲ ਰਹੀ ਹੈ। ਹਾਲ ਹੀ ‘ਚ ਜਲੰਧਰ ਰੈਲੀ ‘ਚ ਰਾਹੁਲ ਗਾਂਧੀ ਨੇ ਇਸ ਦੇ ਲਈ ਸਰਵੇ ਕਰਨ ਦਾ ਐਲਾਨ ਕੀਤਾ ਸੀ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੂਬੇ ‘ਚ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਜਾਵੇਗਾ। ਹੁਣ ਉਹ 6 ਫਰਵਰੀ ਦੀ ਲੁਧਿਆਣਾ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੇ ਹਨ। ਇਸ ਦੇ ਲਈ ਪਾਰਟੀ ਸਰਵੇ ਕਰ ਰਹੀ ਹੈ ਅਤੇ ਵਰਕਰਾਂ ਤੋਂ ਰਾਏ ਵੀ ਲੈ ਰਹੀ ਹੈ। ਸੂਤਰਾਂ ਮੁਤਾਬਕ ਚੰਨੀ ਮੁੱਖ ਮੰਤਰੀ ਦੇ ਚਿਹਰੇ ਲਈ ਸਿਖਰ ‘ਤੇ ਹਨ। ਕੱਲ੍ਹ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ ਕਿ ਚੰਨੀ ਨੂੰ ਚਾਰ ਮਹੀਨੇ ਦਾ ਸਮਾਂ ਮਿਲਿਆ ਹੈ ਤੇ ਉਨ੍ਹਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਦੇ ਆ ਰਹੇ ਹਨ ਪਰ ਹੁਣ ਉਹ ਵੀ ਮਹਿਸੂਸ ਕਰਨ ਲੱਗੇ ਹਨ ਕਿ ਪਾਰਟੀ ਉਨ੍ਹਾਂ ਦੇ ਨਾਂ ‘ਤੇ ਸਹਿਮਤ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੂੰ ਵਿਧਾਇਕਾਂ ਨੇ ਵੀ ਨਾਪਸੰਦ ਕੀਤਾ ਸੀ। ਇਸ ਦੇ ਬਾਵਜੂਦ ਸਿੱਧੂ ਹਾਈਕਮਾਂਡ ਨੂੰ ਇਹ ਕਹਿ ਰਹੇ ਹਨ ਕਿ ਉਹ ਦਰਸ਼ਨੀ ਘੋੜੇ ਨਹੀਂ ਬਣਨਗੇ।

ਦੋ ਦਿਨ ਪਹਿਲਾਂ ਸਿੱਧੂ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਵੈਸ਼ਨੋ ਦੇਵੀ ਚਲੇ ਗਏ ਸਨ। ਉਹ ਬੀਤੇ ਦਿਨ ਵਾਪਸ ਪਰਤੇ ਸਨ। ਇਸ ਤੋਂ ਬਾਅਦ ਉਹ ਹਮਲਾਵਰ ਨਜ਼ਰ ਆਏ। ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹਨ। ਕਾਂਗਰਸ ‘ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੈ, ਇਸ ਦਾ ਫੈਸਲਾ ਪਾਰਟੀ ਹਾਈਕਮਾਂਡ ਕਰੇਗੀ। ਹਾਈ ਕਮਾਂਡ ਸਭ ਤੋਂ ਵੱਡੀ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin