ਬੇਲਗ੍ਰੇਡ – ਰਾਸ਼ਟਰਮੰਡਲ ਖੇਡਾਂ ਵਿਚ ਤਿੰਨ ਵਾਰ ਦੀ ਚੈਂਪੀਅਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਗੇੜ ਵਿਚ ਮੰਗੋਲੀਆ ਦੀ ਖੁਲਾਨ ਬਟਖੁਯਾਗ ਨੂੰ ਚੁਣੌਤੀ ਦੇਣ ਵਿਚ ਨਾਕਾਮ ਰਹੀ ਤੇ 0-7 ਦੀ ਹਾਰ ਨਾਲ ਗਈ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ 12 ਮੈਡਲ ਜਿੱਤਣ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਸੋਨੇ ਦਾ ਤਗਮਾ ਆਪਣੇ ਨਾਂ ਕਰਨ ਵਾਲੀ 10ਵਾਂ ਦਰਜਾ ਹਾਸਲ ਵਿਨੇਸ਼ ਥੱਕੀ ਹੋਈ ਨਜ਼ਰ ਆਈ। ਏਸ਼ਿਆਈ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਜੇਤੂ ਖ਼ਿਲਾਫ਼ ਮਹਿਲਾ ਫ੍ਰੀਸਟਾਈਲ 53 ਕਿੱਲੋਗ੍ਰਾਮ ਵਰਗ ਵਿਚ ਆਖ਼ਰੀ ਸਕਿੰਟਾਂ ਵਿਚ ਵਿਨੇਸ਼ ਸੰਤੁਲਨ ਗੁਆ ਬੈਠੀ ਜਿਸ ਦਾ ਫ਼ਾਇਦਾ ਉਠਾ ਕੇ ਵਿਰੋਧੀ ਨੇ ਉਨ੍ਹਾਂ ਨੂੰ ਹਰਾ ਦਿੱਤਾ। ਬਟਖੁਯਾਗ ਨੇ ਪਹਿਲੇ ਗੇੜ ਤੋਂ ਬਾਅਦ 3-0 ਦੀ ਬੜ੍ਹਤ ਬਣਾ ਲਈ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਕਾਂਸੇ ਦਾ ਮੈਡਲ ਜੇਤੂ ਨੂੰ ਆਖ਼ਰੀ ਸਕਿੰਟ ਵਿਚ ਮੈਟ ‘ਤੇ ਪਿੱਠ ਦੇ ਭਾਰ ਸੁੱਟ ਕੇ ਚਾਰ ਅੰਕ ਹਾਸਲ ਕੀਤੇ ਤੇ ਦਬਦਬੇ ਵਾਲੀ ਜਿੱਤ ਹਾਸਲ ਕੀਤੀ।
