International

ਯੂਕਰੇਨ ਫ਼ੌਜ ਨੇ 6,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਰੂਸੀ ਫ਼ੌਜੀ ਬਲਾਂ ਤੋਂ ਆਜ਼ਾਦ ਕਰਵਾ ਲਿਆ

ਕੀਵ – ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਯੂਕਰੇਨੀ ਫ਼ੌਜੀ ਬਲਾਂ ਨੇ ਜੰਗ ਪ੍ਰਭਾਵਿਤ ਦੇਸ਼ ਦਾ 6,000 ਵਰਗ ਕਿਲੋਮੀਟਰ ਹਿੱਸਾ ਰੂਸੀ ਫ਼ੌਜੀ ਬਲਾਂ ਤੋਂ ਆਜ਼ਾਦ ਕਰਵਾ ਲਿਆ ਹੈ। ਇੱਕ ਵੀਡੀਓ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ, “ਸਤੰਬਰ ਦੀ ਸ਼ੁਰੂਆਤ ਤੋਂ ਸਾਡੇ ਸੈਨਿਕਾਂ ਨੇ ਪੂਰਬ ਅਤੇ ਦੱਖਣ ਵਿੱਚ ਯੂਕਰੇਨ ਦੇ 6,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਨੂੰ ਆਜ਼ਾਦ ਕਰਵਾਇਆ ਹੈ।” ਸਾਡੇ ਸਿਪਾਹੀ ਅੱਗੇ ਵਧ ਰਹੇ ਹਨ।ਜ਼ੇਲੈਂਸਕੀ ਨੇ ਇਸ ਸਫਲਤਾ ਲਈ ਯੂਕਰੇਨ ਦੇ ਹਵਾਈ ਜਹਾਜ਼ ਵਿਰੋਧੀ ਰੱਖਿਆ ਬਲਾਂ ਦਾ ਵੀ ਕੀਤਾ ਧੰਨਵਾਦ
ਰਾਸ਼ਟਰਪਤੀ ਜ਼ੇਲੈਂਸਕੀ ਨੇ 57ਵੀਂ ਵੱਖਰੀ ਮੋਟਰਾਈਜ਼ਡ ਇਨਫੈਂਟਰੀ ਬ੍ਰਿਗੇਡ ਦਾ ਧੰਨਵਾਦ ਕੀਤਾ, ਜੋ ਪੂਰਬ ਵਿੱਚ ਭਾਰੀ ਲੜਾਈ ਤੋਂ ਉਭਰਿਆ ਹੈ ਅਤੇ ਦੱਖਣੀ ਮੋਰਚੇ ‘ਤੇ ਬਹੁਤ ਹਿੰਮਤ ਅਤੇ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਉਸੇ ਸਮੇਂ 59 ਵੀਂ ਵੱਖਰੀ ਮੋਟਰਾਈਜ਼ਡ ਇਨਫੈਂਟਰੀ ਬ੍ਰਿਗੇਡ, ਜੋ ਮੁਸ਼ਕਲ, ਖੁੱਲ੍ਹੇ ਮੈਦਾਨ ਅਤੇ ਰੂਸੀ ਤੋਪਖਾਨੇ ਦੀ ਗੋਲ਼ੀਬਾਰੀ ਦੇ ਬਾਵਜੂਦ ਅੱਗੇ ਵਧਦੀ ਰਹੀ। ਨਾਲ ਹੀ 128ਵੀਂ ਵੱਖਰੀ ਪਹਾੜੀ ਅਸਾਲਟ ਬ੍ਰਿਗੇਡ, ਜਿਸ ਨੇ ਕਈ ਬਸਤੀਆਂ ਨੂੰ ਆਜ਼ਾਦ ਕਰਵਾਇਆ ਅਤੇ ਰੂਸੀ ਫ਼ੌਜਾਂ ਦੀਆਂ ਇਕਾਈਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕੀਤਾ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਕਿ ਯੂਕਰੇਨ ਦੇ ਕਿਹੜੇ ਸ਼ਹਿਰ ਅਤੇ ਪਿੰਡਾਂ ਨੂੰ ਰੂਸੀ ਫ਼ੌਜ ਤੋਂ ਆਜ਼ਾਦ ਕਰਵਾਇਆ ਗਿਆ ਹੈ। ਜ਼ੇਲੈਂਸਕੀ ਨੇ 8 ਸਤੰਬਰ ਨੂੰ ਕਿਹਾ ਕਿ ਯੂਕਰੇਨੀ ਫ਼ੌਜ ਨੇ 1,000 ਵਰਗ ਕਿਲੋਮੀਟਰ ਦਾ ਹਿੱਸਾ ਵਾਪਸ ਲੈ ਲਿਆ ਹੈ ਪਰ ਐਤਵਾਰ ਤਕ ਇਹ ਅੰਕੜਾ ਤਿੰਨ ਗੁਣਾ ਵੱਧ ਕੇ 3,000 ਵਰਗ ਕਿਲੋਮੀਟਰ ਹੋ ਗਿਆ ਹੈ।

ਰੂਸ ਨੇ ਇਸ ਖੇਤਰ ਤੋਂ ਆਪਣੀਆਂ ਫ਼ੌਜਾਂ ਦੀ ਵਾਪਸੀ ਨੂੰ ਇੱਕ “ਪੁਨਰਗਠਨ” ਦੱਸਿਆ ਹੈ ਜਿਸ ਦਾ ਉਦੇਸ਼ ਯੂਕਰੇਨ ਦੇ ਪੂਰਬ ਵਿੱਚ ਲੁਹਾਂਸਕ ਅਤੇ ਡੋਨੇਟਸਕ ਖੇਤਰਾਂ ‘ਤੇ ਧਿਆਨ ਕੇਂਦਰਤ ਕਰਨਾ ਹੈ।

Related posts

ਖਗੋਲ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ , ਸਭ ਤੋਂ ਘੱਟ ਉਮਰ ਦੇ ਜਾਣੇ ਜਾਂਦੇ ਨਿਊਟ੍ਰੋਨ ਤਾਰੇ ਦਾ ਲਗਾਇਆ ਪਤਾ

Bunty

ਰੂਸ ਦੀ ਪੇਸ਼ਕਸ਼ ‘ਤੇ ਯੂਕਰੇਨ ਦੀ ਦੋ ਟੁੱਕ, ਸਮਰਪਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

Bunty

ਅਮਰੀਕਾ ਨੇ ਮੰਗੀ ਭਾਰਤੀ ਪੁਲਿਸ ਅਫ਼ਸਰ ਖ਼ਿਲਾਫ਼ ਕਾਰਵਾਈ

Bunty