International

ਗਾਜ਼ਾ ’ਚ ਇਜ਼ਰਾਇਲੀ ਹਮਲੇ ਵਿੱਚ 7 ਸਹਾਇਤਾ ਕਰਮੀਆਂ ਦੀ ਮੌਤ

ਅਲ-ਬਲਾਹ (ਗਾਜ਼ਾ ਪੱਟੀ) – ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਵਿਦੇਸ਼ੀ ਸਣੇ ਸਹਾਇਤਾ ਸਮੂਹ ਦੇ ਘੱਟੋ-ਘੱਟ ਸੱਤ ਕਰਮਚਾਰੀ ਮਾਰੇ ਗਏ। ਹੈਲਪ ਗਰੁੱਪ ‘ਵਰਲਡ ਸੈਂਟਰਲ ਕਿਚਨ’ ਨੇ ਇਹ ਜਾਣਕਾਰੀ ਦਿੱਤੀ। ਮਸ਼ਹੂਰ ਜੋਸ ਐਂਡਰੇਸ ਦੁਆਰਾ ਸਥਾਪਤ ਚੈਰੀਟੇਬਲ ਸਮੂਹ ਵਰਲਡ ਸੈਂਟਰਲ ਕਿਚਨ ਨੇ ਅੱਜ ਸਵੇਰੇ ਕਿਹਾ ਕਿ ਸੱਤ ਮਾਰੇ ਗਏ ਵਿਅਕਤੀਆਂ ਵਿੱਚ ਆਸਟਰੇਲੀਆ, ਪੋਲੈਂਡ ਅਤੇ ਬਰਤਾਨੀਆ ਦੇ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੱਕ ਅਮਰੀਕੀ-ਕੈਨੇਡੀਅਨ ਨਾਗਰਿਕ ਅਤੇ ਘੱਟੋ-ਘੱਟ ਇੱਕ ਫਲਸਤੀਨੀ ਵੀ ਮਾਰਿਆ ਗਿਆ ਹੈ। ਸਮੂਹ ਨੇ ਕਿਹਾ ਕਿ ਇਹ ਕਰਮਚਾਰੀ ਜ਼ਰੂਰੀ ਭੋਜਨ ਸਮੱਗਰੀ ਪਹੁੰਚਾ ਰਹੇ ਸਨ, ਜੋ ਸੋਮਵਾਰ ਨੂੰ ਸਮੁੰਦਰੀ ਰਸਤੇ ਤੋਂ ਪਹੁੰਚਿਆ ਸੀ ਤੇ ਦੇਰ ਰਾਤ ਉਨ੍ਹਾਂ ’ਤੇ ਹਮਲਾ ਹੋ ਗਿਆ।

Related posts

ਜੇ ਸਾਡੇ ‘ਤੇ ਹਮਲਾ ਕੀਤਾ ਤਾਂ ਅਮਰੀਕੀ ਫੌਜ ਪੂਰੀ ਤਾਕਤ ਨਾਲ ਹਮਲਾ ਕਰੇਗੀ: ਟਰੰਪ

admin

ਇਜ਼ਰਾਈਲ ਅਤੇ ਇਰਾਨ ਵਲੋਂ ਇੱਕ-ਦੂਜੇ ‘ਤੇ ਹਮਲੇ : ਪੱਛਮੀ ਏਸ਼ੀਆ ‘ਚ ਹਾਲਾਤ ਤਣਾਅਪੂਰਨ !

admin

ਭਾਰਤੀ ਮੂਲ ਦੇ ਡਾ. ਸ਼੍ਰੀਨਿਵਾਸ ਮੁਕਮਾਲਾ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ !

admin