International

ਵਿਸ਼ਵ ਬੈਂਕ ਬੰਗਲਾਦੇਸ਼ ਨੂੰ ਦੇ ਸਕਦੈ 2 ਅਰਬ ਡਾਲਰ ਦੀ ਵਾਧੂ ਰਾਸ਼ੀ

ਢਾਕਾ – ਵਿਸ਼ਵ ਬੈਂਕ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਮੌਜੂਦਾ ਵਿੱਤੀ ਸਾਲ ਵਿਚ ਬੰਗਲਾਦੇਸ਼ ਨੂੰ ਦੋ ਅਰਬ ਅਮਰੀਕੀ ਡਾਲਰ ਦੀ ਵਾਧੂ ਰਾਸ਼ੀ ਦੇ ਸਕਦਾ ਹੈ। ਇਹ ਰਾਸ਼ੀ ਮਹੱਤਵਪੂਰਨ ਸੁਧਾਰਾਂ, ਹੜ੍ਹਾਂ ਨਾਲ ਨਜਿੱਠਣ, ਬਿਹਤਰ ਹਵਾ ਦੀ ਗੁਣਵੱਤਾ ਅਤੇ ਸਿਹਤ ਸੇਵਾਵਾਂ ਲਈ ਦਿੱਤੀ ਜਾਵੇਗੀ। ਵਿਸ਼ਵ ਬੈਂਕ ਦੇ ਖੇਤਰੀ ਨਿਰਦੇਸ਼ਕ ਅਬਦੌਲੇ ਸੇਕ ਨੇ ਨਵੀਂ ਸਹਾਇਤਾ ਦਾ ਵਾਅਦਾ ਕੀਤਾ ਜਦੋਂ ਉਨ੍ਹਾਂ ਨੇ ਮੰਗਲਵਾਰ ਨੂੰ ਢਾਕਾ ਵਿੱਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨਾਲ ਮੁਲਾਕਾਤ ਕੀਤੀ। ਸੇਕ ਨੇ ਕਿਹਾ ਕਿ ਵਿਸ਼ਵ ਬੈਂਕ ਚਾਲੂ ਵਿੱਤੀ ਸਾਲ ਵਿਚ ਬੰਗਲਾਦੇਸ ਨੂੰ ਦਿੱਤੇ ਜਾਣ ਵਾਲੇ ਕਰਜ਼ ਨੂੰ ਵਧਾਉਣ ਲਈ ਵਚਨਬੱਧ ਹੈ ਤਾਂ ਜੋ ਅੰਤਰਿਮ ਸਰਕਾਰ ਦੇ ਸੁਧਾਰ ਏਜੰਡੇ ਵਿਚ ਮਦਦ ਮਿਲ ਸਕੇ। ਮੁੱਖ ਸਲਾਹਕਾਰ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਇਹ ਜਾਣਕਾਰੀ ਦਿੱਤੀ।ਯੂਨਸ ਨੇ ਐਕਸ ‘ਤੇ ਲਿਖਿਆ, ”ਸੇਕ ਨੇ ਦੱਸਿਆ ਕਿ ਵਿਸ਼ਵ ਬੈਂਕ ਅੰਤਰਿਮ ਸਰਕਾਰ ਦੇ ਸੁਧਾਰ ਏਜੰਡੇ ਨੂੰ ਸਮਰਥਨ ਦੇਣ ਲਈ ਮੌਜੂਦਾ ਵਿੱਤੀ ਸਾਲ ‘ਚ ਬੰਗਲਾਦੇਸ਼ ਨੂੰ ਕਰਜ਼ਾ ਦੇਣ ਲਈ ਵਚਨਬੱਧ ਹੈ।

Related posts

ਹਸਰੰਗਾ ਦੇ ਪੰਜੇ ‘ਚ ਫਸੇ ਸਨਰਾਈਜ਼ਰਜ਼, ਆਰਸੀਬੀ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ

Bunty

ਅਮਰੀਕਾ ‘ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਾਉਣ ਨੂੰ ਮਨਜ਼ੂਰੀ

Bunty

ਕਮਲਾ ਹੈਰਿਸ ਨੂੰ ਵੋਟ ਪਾਉਣ ਲਈ ਜਿਉਣ ਦੀ ਕੋਸ਼ਿਸ਼ ਕਰ ਰਿਹਾਂ ਹਾਂ ; ਜਿੰਮੀ ਕਾਰਟਰ

Bunty