Articles India Sport

ਪਟੌਦੀ ਟਰਾਫੀ ਨੂੰ ਰੀਟਾਇਰ ਕਰਨ ਤੋਂ ਦੁਖੀ ਹੈ ਬਾਲੀਵੁੱਡ ਅਦਾਕਾਰਾ ਸ਼ਰਮੀਲਾ ਟੈਗੋਰ

ਪਟੌਦੀ ਟਰਾਫੀ ਨੂੰ 'ਰਿਟਾਇਰ' ਕਰਨ ਦੇ ਕਦਮ ਨੇ ਮਰਹੂਮ ਟਾਈਗਰ ਪਟੌਦੀ ਦੀ ਪਤਨੀ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਨੂੰ ਦੁੱਖ ਪਹੁੰਚਾਇਆ ਹੈ।

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ 20 ਜੂਨ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਲਈ ਇੰਗਲੈਂਡ ਜਾਵੇਗੀ। ਹਾਲਾਂਕਿ, ਇਸ ਵਾਰ ਟੂਰਨਾਮੈਂਟ ਨੂੰ ਪਟੌਦੀ ਟਰਾਫੀ ਨਹੀਂ ਕਿਹਾ ਜਾ ਸਕਦਾ। ਪਟੌਦੀ ਟਰਾਫੀ ਦਾ ਨਾਂ ਪਟੌਦੀ ਪਰਿਵਾਰ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਸ ਨੇ ਭਾਰਤ ਨੂੰ ਦੋ ਕਪਤਾਨ, ਇਫਤਿਖਾਰ ਅਲੀ ਖਾਨ ਪਟੌਦੀ ਅਤੇ ਮਨਸੂਰ ਅਲੀ ਖਾਨ ਪਟੌਦੀ (ਉਪਨਾਮ ਟਾਈਗਰ ਪਟੌਦੀ) ਦਿੱਤੇ ਹਨ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਆਉਣ ਵਾਲੀ ਲੜੀ ਤੋਂ ਪਟੌਦੀ ਟਰਾਫੀ ਨੂੰ ‘ਰਿਟਾਇਰ’ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਪਟੌਦੀ ਟਰਾਫੀ ਪਹਿਲੀ ਵਾਰ 2007 ਵਿੱਚ ਭਾਰਤ ਬਨਾਮ ਇੰਗਲੈਂਡ ਟੈਸਟ ਦੇ 75 ਸਾਲਾਂ ਦੀ ਯਾਦ ਵਿੱਚ ਦਿੱਤੀ ਗਈ ਸੀ। ਉਦੋਂ ਤੋਂ ਇਹ ਭਾਰਤ ਅਤੇ ਇੰਗਲੈਂਡ ਵਿਚਕਾਰ ਇੰਗਲੈਂਡ ਵਿੱਚ ਖੇਡੀ ਗਈ ਦੁਵੱਲੀ ਟੈਸਟ ਲੜੀ ਦੇ ਜੇਤੂ ਨੂੰ ਦਿੱਤਾ ਜਾਂਦਾ ਹੈ। ਟਾਈਗਰ ਦੇ ਪਿਤਾ, ਇਫਤਿਖਾਰ ਅਲੀ ਖਾਨ ਪਟੌਦੀ ਨੇ 1932 ਅਤੇ 1946 ਵਿਚਕਾਰ ਇੰਗਲੈਂਡ ਅਤੇ ਭਾਰਤ ਦੋਵਾਂ ਲਈ ਟੈਸਟ ਮੈਚ ਖੇਡੇ ਸਨ। ਟਾਈਗਰ ਪਟੌਦੀ ਨੇ 1961 ਅਤੇ 1975 ਵਿਚਕਾਰ ਭਾਰਤ ਲਈ 46 ਟੈਸਟ ਮੈਚ ਖੇਡੇ।

ਜੇਕਰ ਈਸੀਬੀ ਪਟੌਦੀ ਟਰਾਫੀ ਨੂੰ ‘ਰਿਟਾਇਰ’ ਕਰ ਦਿੰਦਾ ਹੈ, ਤਾਂ ਜੂਨ-ਜੁਲਾਈ 2025 ਵਿੱਚ ਹੋਣ ਵਾਲੀ ਲੜੀ ਨੂੰ ਇਹ ਨਾਮ ਨਹੀਂ ਦਿੱਤਾ ਜਾਵੇਗਾ। ਭਾਰਤੀ ਕ੍ਰਿਕਟ ਟੀਮ ਜੂਨ-ਜੁਲਾਈ ਵਿੱਚ ਪੰਜ ਟੈਸਟ ਮੈਚਾਂ ਲਈ ਇੰਗਲੈਂਡ ਦਾ ਦੌਰਾ ਕਰੇਗੀ। ਬਾਲੀਵੁੱਡ ਅਦਾਕਾਰਾ ਸ਼ਰਮੀਲਾ ਟੈਗੋਰ ਇਸ ਕਦਮ ਤੋਂ ਨਾਰਾਜ਼ ਹੈ। ਪਟੌਦੀ ਟਰਾਫੀ ਨੂੰ ‘ਰਿਟਾਇਰ’ ਕਰਨ ਦੇ ਕਦਮ ਨੇ ਮਰਹੂਮ ਟਾਈਗਰ ਪਟੌਦੀ ਦੀ ਪਤਨੀ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਨੂੰ ਦੁੱਖ ਪਹੁੰਚਾਇਆ ਹੈ।

ਈਸੀਬੀ ਨੇ ਕਥਿਤ ਤੌਰ ‘ਤੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਟਰਾਫੀ ਨੂੰ ਰਿਟਾਇਰ ਕਰਨ ਸੰਬੰਧੀ ਇੱਕ ਪੱਤਰ ਲਿਖਿਆ ਹੈ। ਸੈਫ ਅਲੀ ਖਾਨ ਭਾਰਤੀ ਟੀਮ ਦੇ ਸਾਬਕਾ ਕਪਤਾਨ ਸਵਰਗੀ ਮਨਸੂਰ ਅਲੀ ਖਾਨ ਪਟੌਦੀ ਦੇ ਪੁੱਤਰ ਹਨ। ਹਿੰਦੁਸਤਾਨ ਟਾਈਮਜ਼ ਨੇ ਸ਼ਰਮੀਲਾ ਟੈਗੋਰ ਦੇ ਹਵਾਲੇ ਨਾਲ ਕਿਹਾ, ‘ਮੈਨੂੰ ਉਨ੍ਹਾਂ ਤੋਂ ਕੋਈ ਜਾਣਕਾਰੀ ਨਹੀਂ ਮਿਲੀ, ਪਰ ਈਸੀਬੀ ਨੇ ਸੈਫ ਨੂੰ ਇੱਕ ਪੱਤਰ ਭੇਜਿਆ ਹੈ ਕਿ ਉਹ ਟਰਾਫੀ ਨੂੰ ਰਿਟਾਇਰ ਕਰ ਰਹੇ ਹਨ।’ ਹੁਣ ਇਹ ਬੀਸੀਸੀਆਈ ‘ਤੇ ਨਿਰਭਰ ਕਰਦਾ ਹੈ ਕਿ ਉਹ ਟਾਈਗਰ ਦੀ ਵਿਰਾਸਤ ਨੂੰ ਯਾਦ ਰੱਖਣਾ ਚਾਹੁੰਦਾ ਹੈ ਜਾਂ ਨਹੀਂ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਇਸ ਘਟਨਾਕ੍ਰਮ ਤੋਂ ਨਾ ਤਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਸਵੀਕਾਰ ਕੀਤਾ ਹੈ।

ਈਸੀਬੀ ਦੇ ਬੁਲਾਰੇ ਨੇ ਕਿਹਾ ਹੈ ਕਿ, ‘ਇਹ ਅਜਿਹੀ ਚੀਜ਼ ਨਹੀਂ ਹੈ ਜਿਸ ‘ਤੇ ਅਸੀਂ ਟਿੱਪਣੀ ਕਰ ਸਕੀਏ। ਕ੍ਰਿਕਟ ਵਿੱਚ ਟਰਾਫੀਆਂ ਨੂੰ ‘ਰਿਟਾਇਰ’ ਕਰਨਾ ਆਮ ਗੱਲ ਨਹੀਂ ਹੈ, ਪਰ ਪਹਿਲਾਂ ਵੀ ਅਜਿਹਾ ਹੁੰਦਾ ਆਇਆ ਹੈ। ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਖੇਡੀ ਗਈ ਵਿਜ਼ਡਨ ਟਰਾਫੀ ਵਾਂਗ, ਜਿਸਦਾ ਨਾਮ ਬਦਲ ਕੇ ਰਿਚਰਡਸ-ਬੋਥਮ ਟਰਾਫੀ ਕਰ ਦਿੱਤਾ ਗਿਆ।

Related posts

ਪ੍ਰਧਾਨ ਮੰਤਰੀ ਵਲੋਂ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦਾ ਨਿੱਘਾ ਸਵਾਗਤ ਕੀਤਾ !

admin

ਅਮੈਰਿਕਨ ਸਿੱਖ ਸੰਗਤ ਵੱਲੋਂ 7ਵਾਂ ਵਾਲੀਬਾਲ ਸੂਟਿੰਗ ਟੂਰਨਾਮੈਂਟ ਕਰਵਾਇਆ

admin

ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! 

admin