Punjab

ਮਨੀਸ਼ ਤਿਵਾੜੀ ਵੱਲੋ ਸੀਸੀਟੀਵੀ ਕੈਮਰਿਆ ਦਾ ਉਦਘਾਟਨ

ਤਿਵਾੜੀ, ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ।

ਚੰਡੀਗੜ੍ਹ – ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਸੈਕਟਰ 48 ਏ ਵਿਖੇ ਲਗਾਏ ਗਏ ਨਵੇਂ ਸੀਸੀਟੀਵੀ ਕੈਮਰਿਆ ਤਾਂ ਉਦਘਾਟਨ ਕੀਤਾ ਗਿਆ। ਸੰਸਦ ਮੈਂਬਰ ਵੱਲੋਂ ਇਸ ਪ੍ਰੋਜੈਕਟ ਲਈ 5 ਲੱਖ ਰੁਪਏ ਦੀ ਗਰਾਂਟ ਆਪਣੇ ਐਮਪੀ ਕੋਟੇ ਵਿੱਚੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੇ.ਜੇ ਸਿੰਘ ਸਣੇ ਇਲਾਕੇ ਦੇ ਹੋਰ ਨੁਮਾਇੰਦੇ ਵੀ ਮੌਜੂਦ ਰਹੇ।

ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਨੇ ਕਿਹਾ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਇਲਾਕੇ ਦੇ ਵਸਨੀਕਾ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਹ ਸੀਸੀਟੀਵੀ ਕੈਮਰੇ ਇਲਾਕੇ ਅੰਦਰ ਅਪਰਾਧਿਕ ਅਨਸਰਾਂ ਉੱਪਰ ਨਕੇਲ ਕਸਣ ਵਿੱਚ ਮਦਦਗਾਰ ਸਾਬਿਤ ਹੋਣਗੇ। ਤਿਵਾੜੀ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਸ਼ਹਿਰ ਦਾ ਸਰਬਪੱਖੀ ਵਿਕਾਸ ਹੈ।
ਇਸ ਮੌਕੇ ਇਲਾਕੇ ਦੇ ਵਸਨੀਕਾਂ ਵੱਲੋਂ ਸੰਸਦ ਮੈਂਬਰ ਦਾ ਧੰਨਵਾਦ ਕੀਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ, ਜੇ.ਜੇ. ਸਿੰਘ, ਵਿਪਨ ਜੋਤ ਸਿੰਘ, ਸੰਜੀਵ ਸ਼ਰਮਾ, ਆਰ.ਕੇ. ਚੁੰਨੀ (ਪ੍ਰਧਾਨ, ਆਰਡਬਲਿਊਏ ਸੈਕਟਰ 49 ਡੀ), ਸੁਭਾਸ਼ ਸ਼ਰਮਾ, ਬਲਦੇਵ ਸੋਹਿਲ (ਜਨਰਲ ਸਕੱਤਰ) ਅਤੇ ਪੁਰਸ਼ੋਤਮ ਸ਼ਰਮਾ (ਖਜਾਨਚੀ) ਵੀ ਮੌਜੂਦ ਰਹੇ।

Related posts

ਨਗਰ ਨਿਗਮ ਚੋਣਾਂ : ਅੱਜ 7,555 ਉਮੀਦਵਾਰਂ ਦੀ ਕਿਸਮਤ ਅਜ਼ਮਾਈ ਕਰਨਗੇ !

admin

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

admin

ਪਾਬੰਦੀ ਦੇ ਬਾਵਜੂਦ ਚੋਣ-ਪ੍ਰਚਾਰ ਕਰਨ ‘ਤੇ ਕਾਂਗਰਸ ਆਗੂ ਨੂੰ ਨੋਟਿਸ ਜਾਰੀ

admin