India

ਮੋਦੀ ਕੈਬਨਿਟ; ਮੰਤਰੀਆਂ ਦੇ ਨਾਮ ਅਤੇ ਵਿਭਾਗਾਂ ਦੀ ਸੂਚੀ

ਨਵੀਂ ਦਿੱਲੀ – ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ 71 ਮੰਤਰੀਆਂ ਨੇ ਵੀ ਨਰਿੰਦਰ ਮੋਦੀ ਦੀ ਕੈਬਨਿਟ ’ਚ ਸ਼ਾਮਲ ਹੋਣ ਦੀ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਅੱਜ ਦੇਸ਼ ਦੇ ਮੰਤਰੀਆਂ ਨੂੰ ਵੱਖ-ਵੱਖ ਅਹੁਦੇ ਸੌਂਪੇ ਗਏ ਹਨ, ਜਿਸ ਮੁਤਾਬਕ ਸ੍ਰੀ ਰਾਜਨਾਥ ਸਿੰਘ ਰੱਖਿਆ ਮੰਤਰੀ, ਸ੍ਰੀ ਅਮਿਤ ਸ਼ਾਹ ਗ੍ਰਹਿ ਮਾਮਲਿਆਂ ਦੇ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ੍ਰੀ ਨਿਤਿਨ ਜੈਰਾਮ ਗਡਕਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ, ਸ੍ਰੀ ਜਗਤ ਪ੍ਰਕਾਸ਼ ਨੱਢਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ, ਸ੍ਰੀ ਸ਼ਿਵਰਾਜ ਸਿੰਘ ਚੌਹਾਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਅਤੇ ਪੇਂਡੂ ਵਿਕਾਸ ਮੰਤਰੀ, ਸ੍ਰੀਮਤੀ ਨਿਰਮਲਾ ਸੀਤਾਰਮਨ ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ, ਸੁਬਰਾਮਨੀਅਮ ਜੈਸ਼ੰਕਰ ਵਿਦੇਸ਼ ਮੰਤਰੀ, ਸ੍ਰੀ ਮਨੋਹਰ ਲਾਲ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਅਤੇ ਬਿਜਲੀ ਮੰਤਰੀ, ਸ੍ਰੀ ਐਚ ਡੀ ਕੁਮਾਰਸਵਾਮੀ ਭਾਰੀ ਉਦਯੋਗ ਮੰਤਰੀ ਅਤੇ ਸਟੀਲ ਮੰਤਰੀ, ਸ੍ਰੀ ਪੀਯੂਸ਼ ਗੋਇਲ ਵਣਜ ਅਤੇ ਉਦਯੋਗ ਮੰਤਰੀ, ਸ੍ਰੀ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ, ਸ੍ਰੀ ਜੀਤਨ ਰਾਮ ਮਾਂਝੀ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ, ਸ੍ਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਪੰਚਾਇਤੀ ਰਾਜ ਮੰਤਰੀ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ੍ਰੀ ਸਰਬਾਨੰਦ ਸੋਨੋਵਾਲ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰੀ, ਡਾ. ਵਰਿੰਦਰ ਕੁਮਾਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ, ਸ੍ਰੀ ਕਿੰਜਰਾਪੂ ਰਾਮਮੋਹਨ ਨਾਇਡੂ ਸ਼ਹਿਰੀ ਹਵਾਬਾਜ਼ੀ ਮੰਤਰੀ, ਸ੍ਰੀ ਪ੍ਰਹਿਲਾਦ ਜੋਸ਼ੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ੍ਰੀ ਜੁਆਲ ਓਰਾਮ ਕਬਾਇਲੀ ਮਾਮਲਿਆਂ ਦੇ ਮੰਤਰੀ, ਸ੍ਰੀ ਗਿਰੀਰਾਜ ਸਿੰਘ ਕੱਪੜਾ ਮੰਤਰੀ, ਸ੍ਰੀ ਅਸ਼ਵਿਨੀ ਵੈਸ਼ਨਵ ਰੇਲ ਮੰਤਰੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ੍ਰੀ ਜੋਤੀਰਾਦਿਤਿਆ ਐਮ ਸਿੰਧੀਆ ਸੰਚਾਰ ਮੰਤਰੀ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ, ਸ੍ਰੀ ਭੂਪੇਂਦਰ ਯਾਦਵ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਸੱਭਿਆਚਾਰ ਮੰਤਰੀ ਅਤੇ ਸੈਰ ਸਪਾਟਾ ਮੰਤਰੀ, ਸ੍ਰੀਮਤੀ ਅੰਨਪੂਰਨਾ ਦੇਵੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ੍ਰੀ ਕਿਰਨ ਰਿਜਿਜੂ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ, ਸ੍ਰੀ ਹਰਦੀਪ ਸਿੰਘ ਪੁਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਡਾ. ਮਨਸੁਖ ਮੰਡਾਵੀਆ ਕਿਰਤ ਅਤੇ ਰੁਜ਼ਗਾਰ ਮੰਤਰੀ ਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ੍ਰੀ ਜੀ ਕਿਸ਼ਨ ਰੈਡੀ ਕੋਲਾ ਮੰਤਰੀ ਅਤੇ ਖਾਨ ਮੰਤਰੀ, ਸ੍ਰੀ ਚਿਰਾਗ ਪਾਸਵਾਨ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਸ੍ਰੀ ਸੀ ਆਰ ਪਾਟਿਲ ਜਲ ਸ਼ਕਤੀ ਮੰਤਰੀ ਦੇ ਨਾਮ ਸ਼ਾਮਲ ਹਨ।

Related posts

ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ ‘ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

editor

ਪੰਜਾਬ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਘੇਰੀ ਦਿੱਲੀ, ਵੇਖੋ ਤਸਵੀਰਾਂ

editor

ਅੱਖਾਂ ਦਾ ਖੂਨ ਵਗਣ ਵਾਲਾ ਵਾਇਰਸ : ਨਵੇਂ ਵਾਇਰਸ ਦਾ ਕਹਿਰ, ਅੱਖਾਂ ਵਿਚੋਂ ਵਗਦਾ ਹੈ ਖੂਨ ਤੇ ਮੌਤ, WHO ਦਾ ਅਲਰਟ…

editor