India

ਦਿੱਲੀ ’ਚ ਹਵਾ ਦੀ ਕੁਆਲਟੀ ਮਾੜੀ ਸ਼੍ਰੇਣੀ ’ਚ ਬਰਕਰਾਰ

ਨਵੀਂ ਦਿੱਲੀ – ਦਿੱਲੀ ਵਿਚ ਵੀਰਵਾਰ ਨੂੰ ਵੀ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਰਿਹਾ ਅਤੇ ਰਾਸ਼ਟਰੀ ਰਾਜਧਾਨੀ ਦੇ ਬਹੁਤ ਸਾਰੇ ਖੇਤਰਾਂ ਵਿਚ ਹਵਾ ਦੀ ਗੁਣਵਤਾ ਇਕ ਬਹੁਤ ਮਾੜੀ ’ਸ਼੍ਰੇਣੀ ਵਿਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ 9 ਵਜੇ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 328 ਦਰਜ ਕੀਤਾ ਗਿਆ ਅਤੇ ਸਵੇਰ ਦੇ ਸਮੇਂ ਸਮੋਗ (ਪ੍ਰਦੂਸ਼ਣ ਦੇ ਕਾਰਨ ਧੁੰਦ) ਦੀ ਪਰਤ ਛਾਈ ਰਹੀ। ਹਵਾ ਦੀ ਕੁਆਲਟੀ ਨੂੰ ਚਾਰ ਵੱਖ-ਵੱਖ ਪੜਾਵਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।
ਪਹਿਲਾ ਪੜਾਅ ‘ਖ਼ਰਾਬ’ (ਏਕਿਯੂਆਈ 201-300), ਦੂਜਾ ਪੜਾਅ ’ਬਹੁਤ ਖ਼ਰਾਬ’ (ਏਕਿਯੂਆਈ 301-400), ਤੀਜਾ ਪੜਾਅ ’ਗੰਭੀਰ’ (ਏਕਿਯੂਆਈ 401-450) ਅਤੇ ਚੌਥੇ ਪੜਾਅ ’ਬਹੁਤ ਗੰਭੀਰ’ (ਏਕਿਯੂਆਈ 450 ਤੋਂ ਜ਼ਿਆਦਾ) ਸ਼੍ਰੇਣੀ ਦਾ ਹੁੰਦਾ ਹੈ। ਦੁਆਰਕਾ, ਰੋਹਿਨੀ, ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ (ਟੀ 3), ਆਈ.ਟੀ.ਓ., ਮੁੰਡਕਾ, ਨਰੇਲਾ, ਪਟਪੜਗੰਜ਼, ਸ਼ਾਦੀਪੁਰ, ਸੋਨੀਆ ਵਿਹਾਰ, ਵਜੀਰਪੁਰ, ਅਲੀਪੁਰ, ਅਸ਼ੋਕ ਵਿਹਾਰ, ਆਇਆ ਨਗਰ, ਬੁਰਾੜੀ, ਮੰਦਿਰ ਮਾਰਗ, ਜਵਾਹਰ ਲਾਲ ਨਹਿਰੂ ਸਟੇਡੀਅਮ, ਨਜਫਗੜ ਅਤੇ ਨਹਿਰੂ ਨਗਰ ਰਾਸ਼ਟਰੀ ਰਾਜਧਾਨੀ ਦੇ ਉਹਨਾਂ 24 ਇਲਾਕਿਆਂ ਵਿਚ ਸ਼ਾਮਲ ਹੈ, ਜਿਥੇ ਬੁੱਧਵਾਰ ਅਤੇ ਵੀਰਵਾਰ ਦੀ ਸਵੇਰੇ ਏਕਿਯੂਆਈ ’ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।
ਸਰਦੀਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ। ਇਸ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਹਵਾ ਦੀ ਹੌਲੀ ਗਤੀ, ਤਾਪਮਾਨ ਵਿਚ ਗਿਰਾਵਟ, ਉੱਚ ਪੱਧਰੀ ਨਮੀ ਅਤੇ ਪ੍ਰਦੂਸ਼ਣ ਕਣਾਂ ਦੀ ਉਪਸਥਿਤੀ, ਜੋ ਸੰਘਣੇਪਣ ਲਈ ਸਤਹ ਦੇ ਤੌਰ ’ਤੇ ਕੰਮ ਕਰਦੇ ਹਨ। ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਨਾਲ ਸਾਹ ਸਬੰਧੀ ਸਮੱਸਿਆਵਾਂ ਵਿਚ 30-40 ਫ਼ੀਸਦੀ ਦਾ ਵਾਧਾ ਹੋ ਗਿਆ, ਜਿਸ ਨਾਲ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ. ਡੀ.) ਅਨੁਸਾਰ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 20.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਵਿੱਚ ਤਿੰਨ ਡਿਗਰੀ ਵੱਧ ਹੈ। ਵਿਭਾਗ ਨੇ ਅਗਲੇ ਤਿੰਨ ਦਿਨ ਆਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਹੋਣ ਦੀ ਉਮੀਦ ਕੀਤੀ ਹੈ।

Related posts

ਤੇਜ਼ ਰਫ਼ਤਾਰ ਐਸ.ਯੂ.ਵੀ. ਕਚੌਰੀ ਦੀ ਦੁਕਾਨ ’ਚ ਜਾ ਵੜੀ, 6 ਲੋਕਾਂ ਨੂੰ ਕੁਚਲਿਆ

Bunty

ਸ਼੍ਰੋਮਣੀ ਅਕਾਲੀ ਦਲ ਦਿੱਲੀ ਦਫਤਰ ’ਤੇ ਕਬਜ਼ੇ ਦੇ ਨਾਂ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬੰਦ ਕਰੇ : ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

Bunty

ਹੁਣ ਚੱਲਦੀ ਟ੍ਰੇਨ ‘ਚੋਂ ਵੀ ਪੈਸੇ ਕੱਢਵਾ ਸਕੋਗੇ: ਪੰਚਵਟੀ ਐਕਸਪ੍ਰੈਸ ‘ਚ ਭਾਰਤ ਦਾ ਪਹਿਲਾ ਏਟੀਐਮ ਲੱਗਾ !

admin