ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਇਕ ਮਾਮਲੇ ’ਚ ਨਿਊਜ਼ਕਲਿਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਦੀ ਗਿ੍ਰਫਤਾਰੀ ਨੂੰ ’ਗੈਰ-ਕਾਨੂੰਨੀ’ ਕਰਾਰ ਦਿਤਾ ਅਤੇ ਉਸ ਦੀ ਰਿਹਾਈ ਦੇ ਆਦੇਸ਼ ਦਿਤੇ।
ਇਹ ਆਦੇਸ਼ ਜਸਟਿਸ ਬੀ ਆਰ ਗਵਈ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਪਾਸ ਕੀਤਾ। ਨਿਊਜ਼ ਪੋਰਟਲ ਵਿਰੁਧ ਦਰਜ ਐਫਆਈਆਰ ਦੇ ਅਨੁਸਾਰ, ਨਿਊਜ਼ਕਲਿੱਕ ਨੂੰ ਕਥਿਤ ਤੌਰ ’ਤੇ ‘ਭਾਰਤ ਦੀ ਪ੍ਰਭੂਸੱਤਾ ਵਿਚ ਰੁਕਾਵਟ ਪਾਉਣ’ ਅਤੇ ਦੇਸ਼ ਵਿਰੁਧ ਨਾਰਾਜ਼ਗੀ ਪੈਦਾ ਕਰਨ ਲਈ ਚੀਨ ਤੋਂ ਫੰਡ ਮਿਲਿਆ ਸੀ। ਐਫਆਈਆਰ ਵਿਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਪੁਰਕਾਯਸਥ ਨੇ ਪੀਪਲਜ਼ ਅਲਾਇੰਸ ਫਾਰ ਡੈਮੋਕ੍ਰੇਸੀ ਐਂਡ ਸੈਕੂਲਰਿਜ਼ਮ (ਪੀਏਡੀਐਸ) ਨਾਮ ਦੇ ਸਮੂਹ ਨਾਲ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੀ ਸਾਜਿਸ਼ ਰਚੀ ਸੀ।
previous post