Punjab

ਸੰਸਾਰ ਪੱਧਰੀ ਸਹਿਕਾਰਿਤਾ ਸਮਾਗਮ –2024 ਦਾ ਆਯੋਜਨ ਭਾਰਤ ’ਚ

ਲੁਧਿਆਣਾ – ਅੰਤਰਰਾਸ਼ਟਰੀ ਸਹਿਕਾਰੀ ਗਠਜੋੜ ਦੇ 130 ਵਰ੍ਹੇ ਦੇ ਲੰਮੇਂ ਇਤਿਹਾਸ ’ਚ ਪਹਿਲੀ ਵਾਰ ਇਫਕੋ ਦੀ ਪਹਿਲ ਤੇ ਭਾਰਤ ਦੁਆਰਾ ਆਈਸੀਏ ਮਹਾਂ ਸਭਾ ਅਤੇ ਸੰਸਾਰ ਪੱਧਰੀ ਸਹਿਕਾਰਿਤਾ ਸਮਾਗਮ ਦੀ ਮੇਜਬਾਨੀ ਕੀਤੀ ਜਾਵੇਗੀ। ਭਾਰਤ ’ਚ ਸੰਸਾਰ ਪੱਧਰੀ ਸਹਿਕਾਰਿਤਾ ਸਮਾਗਮ ਦੇ ਦੌਰਾਨ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਿਤਾ ਵਰ੍ਹਾ 2025 ’ਚ ਅਧਿਕਾਰਕ ਸ਼ੁਭਾਰੰਭ ਵੀ ਹੋਵੇਗਾ।

ਮਾਨਯੋਗ ਸਹਿਕਾਰਿਤਾ ਮੰਤਰੀ, ਭਾਰਤ ਸਰਕਾਰ, ਸ੍ਰੀ ਅਮਿਤ ਸ਼ਾਹ ਦੀ ਮਾਣਮੱਤੀ ਮੌਜੂਦਗੀ ’ਚ 25 ਨਵੰਬਰ 20 ਨੂੰ ਸ਼ਾਮੀ 3 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ। ਉਹ ਮੁੱਖ ਮਹਿਮਾਨ ਦੇ ਰੂਪ ’ਚ ਸੰਸਾਰ ਪੱਧਰੀ ਸਹਿਕਾਰਿਤਾ ਸਮਾਗਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਪ੍ਰੋਗਰਾਮ ’ਚ ਅੰਤਰਰਾਸ਼ਟਰੀ ਸਹਿਕਾਰਿਤਾ ਵਰ੍ਹੇ 2025 ਬਾਰੇ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।

ਸ੍ਰੀ ਜੇਰੋਨ ਡਗਲਸ, ਮਹਾਨਿਰਦੇਸ਼ਕ-ਆਈਸੀਏ ਨੇ ਪ੍ਰੈੱਸ ਨੂੰ ਸੂਚਿਤ ਕੀਤਾ ਹੈ ਕਿ 25 ਤੋਂ 30 ਨਵੰਬਰ 2024 ਤੱਕ ਭਾਰਤ ਮੰਡਪਮ, ਆਈਟੀਪੀਓ, ਪ੍ਰਗਤੀ ਮੈਦਾਨ, ਨਵੀਂ ਦਿੱਲੀ ’ਚ ਆਯੋਜਿਤ ਇਸ ਪ੍ਰੋਗਰਾਮ ਦਾ ਵਿਸ਼ਾ ਹੋਵੇਗਾ – ‘ਸਹਿਕਾਰਿਤਾ: ਸਬਕੀ ਸਮਰਿਧੀ ਦਾ ਦੁਆਰ’

ਸ੍ਰੀ ਜੇਰੋਨ ਡਗਲਸ ਨੇ ਜੋਰ ਦੇ ਕੇ ਕਿਹਾ ਕਿ ‘ਇਫਕੋ ਆਈਸੀਏ ਦਾ ਪ੍ਰਮੁੱਖ ਸਾਂਝੇਦਾਰ ਹੈ ਅਤੇ ਇਸ ਆਯੋਜਨ ਦੀ ਮੇਜਬਾਨੀ ਕਰ ਰਿਹਾ ਹੈ।

ਡਾ. ਆਸ਼ੀਸ਼ ਕੁਮਾਰ ਭੂਟਾਨੀ, ਸਕੱਤਰ, ਸਹਿਕਾਰਿਤਾ ਮੰਤਰਾਲੇ ਨੇ ਪ੍ਰੈੱਸ ਨੂੰ ਸੂਚਿਤ ਕੀਤਾ ਕਿ ਇਸ ਪ੍ਰੋਗਰਾਮ ਦਾ ਵਿਸ਼ਾ ਸਹਿਕਾਰਿਤਾ: ‘ਸਬਕੀ ਸਮਰਿਧੀ ਦਾ ਦੁਆਰ’ ਭਾਰਤ ਸਰਕਾਰ ਦੇ ‘ਸਹਿਕਾਰ ਨਾਲ ਸਮਰਿਧ’ ਦੇ ਨਾਅਰੇ ਦੇ ਅਨੁਸਾਰ ਹੈ, ਜਿਸਦਾ ਅਰਥ ਹੈ ‘ਸਹਿਕਾਰਿਤਾ ਦੇ ਮਾਧਿਅਮ ਨਾਲ ਸਮਰਿਧੀ’।

ਇਫਕੋ ਨੇ ਹਮੇਸ਼ਾ ਭਾਰਤੀ ਕਿਸਾਨਾਂ ਦੇ ਹਿਤ ਨੂੰ ਕੇਂਦਰ ’ਚ ਰੱਖਿਆ ਹੈ, ਇਸੇ ਕਾਰਨ ਇਸ ਸਮਾਗਮ ਦੀ ਵਰਤੋਂ ਭਾਤਰੀ ਸਹਿਕਾਰੀ ਉਤਪਾਦਾਂ ਅਤੇ ਸੇਵਾਵਾਂ ਨੂੰ ‘ਹਾਟ’ ਸੈਟਅਪ ’ਚ ਪ੍ਰਦਰਸ਼ਿਤ ਕਰਨ ਦੇ ਲਈ ਕੀਤੀ ਜਾਵੇਗੀ, ਜਿਸਦੀ ਥੀਮ ਭਾਰਤੀ ਗਾਂਵ ਹੋਵੇਗਾ।

ਇਫਕੋ ਆਪਣੇ ਬੋਰਡ ’ਚ ਮਹਿਲਾ ਨਿਰਦੇਸ਼ਕ ਦੇ ਲਈ ਸੀਟ ਰਾਖਵੀਂ ਕਰਨ ਵਾਲਾ ਪਹਿਲਾ ਸੰਗਠਨ ਹੈ। ਮਹਿਲਾ ਸਹਿਕਾਰਾਂ ਦੀ ਜਿਆਦਾ ਭਾਗੀਦਾਰੀ ਦੀ ਵਚਨਬੱਧਤਾ ਦੇ ਨਾਲ ਇਫਕੋ ਮਹਿਲਾ ਸਹਿਕਾਰਿਤਾ ਖੇਤਰ ਦੀ ਪ੍ਰਮੁੱਖ ਅਵਾਜ ਬਣ ਗਿਆ ਹੈ।

Related posts

ਛੀਨਾ ਨੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨਵੀਂ ਉਸਾਰੀ ਆਲੀਸ਼ਾਨ ਇਮਾਰਤ ਦਾ ਕੀਤਾ ਉਦਘਾਟਨ

admin

ਵਿੱਦਿਆ ਭਾਰਤੀ ਸਕੂਲ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ

admin

ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਜਪਾ ਦੀ ਸੋਚੀ ਸਮਝੀ ਚਾਲ ਹੈ ਗੋਦਾਮਾਂ ਦਾ ਖਾਲੀ ਨਾ ਹੋਣਾ – ਟੀਨੂੰ

editor