ਹਰ ਬੱਚੇ ਦੀ ਜ਼ਿੰਦਗੀ ਦੀ ਸ਼ੁਰੂਆਤ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ ਭਾਵੇਂ ਉਸਦਾ ਪਿਛੋਕੜ ਕੋਈ ਵੀ ਹੋਵੇ। ਲੇਬਰ ਪਾਰਟੀ ਨੇ ਮੁਫ਼ਤ ਕਿੰਡਰ ਸ਼ੁਰੂ ਕੀਤਾ ਤੇ ਲੇਬਰ ਪਾਰਟੀ ਇਸਦਾ ਹੋਰ ਵਿਸਥਾਰ ਕਰ ਰਹੀ ਹੈ ਅਤੇ ਸਿਰਫ਼ ਲੇਬਰ ਹੀ ਇਸਨੂੰ ਜਾਰੀ ਰੱਖੇਗੀ।
ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਰਮ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਹੈ ਕਿ, “ਦੋਭਾਸ਼ੀ ਕਿੰਡਰ ਬੱਚਿਆਂ ਨੂੰ ਵੱਖ-ਵੱਖ ਪੀੜ੍ਹੀਆਂ ਦੀ ਭਾਸ਼ਾ ਅਤੇ ਸੱਭਿਆਚਾਰ ਵਿੱਚ ਜੁੜਨ ਅਤੇ ਸਾਂਝਾ ਕਰਨ ਦੇ ਮੌਕੇ ਦਿੰਦੇ ਹਨ। ਸਿਰਫ਼ ਲੇਬਰ ਕੋਲ ਹੀ ਜ਼ਿੰਦਗੀ ਨੂੰ ਆਸਾਨ, ਸੁਰੱਖਿਅਤ ਅਤੇ ਵਧੇਰੇ ਕਿਫਾਇਤੀ ਬਣਾਉਣ ਲਈ ਨਵੀਨਤਾਕਾਰੀ ਹੱਲ ਹਨ। ਜਦੋਂ ਲਿਬਰਲ ਪਿਛਲੀ ਵਾਰ ਸੱਤਾ ਵਿੱਚ ਸਨ ਤਾਂ ਉਨ੍ਹਾਂ ਨੇ ਸਿੱਖਿਆ ਤੋਂ 1 ਬਿਲੀਅਨ ਡਾਲਰ ਦੀ ਕਟੌਤੀ ਕੀਤੀ ਸੀ ਅਤੇ ਉਹਨਾਂ ਨੇ ਤਾਂ ਫ੍ਰੀ ਫਰੂਟ ਫ੍ਰਾਈਡੇ ਵਿੱਚ ਵੀ ਕਟੌਤੀ ਕੀਤੀ ਸੀ। ਹੁਣ ਉਨ੍ਹਾਂ ਦੇ ਬਜਟ ਵਿੱਚ 11.5 ਬਿਲੀਅਨ ਡਾਲਰ ਦਾ ਬਲੈਕ ਹੋਲ ਹੈ, ਅਤੇ ਇਸਦਾ ਮਤਲਬ ਹੈ ਕਿ ਹੋਰ ਕਟੌਤੀਆਂ ਹੋਣਗੀਆਂ ਜਿਹਨਾਂ ਨਾਲ ਬੱਚਿਆਂ ਨੂੰ ਨੁਕਸਾਨ ਹੋਵੇਗਾ।”
ਵਿਕਟੋਰੀਅਨ ਬਜਟ 2026/27 ਵਿੱਚ ਲਗਭਗ 500 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਤਾਂ ਜੋ ਇਹ ਪ੍ਰਦਾਨ ਕੀਤਾ ਜਾ ਸਕੇ:
- ਸਕੂਲ ਸਾਈਟਾਂ ‘ਤੇ 22 ਕਿੰਡਰਗਾਰਟਨ
- ਅਗਲੇ ਪੰਜ ਅਰਲੀ ਲਰਨਿੰਗ ਵਿਕਟੋਰੀਆ (ELV) ਕੇਂਦਰ
- 27 ਨਵੇਂ ਅਤੇ ਵਿਸਤ੍ਰਿਤ ਕਿੰਡਰ ਕੇਂਦਰਾਂ ਲਈ ਗ੍ਰਾਂਟਾਂ
ਸਕੂਲ ਸਾਈਟਾਂ ‘ਤੇ ਹੋਰ ਜਿਆਦਾ ਕਿੰਡਰ ਅਤੇ ਸਰਕਾਰੀ ELV ਸੈਂਟਰ ਉਥੇ ਦਿੱਤੇ ਜਾਣਗੇ ਜਿੱਥੇ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ। ਬਜਟ ਵਿੱਚ ਬਿਲਡਿੰਗ ਬਲਾਕਸ ਸੁਧਾਰ ਅਤੇ ਸਮਾਵੇਸ਼ ਗ੍ਰਾਂਟ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ 9.8 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਨਾਲ ਵਿਕਟੋਰੀਆ ਵਿੱਚ ਹੋਰ ਜਿਆਦਾ ਸੈਂਟਰ ਅੱਪਗ੍ਰੇਡ ਕੀਤੇ ਜਾਣਗੇ ਤਾਂ ਕਿ ਸੈਂਟਰਾਂ ਸੁਰੱਖਿਅਤ ਅਤੇ ਵਧੇਰੇ ਸੰਮਲਿਤ ਬਣ ਸਕਣ।
ਮੁਫ਼ਤ ਕਿੰਡਰ ਵਿਕਟੋਰੀਆ ਦੀਆਂ ਸਭ ਤੋਂ ਮਹੱਤਵਪੂਰਨ ਲਾਗਤ-ਰਹਿਤ ਪਹਿਲਕਦਮੀਆਂ ਵਿੱਚੋਂ ਇੱਕ ਹੈ। ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2023 ਤੋਂ ਲੈ ਕੇ ਹੁਣ ਤੱਕ 570,000 ਬੱਚਿਆਂ ਨੇ ਮੁਫ਼ਤ ਕਿੰਡਰ ਤੋਂ ਲਾਭ ਉਠਾਇਆ ਹੈ। ਅੱਜ ਤੱਕ ਇਸ ਪ੍ਰੋਗਰਾਮ ਨੇ ਵਿਕਟੋਰੀਆ ਦੇ ਪ੍ਰੀਵਾਰਾਂ ਦੇ ਲਈ ਹਰੇਕ ਬੱਚੇ ਉਪਰ 5,200 ਡਾਲਰ ਤੱਕ ਦੀ ਬੱਚਤ ਕੀਤੀ ਹੈ।
ਦੋਭਾਸ਼ੀ ਕਿੰਡਰ
ਵਿਕਟੋਰੀਆ ਇੱਕ ਬਹੁ-ਸੱਭਿਆਚਾਰਕ ਸੂਬਾ ਹੈ, ਜਿੱਥੋਂ ਦੀਆਂ ਭਾਸ਼ਾਵਾਂ ਅਤੇ ਪ੍ਰੰਪਰਾਵਾਂ ਮਾਣ ਨਾਲ ਅਗਲੀ ਪੀੜ੍ਹੀ ਨੂੰ ਦਿੱਤੀਆਂ ਜਾਂਦੀਆਂ ਹਨ। ਬਜਟ ਦੇ ਵਿੱਚ ਦੋਭਾਸ਼ੀ ਕਿੰਡਰ ਵਿੱਚ 3.6 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਜੋ ਦੇਸ਼ ਦਾ ਪ੍ਰਮੁੱਖ ਸ਼ੁਰੂਆਤੀ ਬਚਪਨ ਦਾ ਭਾਸ਼ਾ ਪ੍ਰੋਗਰਾਮ ਹੈ। ਲਗਭਗ 7,000 ਬੱਚੇ ਪਹਿਲਾਂ ਤੋਂ ਹੀ ਕਿੰਡਰਗਾਰਟਨ ਵਿੱਚ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਸਿੱਖਣ ਤੋਂ ਲਾਭ ਉਠਾ ਰਹੇ ਹਨ।
ਇਹ ਪ੍ਰੋਗਰਾਮ 197 ਕਿੰਡਰਗਾਰਟਨ ਸੈਂਟਰਾਂ ਨੂੰ 21 ਭਾਸ਼ਾਵਾਂ ਸਿਖਾਉਣ ਦੇ ਵਿੱਚ ਮੱਦਦ ਕਰੇਗਾ। ਇਹਨਾਂ ਭਾਸ਼ਾਵਾਂ ਵਿੱਚ ਪੰਜਾਬੀ, ਹਿੰਦੀ, ਅਰਬੀ, ਔਸਲਾਨ, ਕੈਂਟੋਨੀਜ਼, ਚੀਨੀ, ਫ੍ਰੈਂਚ, ਗਰੀਕ, ਹਿਬਰੂ, ਇੰਡੋਨੇਸ਼ੀਅਨ, ਇਟਾਲੀਅਨ, ਜਾਪਾਨੀ, ਕੈਰਰਨ, ਸਪੈਨਿਸ਼ ਅਤੇ ਵੀਅਤਨਾਮੀ ਸ਼ਾਮਲ ਹਨ। ਇਹਨਾਂ ਦੇ ਨਾਲ ਹੀ ਛੇ ਵਿਕਟੋਰੀਆ ਆਦਿਵਾਸੀ ਭਾਸ਼ਾਵਾਂ ਵੀ ਹਨ। ਪ੍ਰੋਗਰਾਮ ਦੇ ਹਿੱਸੇ ਵਜੋਂ ਕਿੰਡਰਗਾਰਟਨ ਅਧਿਆਪਕ ਅਤੇ ਭਾਸ਼ਾ ਅਧਿਆਪਕ ਮਿਲ ਕੇ ਖੇਡਾਂ, ਕਲਾ, ਸੰਗੀਤ, ਗੀਤਾਂ, ਨਾਚ ਅਤੇ ਕਹਾਣੀਆਂ ਵਿੱਚ ਭਾਸ਼ਾ ਨੂੰ ਸ਼ਾਮਲ ਕਰਨ ਦਾ ਕੰਮ ਕਰਦੇ ਹਨ।
ਵਿਕਟੋਰੀਆ ਦੀ ਬਾਲ ਮੰਤਰੀ ਲਿਜ਼ੀ ਬਲੈਂਡਥੋਰਨ ਨੇ ਕਿਹਾ ਹੈ ਕਿ, “ਹਰ ਬੱਚੇ ਨੂੰ ਕਿੰਡਰਗਾਰਟਨ ਵਿੱਚ ਸਿੱਖਣ, ਖੇਡਣ ਅਤੇ ਅੱਗੇ ਵਧਣ-ਫੁੱਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੁਫ਼ਤ ਕਿੰਡਰ, ਨਵੇਂ ਕਿੰਡਰ, ਨਵੇਂ ਸਕੂਲ – ਇਹੀ ਉਹ ਹੈ ਜੋ ਪਰਿਵਾਰਾਂ ਦਾ ਸਾਥ ਦੇਣਾ ਹੁੰਦਾ ਹੈ। ਲੇਬਰ ਮੁਫ਼ਤ ਕਿੰਡਰਗਾਰਟਨ ਵਿੱਚ ਨਿਵੇਸ਼ ਕਰਦੀ ਹੈ – ਕੀ ਲਿਬਰਲ ਇਸਦਾ ਸਮਰਥਨ ਕਰਦੇ ਹਨ ਜਾਂ ਉਹ ਇਸ ਵਿੱਚ ਕਟੌਤੀ ਕਰਨਗੇ?”
