Punjab

ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦਾ ਚਿੱਤਰ ਗੁ: ਸਾਊਥਹਾਲ ਯੂ. ਕੇ. ਵਿਖੇ ਸੁਸ਼ੋਭਤ

ਅੰਮ੍ਰਿਤਸਰ – ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਛੇਵੇਂ ਮੁਖੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਦਾ ਵੱਡ ਅਕਾਰੀ ਚਿੱਤਰ ਪੁਰਾਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਉਥ ਹਾਲ ਯੂ. ਕੇ ਵਿਖੇ ਲਗਾਇਆ ਗਿਆ ਹੈ। ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ਸਾਊਥਹਾਲ ਦੀ ਕਮੇਟੀ ਵਲੋਂ ਮਹਾਨ ਸੂਰਬੀਰ ਯੋਧੇ ਜਰਨੈਲ ਬੁੱਢਾ ਦਲ ਦੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਚਿੱਤਰ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਸਿੱਖ ਕੌਮ ਦੇ ਵੱਡ ਵਡੇਰਿਆਂ ਦੀ ਘਾਲ ਕਮਾਈ, ਕੁਰਬਾਨੀ ਤੋਂ ਵਾਕਫੀਅਤ ਦੇਣ ਦੇ ਮਨੋਰਥ ਨੂੰ ਮੁੱਖ ਰੱਖਦਿਆਂ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਜੋ ਵੀ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ ਉਹ  ਗੈਲਰੀ ਵਿੱਚ ਲੱਗੀਆਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਰਾਹੀਂ ਇਤਿਹਾਸ ਤੋਂ ਜਾਣੂ ਹੁੰਦੀਆਂ ਹਨ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਅਸੀਂ ਗੁਰਦੁਆਰਾ ਸਾਊਥਹਾਲ ਯੂ.ਕੇ ਦੇ ਜਨਰਲ ਸਕੱਤਰ ਸ੍ਰ. ਹਰਮੀਤ ਸਿੰਘ, ਭਾਈ ਕਲਵੰਤ ਸਿੰਘ ਸਕੱਤਰ, ਦੇਵਿੰਦਰ ਸਿੰਘ ਸਕੱਤਰ, ਭਾਈ ਕਰਮਜੀਤ ਸਿੰਘ ਮੈਨੇਜਰ ਅਤੇ ਕਥਾਵਾਚਕ ਭਾਈ ਸੁਖਜੀਤ ਸਿੰਘ ਕਨੱਇਆ ਤੇ ਸਮੁੱਚੀ ਟੀਮ ਦਾ ਧੰਨਵਾਦੀ ਹਾਂ, ਜਿਨ੍ਹਾਂ ਦੇ ਉੱਦਮ ਤੇ ਸਹਿਯੋਗ ਸਦਕਾ ਇਹ ਚਿੱਤਰ ਸੁਸ਼ੋਭਤ ਹੋਇਆ ਹੈ।ਉਨ੍ਹਾਂ ਕਿਹਾ ਕਿ ਅਸਲ ਵਿੱਚ ਉਨ੍ਹਾਂ ਮਹਾਨ ਜਰਨੈਲਾਂ, ਮੁਖੀਆਂ ਦੀਆਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਸਿਰ ਉੱਚਾ ਕਰ ਕੇ ਸੰਸਾਰ ਅੰਦਰ ਵਿਚਰ ਰਹੇ ਹਾਂ। ਅਜਿਹੇ ਕਾਰਜ ਕਰਨ ਲਈ ਸਾਡੀ ਆਪਣੀ ਨਿਜੀ ਜੁੰਮੇਵਾਰੀ ਵੀ ਬਣ ਜਾਂਦੀ ਹੈ।ਉਨ੍ਹਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਦੇ ਸੰਨ 2023 ਵਿੱਚ ਦੋ ਸੌ ਸਾਲ ਪੂਰੇ ਹੋ ਰਹੇ ਹਨ।ਇਸ ਸਾਲ ਤੇ ਦੂਜੀ ਸ਼ਹੀਦੀ ਸ਼ਤਾਬਦੀ ਮੌਕੇ ਸਭ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਵਿਦੇਸ਼ਾਂ ਵਿੱਚਲੇ ਗੁਰੁ ਘਰਾਂ ਦੀਆਂ ਕਮੇਟੀਆਂ ਮਹਾਂਬਲੀ ਸ਼ਹੀਦ ਬਾਬਾ ਫੂਲਾ ਸਿੰਘ ਅਕਾਲੀ ਦੇ ਚਿੱਤਰ ਮਿਊਜੀਅਮ ਵਿੱਚ ਸੁਸ਼ੋਭਤ ਕਰਨ। 

Related posts

ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨੂੰ ਵਿਸ਼ੇਸ ਐਵਾਰਡ

admin

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸੂਬਾ ਜਥੇਬੰਦਕ ਇਜਲਾਸ ਸਫਲਤਾਪੂਰਵਕ ਸੰਪੰਨ 

admin

ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਸਬੰਧੀ 7 ਰੋਜ਼ਾ ਕੈਂਪ ਲਗਾਇਆ ਗਿਆ

admin