International

ਅਗਲੀ ਮਹਾਂਮਾਰੀ ਬਰਡ ਫਲੂ ਤੋਂ ਆਉਣ ਦੀ ਸੰਭਾਵਨਾ; ਰਾਬਰਟ ਰੈਡਫੀਲਡ

ਅਮਰੀਕਾ – ਦੁਨੀਆ ਭਰ ‘’ਚ ਬਰਡ ਫਲੂ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਅਮਰੀਕਾ ‘’ਚ 48 ਸੂਬਿਆਂ ‘’ਚ 9 ਕਰੋੜ ਤੋਂ ਵੱਧ ਮੁਰਗੀਆਂ ‘’ਚ ਇਹ ਬੀਮਾਰੀ ਫੈਲ ਚੁੱਕੀ ਹੈ। ਹੁਣ ਇਹ ਬੀਮਾਰੀ ਗਾਵਾਂ ਤੱਕ ਪਹੁੰਚ ਗਈ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪਿ੍ਰਵੇਂਸ਼ਨ (ਸੀਡੀਸੀ) ਦੇ ਸਾਬਕਾ ਡਾਇਰੈਕਟਰ ਰਾਬਰਟ ਰੈੱਡਫੀਲਡ ਨੇ ਦਾਅਵਾ ਕੀਤਾ ਹੈ ਕਿ ਅਗਲੀ ਮਹਾਂਮਾਰੀ ਬਰਡ ਫਲੂ ਤੋਂ ਆ ਸਕਦੀ ਹੈ। ਬਿ੍ਰਟੇਨ ਦੇ ਮੀਡੀਆ ਹਾਊਸ ਇੰਡੀਪੇਂਡੇਂਟ ਅਨੁਸਾਰ, ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘’ਚ ਰਾਬਰਟ ਰੈੱਡਫੀਲਡ ਨੇ ਦੱਸਿਆ ਕਿ ਬਰਡ ਫਲੂ ਦੇ ਮਨੁੱਖਾਂ ‘’ਚ ਪ੍ਰਵੇਸ਼ ਕਰਨ ‘ਤੇ ਕੋਰੋਨਾ ਦੀ ਤੁਲਨਾ ‘’ਚ ਮੌਤ ਦਰ ਬਹੁਤ ਜ਼ਿਆਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ‘’ਚ ਮੌਤ ਦਰ 0.6 ਫ਼ੀਸਦੀ ਸੀ, ਜਦੋਂ ਕਿ ਇਸ ‘’ਚ ਇਹ ਦਰ 25 ਤੋਂ 50 ਫ਼ੀਸਦੀ ਹੈ। ਡਾਕਟਰਾਂ ਅਨੁਸਾਰ, ਬਰਡ ਫਲੂ ਦਾ ਐਚ 5 ਐਨ ਆਈ ਵਾਇਰਸ ਇਨਸਾਨਾਂ ‘’ਚ ਫੈਲ ਰਿਹਾ ਹੈ। ਐਚ 5 ਐਨ ਆਈ ਨਾਲ 10 ‘’ਚੋਂ 6 ਲੋਕਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਰਾਬਰਟ ਰੈੱਡਫੀਲਡ ਨੇ ਇਹ ਨਹੀਂ ਦੱਸਿਆ ਕਿ ਬਰਡ ਫਲੂ ਮਹਾਂਮਾਰੀ ‘’ਚ ਕਦੋਂ ਬਦਲੇਗਾ।

Related posts

ਇਜ਼ਰਾਈਲ-ਹਮਾਸ ਯੁੱਧ ਦੌਰਾਨ ਫਲਸਤੀਨੀ ਰਾਸ਼ਟਰਪਤੀ ਤੇ ਜਾਨਲੇਵਾ ਹਮਲਾ, ਵੀਡੀਓ ਆਇਆ ਸਾਹਮਣੇ

Bunty

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਜਨਰਲ ਅਸੀਮ ਮੁਨੀਰ ਪਾਕਿਸਤਾਨੀ ਫੌਜ ਦੇ ਫੀਲਡ ਮਾਰਸ਼ਲ ਬਣੇ !

admin