India

ਅਗਲੇ 45 ਦਿਨਾਂ ’ਚ ਪੂੁਰੇ ਮੇਘਾਲਿਆ ’ਚ ਲਹਿਰਾਉਂਦੇ ਦਿਸਣਗੇ ਟੀਐੱਮਸੀ ਦੇ ਝੰਡੇ : ਸੰਗਮਾ

ਕੋਲਕਾਤਾ – ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਅਗਲੇ 45 ਦਿਨਾਂ ’ਚ ਪੂਰੇ ਮੇਘਾਲਿਆ ’ਚ ਤ੍ਰਿਣਮੂਲ ਕਾਂਗਰਸ ਦੇ ਝੰਡੇ ਲਹਿਰਾਉਂਦੇ ਦਿਸਣਗੇ। ਸੰਗਮਾ ਹਾਲ ਹੀ ’ਚ ਕਾਂਗਰਸ ਦੇ 11 ਵਿਧਾਇਕਾਂ ਨਾਲ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਏ ਸਨ। ਮੇਘਾਲਿਆ ਦੇ ਦੋ ਵਾਰ ਮੁੱਖ ਮੰਤਰੀ ਰਹੇ ਸੰਗਮਾ ਨੇ ਕੋਲਕਾਤਾ ’ਚ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਵਿਧਾਇਕਾਂ ਨਾਲ ਟੀਐੱਮਸੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਰਾਤੋ-ਰਾਤ ਨਹੀਂ ਲਿਆ ਗਿਆ ਸੀ। ਲੰਬੇ ਸਮੇਂ ਤਕ ਇਸ ਗੱਲ ’ਤੇ ਵਿਚਾਰ-ਵਟਾਂਦਰਾ ਕੀਤਾ ਸੀ ਕਿ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਿਵੇਂ ਕੀਤੀ ਜਾਵੇ, ਜੋ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਤਹਿਤ ਸੰਭਵ ਨਹੀਂ ਹੈ।ਉਨ੍ਹਾਂ ਅੱਗੇ ਕਿਹਾ ਕਿ ਸਾਡਾ ਇਹ ਫ਼ੈਸਲਾ ਮੇਘਾਲਿਆ, ਪੂਰਬ-ਉੱਤਰੀ ਖੇਤਰ ਤੇ ਪੂਰੇ ਦੇਸ਼ ’ਚ ਰੁਝਾਨ ਸਥਾਪਿਤ ਕਰੇਗਾ। ਇਹ ਇਕ ਔਖਾ ਫ਼ੈਸਲਾ ਸੀ ਪਰ ਸਮੇਂ ਦੀ ਜ਼ਰੂਰਤ ਸੀ। ਅਸੀਂ ਅਸਲੀ ਕੰਮ ਕਰਨਾ ਚਾਹੁੰਦੇ ਹਾਂ ਤੇ ਦੇਸ਼ ਦੇ ਨਿਰਮਾਣ ’ਚ ਯੋਗਦਾਨ ਦੇਣਾ ਚਾਹੁੰਦੇ ਹਾਂ, ਜੋ ਮੌਜੂਦਾ ਹਾਲਾਤ ’ਚ ਟੀਐੱਮਸੀ ਮੁਖੀ ਦੀ ਅਗਵਾਈ ’ਚ ਹੀ ਮੁਮਕਿਨ ਹੈ।

Related posts

ਅੱਜ ਤੋਂ ਇੰਡੀਅਨ ਰੇਲਵੇ ਵਲੋਂ ਕਿਰਾਏ ਵਿੱਚ ਵਾਧਾ !

admin

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਮਹਾਰਾਸ਼ਟਰ ਸਰਕਾਰ ਨੂੰ ‘ਤਿੰਨ-ਭਾਸ਼ਾ’ ਨੀਤੀ ਬਾਰੇ ਜਾਰੀ ਕੀਤੇ ਹੁਕਮ ਵਾਪਸ ਕਿਉਂ ਲੈਣੇ ਪਏ ?

admin