International

ਅਟਲਾਂਟਾ ’ਚ ਇਜ਼ਰਾਈਲੀ ਕੌਸਲੇਟ ਦੇ ਬਾਹਰ ਪ੍ਰਦਰਸ਼ਨਕਾਰੀ ਨੇ ਖ਼ੁਦ ਨੂੰ ਲਾਈ ਅੱਗ

ਅਟਲਾਂਟਾ – ਅਟਲਾਂਟਾ ਵਿੱਚ ਇਜ਼ਰਾਈਲੀ ਕੌਂਸਲੇਟ ਦੇ ਬਾਹਰ ਆਪਣੇ ਆਪ ਨੂੰ ਅੱਗ ਲਾਉਣ ਤੋਂ ਬਾਅਦ ਇੱਕ ਪ੍ਰਦਰਸ਼ਨਕਾਰੀ ਗੰਭੀਰ ਹਾਲਤ ਵਿੱਚ ਹੈ। ਅਧਿਕਾਰੀਆਂ ਮੁਤਾਬਕ ਪ੍ਰਦਰਸ਼ਨਕਾਰੀਆਂ ਨਾਲ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲਾ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਿਆ।ਅਟਲਾਂਟਾ ਦੇ ਪੁਲਿਸ ਮੁਖੀ ਡੇਰਿਨ ਸ਼ੀਅਰਬੌਮ ਨੇ ਦੱਸਿਆ ਕਿ ਇੱਕ ਫਲਸਤੀਨੀ ਝੰਡਾ, ਇੱਕ ਪ੍ਰਦਰਸ਼ਨ ਦਾ ਹਿੱਸਾ, ਘਟਨਾ ਸਥਾਨ ‘’ਤੇ ਮਿਲਿਆ ਹੈ। ਜਾਂਚਕਰਤਾਵਾਂ ਮੁਤਾਬਕ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ ਅਤੇ ਦੂਤਾਵਾਸ ਦੇ ਕਿਸੇ ਸਟਾਫ਼ ਨੂੰ ਕੋਈ ਖਤਰਾ ਨਹੀਂ ਹੈ। ਪੁਲਿਸ ਅਧਿਕਾਰੀ ਅਨੁਸਾਰ ਸਾਨੂੰ ਇੱਥੇ ਕੋਈ ਖ਼ਤਰਾ ਨਜ਼ਰ ਨਹੀਂ ਆਇਆ। “ਸਾਡਾ ਮੰਨਣਾ ਹੈ ਕਿ ਇਹ ਬਹੁਤ ਜ਼ਿਆਦਾ ਸਿਆਸੀ ਵਿਰੋਧ ਦੀ ਕਾਰਵਾਈ ਸੀ।” ਪ੍ਰਦਰਸ਼ਨਕਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਸ ਦਾ ਅੱਧਾ ਸਰੀਰ ਸੜ ਗਿਆ ਹੈ। ਸਮਿਥ ਨੇ ਕਿਹਾ ਕਿ ਸੁਰੱਖਿਆ ਗਾਰਡ ਜਿਸ ਨੇ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਦੇ ਗੁੱਟ ਅਤੇ ਲੱਤ ਨੂੰ ਵੀ ਸਾੜ ਦਿੱਤਾ ਗਿਆ।ਸ਼ਿਅਰਬੌਮ ਨੇ ਕਿਹਾ ਕਿ ਪੁਲਿਸ ਯਹੂਦੀ ਅਤੇ ਮੁਸਲਿਮ ਭਾਈਚਾਰਿਆਂ ਵਿੱਚ ਵਧ ਰਹੇ ਤਣਾਅ ਤੋਂ ਜਾਣੂ ਹੈ ਅਤੇ ਕੌਂਸਲੇਟ ਸਮੇਤ ਕੁਝ ਥਾਵਾਂ ‘’ਤੇ ਗਸ਼ਤ ਵਧਾ ਦਿੱਤੀ ਹੈ।

Related posts

ਕੈਨੇਡਾ ਹਾਊਸਿੰਗ ਸੰਕਟ ਵਿਚਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਣਾ ਰਿਹੈ ਇੱਕ ਯੋਜਨਾ

Bunty

ਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾ

Bunty

ਕੌਮਾਂਤਰੀ ਪੱਧਰ ’ਤੇ ਮਾਨਤਾ ਹਾਸਲ ਕਰਨੀ ਹੈ ਤਾਂ ਸਾਰੇ ਅੱਤਵਾਦੀ ਸੰਗਠਨਾਂ ਨਾਲ ਰਿਸ਼ਤੇ ਤੋੜੇ ਤਾਲਿਬਾਨ : ਚੀਨ

Bunty