India

ਅਦਾਲਤਾਂ ਰਾਜਨੀਤੀ ਕਰਨ ਦੀ ਜਗ੍ਹਾ ਨਹੀਂ ਹਨ – ਚੀਫ਼ ਜਸਟਿਸ

ਭਾਰਤ ਦੀ ਸੁਪਰੀਮ ਕੋਰਟ।

ਨਵੀਂ ਦਿੱਲੀ – ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਰ ਦੀ ਭੇਟਾ ਚੋਰੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ। ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਮਾਮਲੇ ਦੀ ਜਾਂਚ ਲਈ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦੇ ਪੁਨਰਗਠਨ ਦਾ ਆਦੇਸ਼ ਦਿੱਤਾ ਹੈ। ੍ਹਸਿਟੋਰੇ ਅਦਾਲਤੀ ਸੁਣਵਾਈ ਅਤੇ ਸਟੇਟਸ ਰਿਪੋਰਟ ਸੁਣਵਾਈ ਦੌਰਾਨ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ  ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਸਟੇਟਸ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਹੁਣ ਤੱਕ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸਾਲਿਸਿਟਰ ਜਨਰਲ ਨੇ ਦੱਸਿਆ ਕਿ ਐੱਸਆਈਟੀ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਇੱਕ ਅਪਰਾਧਿਕ ਮਾਮਲਾ ਪਾਇਆ ਗਿਆ ਹੈ।

ਇਸ ਸੁਣਵਾਈ ਦੌਰਾਨ ਚੀਫ਼ ਜਸਟਿਸ ਸੂਰਿਆ ਕਾਂਤ ਨੇ ਸਖ਼ਤ ਟਿੱਪਣੀ ਕਰਦਿਆਂ ਹਦਾਇਤ ਕੀਤੀ ਕਿ ਇਸ ਸੰਵੇਦਨਸ਼ੀਲ ਮੁੱਦੇ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ, “ਅਦਾਲਤਾਂ ਰਾਜਨੀਤੀ ਕਰਨ ਦੀ ਜਗ੍ਹਾ ਨਹੀਂ ਹਨ। ਇਹ ਇੱਕ ਸਧਾਰਨ ਅਪਰਾਧਿਕ ਮਾਮਲਾ ਹੈ ਅਤੇ ਅਦਾਲਤ ਦਾ ਮਕਸਦ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਜਾਂਚ ਬਿਲਕੁਲ ਨਿਰਪੱਖ ਅਤੇ ਸਹੀ ਢੰਗ ਨਾਲ ਕੀਤੀ ਜਾਵੇ।” ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨਵੀਂ ਐੱਸਆਈਟੀ ਦੇ ਗਠਨ ਅਤੇ ਜਾਂਚ ਸਬੰਧੀ ਪੂਰੀ ਜਾਣਕਾਰੀ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਕਰੇਗੀ।

Related posts

ਮੋਦੀ ਨੇ ਸਦਨ ‘ਚ ਗਲਤ ਬਿਆਨਬਾਜ਼ੀ ਕੀਤੀ, ਜਿਸ ਕਰਕੇ ਕੀਤਾ ਵਾਕਆਊਟ – ਖੜਗੇ

Bunty

ਹਿਮਾਚਲ ਪ੍ਰਦੇਸ਼ ‘ਚ ਯੈਲੋ ਅਲਰਟ, ਚੰਡੀਗੜ੍ਹ ‘ਚ ਭਾਰੀ ਬਾਰਿਸ਼ ਦੇ ਆਸਾਰ

Bunty

ਇੰਡੋ-ਪੈਸੀਫਿਕ ਦੇਸ਼ਾਂ ਦੀ ਪਹਿਲ ‘ਆਈਪੀਈਐਫ’ ਦੀ ਸ਼ੁਰੂਆਤ, ਪ੍ਰੋਗਰਾਮ ’ਚ ਬਾਈਡੇਨ ਨਾਲ ਸ਼ਾਮਲ ਹੋਏ ਮੋਦੀ

Bunty