India

ਅਨੰਤਨਾਗ ਤੇ ਪੁਲਵਾਮਾ ਤੋਂ ਲਸ਼ਕਰ-ਏ-ਤਇਬਾ ਨਾਲ ਸਬੰਧਤ ਦੋ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ – ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਆਪਣੀ ਅੱਤਵਾਦੀ ਰੋਕੂ ਮੁਹਿੰਮ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਲਸ਼ਕਰ-ਏ-ਤਇਬਾ ਦੇ ਹਿੱਟ ਸਕੁਆਡ ਦਿ ਰਜਿਸਟੈਂਸ ਫਰੰਟ (ਟੀਆਰਐੱਫ) ਦੇ ਦੋ ਸਥਾਨਕ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ। ਫੜੇ ਗਏ ਅੱਤਵਾਦੀਆਂ ‘ਚੋਂ ਇਕ ਸਿਰਫ਼ 45 ਦਿਨ ਪੁਰਾਣਾ ਹੈ।ਪੁਲਿਸ ਨੇ ਫ਼ੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਤੜਕੇ ਅਨੰਤਨਾਗ ‘ਚ ਤਲਾਸ਼ੀ ਮੁਹਿੰਮ ਚਲਾਈ। ਜਵਾਨਾਂ ਨੇ ਇਕ ਥਾਂ ਲੁਕੇ ਟੀਆਰਐੱਫ ਦੇ ਅੱਤਵਾਦੀ ਹਾਫਿਜ਼ ਅਬਦੁੱਲਾ ਮਲਿਕ ਨੂੰ ਬਚਾਅ ਦਾ ਕੋਈ ਮੌਕਾ ਦਿੱਤੇ ਬਗ਼ੈਰ ਦਬੋਚ ਲਿਆ। ਉਹ ਗੰਜੀਪੋਰਾ ਦਾ ਰਹਿਣ ਵਾਲਾ ਹੈ। ਉਸ ਕੋਲ ਸੁਰੱਖਿਆ ਬਲਾਂ ਨੇ ਇਕ ਪਿਸਤੌਲ ਤੇ ਸੱਤ ਕਾਰਤੂਸ ਬਰਾਮਦ ਕੀਤੇ।ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਹਫੀਜ਼ ਅਬਦੁੱਲਾ ਮਲਿਕ ਇਸੇ ਸਾਲ 24 ਸਤੰਬਰ ਨੂੰ ਅੱਤਵਾਦੀ ਬਣਿਆ ਸੀ। ਉਸ ਤੋਂ ਪੁੱਛਗਿੱਛ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਕਾਟਸੂ ਦੇ ਜੰਗਲ ‘ਚ ਤਲਾਸ਼ੀ ਲਈ ਤੇ ਉੱਥੋਂ ਇਕ ਅਸਾਲਟ ਰਾਈਫਲ, ਦੋ ਮੈਗਜ਼ੀਨ ਤੇ 40 ਕਾਰਤੂਸ ਬਰਾਮਦ ਕੀਤੇ।ਇਸੇ ਦੌਰਾਨ ਇਕ ਹੋਰ ਤਲਾਸ਼ੀ ਮੁਹਿੰਮ ‘ਚ ਸੁਰੱਖਿਆ ਬਲਾਂ ਨੇ ਪੁਲਵਾਮਾ ‘ਚ ਲੁਕੇ ਟੀਆਰਐੱਫ ਦੇ ਇਕ ਹੋਰ ਅੱਤਵਾਦੀ ਸਰਵਰ ਅਹਿਮਦ ਮੀਰ ਨੂੰ ਗਿ੍ਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਦੋ ਗ੍ਨੇਡ ਮਿਲੇ ਹਨ। ਫਿਲਹਾਲ, ਫੜੇ ਗਏ ਦੋਵਾਂ ਅੱਤਵਾਦੀਆਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin