India

ਅਪਾਰਟਮੈਂਟ ’ਚ ਇਕ ਫਲੈਟ ’ਚ ਮਿਲੀਆਂ ਇਕੱਠੀਆਂ ਚਾਰ ਲਾਸ਼ਾਂ

ਜੋਧਪੁਰ – ਜੋਧਪੁਰ ਸ਼ਹਿਰ ਦੇ ਰਾਤਾਨਾਡਾ ਥਾਣਾ ਖੇਤਰ ਵਿਚ ਸ਼ੁਕਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਰਕਿਟ ਹਾਊਸ ਰੋਡ ’ਤੇ ਇਕ ਅਪਾਰਟਮੈਂਟ ਵਿਚ ਰਹਿਣ ਵਾਲੇ ਇਕ ਕੱਪੜਾ ਵਪਾਰੀ ਨੇ ਪਤਨੀ ਤੇ ਦੋ ਧੀਆਂ ਦੀ ਹੱਤਿਆ ਕਰ ਕੇ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਇਥੇ ਰਹਿਣ ਵਾਲੇ ਕੱਪੜਾ ਕਾਰੋਬਾਰੀ ਦੀਨ ਦਿਆਲ ਅਰੋੜਾ (45), ਉਸਦੀ ਪਤਨੀ 42 ਸਾਲ ਦੀ ਸਰੋਜ, 13 ਸਾਲ ਦੀ ਧੀ ਬੇਟੀ ਹਿਰਲ ਤੇ 7 ਸਾਲ ਦੀ ਛੋਟੀ ਧੀ ਤਨਵੀ ਆਪਣੇ ਫਲੈਟ ਵਿਚ ਮਿ੍ਰਤਕ ਮਿਲੇ। ਅਜੇ ਇਸ ਹੱਤਿਆ ਤੇ ਖ਼ੁਦਕੁਸ਼ੀ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਮੁੱਢਲੀ ਜਾਂਚ ਵਿਚ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਪਤਨੀ ਤੇ ਧੀਆਂ ਦੀ ਹੱਤਿਆ ਕਰਨ ਤੋਂ ਬਾਅਦ ਕਾਰੋਬਾਰੀ ਨੇ ਫੰਦਾ ਲਾ ਕੇ ਖ਼ੁਦਕੁਸ਼ੀ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਸਰਕਿਟ ਹਾਊਸ ਰੋਡ ਸਥਿਤ ਸੂਰੀਆ ਅਪਾਰਟਮੈਂਟ ਦੇ ਫਲੈਟ ਨੰ. 201 ਵਿਚ ਇਕੱਠੀਆਂ ਚਾਰ ਲਾਸ਼ਾਂ ਮਿਲੀਆਂ। ਦੀਨਦਿਆਲ ਦੀ ਘੰਟਾ ਘਰ ਸਬਜ਼ੀ ਮੰਡੀ ਨੇੜੇ ਕੱਪੜੇ ਦੀ ਦੁਕਾਨ ਹੈ। ਅੱਜ ਸਵੇਰੇ ਇਨ੍ਹਾਂ ਦੇ ਮਕਾਨ ਤੋਂ ਬਾਹਰ ਨਹੀਂ ਆਉਣ ’ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਕਾਫੀ ਦੇਰ ਤਕ ਬਾਹਰ ਨਹੀਂ ਆਉਣ ’ਤੇ ਗੁਆਂਢੀਆਂ ਨੇ ਦੀਨਦਿਆਲ ਦੇ ਪਰਿਵਾਰ ਨੂੰ ਆਵਾਜ਼ ਲਾਈ, ਪਰ ਉੱਥੋਂ ਕੋਈ ਜਵਾਬ ਨਹੀਂ ਆਇਆ। ਉਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਚਿਤ ਕੀਤਾ ਗਿਆ। ਰਿਸ਼ਤੇਦਾਰਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ ਤਾਂ ਉੱਥੇ ਦੀਨਦਿਆਲ ਫੰਦੇ ਨਾਲ ਲਟਕਿਆ ਮਿਲਿਆ ਜਦਕਿ ਬਾਕੀ ਲੋਕਾਂ ਦੀਆਂ ਲਾਸ਼ਾਂ ਹੇਠਾਂ ਪਈਆਂ ਸਨ।ਇਕੱਠੇ ਚਾਰ ਲੋਕਾਂ ਦੇ ਮਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਸਣੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਜਾਂਚ ਦੌਰਾਨ ਐੱਫਐੱਸਐੱਲ ਟੀਮ ਨੇ ਮੌਕੇ ਤੋਂ ਕੁਝ ਸਬੂਤ ਜੁਟਾਏ ਹਨ। ਅਧਿਕਾਰੀਆਂ ਅਨੁਸਾਰ ਮੁੱਢਲੀ ਜਾਂਚ ਦੌਰਾਨ ਵਿਅਕਤੀ ਦੁਆਰਾ ਪਹਿਲੇ ਆਪਣੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨਾ ਤੇ ਉਸ ਤੋਂ ਬਾਅਦ ਖ਼ੁਦ ਨੂੰ ਫਾਂਸੀ ਲਗਾਉਣਾ ਖ਼ੁਦਕੁਸ਼ੀ ਕਰਨਾ ਪ੍ਰਤੀਤ ਹੋ ਰਿਹਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin