International

ਅਮਰੀਕਾ ’ਚ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ’ਚ ਵਾਧਾ ਚਿੰਤਾ ਵਾਲੀ ਗੱਲ: ਮੇਅਰ ਭੱਲਾ

ਵਾਸ਼ਿੰਗਟਨ – ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀਆਂ ਹਾਲ ਹੀ ਦੀਆਂ ਘਟਨਾਵਾਂ ਨੂੰ ਨਿੰਦਾਯੋਗ’ ਕਾਰਵਾਈਆਂ ਕਰਾਰ ਦਿੰਦਿਆਂ ਅਮਰੀਕੀ ਸੂਬੇ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਮੇਅਰ ਨੇ ਸਿੱਖਾਂ ਖ਼ਿਲਾਫ਼ ਵੱਧ ਰਹੀ ਨਫ਼ਰਤ ’ਤੇ ਚਿੰਤਾ ਪ੍ਰਗਟਾਈ ਹੈ। ਮੇਅਰ ਰਵੀ ਐੱਸ ਭੱਲਾ ਨੇ ਕਿਹਾ ਕਿ ਦੇਸ਼ ’ਚ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਅਪਰਾਧ ਹੋ ਰਹੇ ਹਨ ਤੇ ਚਿੰਤਾ ਵਾਲੀ ਗੱਲ ਹੈ। ਮੇਅਰ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕਈ ਚਿੱਠੀਆਂ ਮਿਲੀਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

Related posts

ਬਦਹਾਲੀ ਦੀ ਦਲਦਲ ‘ਚ ਫਸਿਆ ਪਾਕਿਸਤਾਨ, ਸਰਕਾਰੀ ਅਦਾਰਿਆਂ ਦੇ ਸ਼ੇਅਰ ਬਾਇਬੈਕ ਆਪਸ਼ਨ ਦੇ ਨਾਲ ਮਿੱਤਰ ਦੇਸ਼ਾਂ ਨੂੰ ਵੇਚੇਗੀ ਸ਼ਾਹਬਾਜ਼ ਸਰਕਾਰ

Bunty

ਭਾਰਤ ਨੇ ਸ਼੍ਰੀਲੰਕਾ ਦੀ ਸਹਾਇਤਾ ਪ੍ਰਤੀ ਮੁੜ ਪ੍ਰਗਟਾਈ ਵਚਨਬੱਧਤਾ, ਕਿਹਾ- ਲੋਕਤੰਤਰੀ ਤਰੀਕਿਆਂ ਨਾਲ ਸੰਕਟ ਦੇ ਜਲਦੀ ਹੱਲ ਦੀ ਉਮੀਦ

Bunty

ਦੱਖਣੀ ਕੋਰੀਆ ਚ ਕਾਲੀ ਖੰਘ ਨਾਲ ਪਹਿਲੀ ਮੌਤ

Bunty