International

‘ਅਮਰੀਕਾ ’ਚ 11 ਭਾਰਤੀ ਵਿਦਿਆਰਥੀਆਂ ਦੀ ਮੌਤ ਚਿੰਤਾ ਦਾ ਵਿਸ਼ਾ ਪਰ ਇਹ ਨਫ਼ਰਤੀ ਅਪਰਾਧ ਨਹੀਂ’

ਵਾਸ਼ਿੰਗਟਨ – ਅਮਰੀਕਾ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਪ੍ਰਮੁੱਖ ਭਾਰਤੀ-ਅਮਰੀਕੀ ਸਿੱਖਿਆ ਸ਼ਾਸਤਰੀ ਨੇ ਇਸ ਸਾਲ ਭਾਰਤੀ ਮੂਲ ਦੇ 11 ਵਿਦਿਆਰਥੀਆਂ ਦੀ ਮੌਤ ਜਾਂ ਇਸ ਸਾਲ ਭਾਰਤ ਤੋਂ ਆਉਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਗੱਲ ਕਹੀ। ਅਮਰੀਕਾ ’ਚ ਭਾਰਤੀਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਨੇ ਭਾਰਤੀ ਭਾਈਚਾਰੇ ਅਤੇ ਭਾਰਤ ’ਚ ਰਹਿ ਰਹੇ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ।
ਅਮਰੀਕਾ ਵਿੱਚ ਹੋਈਆਂ ਇਨ੍ਹਾਂ ਮੌਤਾਂ ਪਿੱਛੇ ਹਮਲਾਵਰਾਂ ਦੇ ਮਕਸਦ ਦਾ ਪਤਾ ਨਹੀਂ ਲੱਗਿਆ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਨੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਵਿਦਿਆਰਥੀ ਯੂਨੀਅਨਾਂ ਨਾਲ ਤਾਲਮੇਲ ਕਰਨਾ ਅਤੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਉਣਾ ਸ਼ਾਮਲ ਹੈ। ਵਰਜੀਨੀਆ ਦੀ ਜਾਰਜ ਮੇਸਨ ਯੂਨੀਵਰਸਿਟੀ ਦੇ ਸਕੂਲ ਆਫ਼ ਕੰਪਿਊਟਿੰਗ ਦੇ ਡਿਵੀਜ਼ਨਲ ਡੀਨ ਗੁਰਦੀਪ ਸਿੰਘ ਨੇ ਕਿਹਾ, ‘ਇਹ ਮੰਦਭਾਗਾ ਹੈ ਕਿ ਇਸ ਸਾਲ ਅਜਿਹੀਆਂ ਘਟਨਾਵਾਂ ਵਾਪਰੀਆਂ। ਇਸ ਲਈ ਮਾਪਿਆਂ ਦਾ ਚਿੰਤਤ ਹੋਣਾ ਸੁਭਾਵਿਕ ਹੈ ਪਰ ਮੈਨੂੰ ਇਹ ਨਫਰਤੀ ਅਪਰਾਧ ਨਹੀਂ ਲੱਗਦੇ। ਇਸ ਲਈ ਭਾਰਤੀ ਵਿਦਿਆਰਥੀਆਂ ਨੂੰ ਹੋਰ ਵੱਧ ਚੌਕਸ ਹੋਣ ਦੀ ਲੋੜ ਹੈ।

Related posts

ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰ ਰਿਹੈ ਸ੍ਰੀਲੰਕਾ, ਛੇ ਮਿਲੀਅਨ ਤੋਂ ਵੱਧ ਸ੍ਰੀਲੰਕਾ ਨੂੰ ਅਨਾਜ ਦੀ ਲੋੜ

Bunty

ਦੁਨੀਆ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ, 995 ਕਰੋੜ ਪਾਸਵਰਡ ਲੀਕ ਕਈ ਮੁਲਾਜ਼ਮਾਂ ਦਾ ਵੀ ਹੋਇਆ ਡਾਟਾ ਲੀਕ

Bunty

ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਈਸਟਰ ਸੰਡੇ ਹਮਲਿਆਂ ਦੀ ਦੁਬਾਰਾ ਸ਼ੁਰੂ ਕਰਨਗੇ ਜਾਂਚ

Bunty