International

ਅਮਰੀਕਾ ਦੇ ਕੋਲੋਰਾਡੋ ‘ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ, ਮਰਨ ਵਾਲਿਆਂ ‘ਚ ਸ਼ੱਕੀ ਬੰਦੂਕਧਾਰੀ ਵੀ ਸ਼ਾਮਲ

ਕੋਲਰਾਡੋ – ਅਮਰੀਕਾ ਦੇ ਕੋਲਰਾਡੋ ਸੂਬੇ ‘ਚ ਹੋਈ ਗੋਲ਼ੀਬਾਰੀ ਦੀ ਘਟਨਾ ‘ਚ ਸ਼ੱਕੀ ਬੰਦੂਕਧਾਰੀ ਸਮੇਤ ਪੰਜ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀ ਨੇ ਡੇਨਵੇਰ ਤੇ ਲੈਕਵੁੱਡ ‘ਚ ਘਟੋ-ਘੱਟ ਸੱਤ ਵੱਖ-ਵੱਖ ਥਾਵਾਂ ‘ਤੇ ਗੋਲ਼ੀਆਂ ਚਲਾਈਆਂ। ਡੇਨੇਵੇਰ ਪੁਲਿਸ ਮੁਖੀ ਪਾਲ ਪੈਜਨ ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਥਾਨਕ ਸਮੇਂ ਮੁਤਾਬਕ, ਸ਼ਾਮ ਪੰਜ ਵਜੇ (ਜੀਐੱਮਟੀ ਮੰਗਲਵਾਰ 12 ਵਜੇ) ਗੋਲ਼ੀਬਾਰੀ ਸ਼ੁਰੂ ਹੋਈ। ਦੋ ਔਰਤਾਂ ਮਾਰੀਆਂ ਗਈਆਂ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਤੋਂ ਥੋੜੀ ਦੇਰ ਬਾਅਦ ਡੇਨਵੇਰ ਦੇ ਪੱਛਮ ‘ਚ ਵਿਲੀਅਮਸ ਸਟ੍ਰੀਟ ‘ਚ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਗਈ।

ਡੇਨਵੇਰ ਪੁਲਿਸ ਵੱਲੋਂ ਸ਼ੱਕੀ ਦੇ ਵਾਹਨ ‘ਤੇ ਧਿਆਨ ਦੇ ਤੋਂ ਬਾਅਦ ਜਾਂਚ ਸ਼ੁਰੂ ਹੋਈ। ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਸ਼ੱਕੀ ਲੇਕਵੁੱਡ ਭੱਜ ਗਿਆ। ਲੇਕਵੁੱਡ ਪੁਲਿਸ ਦੇ ਲੋਕ ਸੰਪਰਕ ਵਿਭਾਗ ਜੌਨ ਰੋਮੇਰੋ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ੱਕੀ ਹੋਟਲ ‘ਚ ਵੜ੍ਹ ਗਿਆ ਤੇ ਇਕ ਕਲਰਕ ਨੂੰ ਗੋਲ਼ੀ ਮਾਰ ਦਿੱਤੀ। ਬਾਅਦ ‘ਚ ਇੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ। ਮੁਕਾਬਲੇ ‘ਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ।

Related posts

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !

admin

ਅੱਜ ਰਾਤ ਤੋਂ ਈਰਾਨ ਵਲੋਂ ਅਮਰੀਕਨ ਟੈਕ ਕੰਪਨੀਆਂ ‘ਤੇ ਹਮਲਿਆਂ ਦੀ ਚਿਤਾਵਨੀ

admin

ਟਰੰਪ ਦੇ ਦਸਤਖ਼ਤ ਹੁਣ ਅਮਰੀਕਾ ਦੀ ਕਰੰਸੀ ‘ਤੇ ਵੀ ਦਿਖਾਈ ਦੇਣਗੇ

admin