International

ਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾ

ਵਾਸ਼ਿੰਗਟਨ – ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਲੈਵਲ 2 ਅਤੇ ਲੈਵਲ 3 ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿਚ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਅਤੇ ਸੰਪਰਦਾਇਕ ਹਿੰਸਾ ਦੇ ਕਾਰਨ ਪਾਕਿਸਤਾਨ ਦੀ ਯਾਤਰਾ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ, ਜਦਕਿ ਭਾਰਤ ਆਉਣ ਵਾਲੇ ਲੋਕਾਂ ਨੂੰ ਅਪਰਾਧ ਅਤੇ ਅੱਤਵਾਦ ਦੇ ਕਾਰਨ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਸੋਮਵਾਰ ਨੂੰ ਜਾਰੀ ਕੀਤੀ ਗਈ ਭਾਰਤ ਲਈ ਆਪਣੀ ਐਡਵਾਈਜ਼ਰੀ ‘ਚ ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਅਤੇ ਅਸ਼ਾਂਤੀ ਕਾਰਨ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ, “ਭਾਰਤੀ ਅਧਿਕਾਰੀ ਰਿਪੋਰਟ ਕਰਦੇ ਹਨ ਕਿ ਬਲਾਤਕਾਰ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਅਪਰਾਧਾਂ ਵਿੱਚੋਂ ਇਕ ਹੈ। ਸੈਰ-ਸਪਾਟਾ ਸਥਾਨਾਂ ਅਤੇ ਹੋਰ ਥਾਵਾਂ ‘ਤੇ ਜਿਨਸੀ ਸ਼ੋਸ਼ਣ ਵਰਗੇ ਹਿੰਸਕ ਅਪਰਾਧ ਹੋਏ ਹਨ।

Related posts

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin

ਅਮਰੀਕੀ ਰਾਸ਼ਟਰਪਤੀਆਂ ‘ਤੇ ਹਮਲਿਆਂ ਦਾ ਇੱਕ ਲੰਮਾ ਇਤਿਹਾਸ !

admin

ਭਾਰਤ ਅਤੇ ਨਿਊਜ਼ੀਲੈਂਡ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ

admin