ArticlesBreaking NewsInternationalLatest NewsTravel

ਅਮਰੀਕਾ ਵਿੱਚ ਹਵਾਈ ਯਾਤਰਾ ਦਾ ਸੰਕਟ ਜਾਰੀ, ਹਜ਼ਾਰਾਂ ਉਡਾਣਾਂ ਰੱਦ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਨੂੰ 'ਆਫ਼ਤ' ਕਰਾਰ ਦਿੱਤਾ ਹੈ।

ਵਾਸ਼ਿੰਗਟਨ – ਅਮਰੀਕਾ ਵਿੱਚ ਹਵਾਈ ਯਾਤਰਾ ਦਾ ਸੰਕਟ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਤਕਨੀਕੀ ਖਰਾਬੀ ਕਾਰਨ ਹਜ਼ਾਰਾਂ ਉਡਾਣਾਂ ਰੱਦ ਹੋ ਚੁੱਕੀਆਂ ਹਨ, ਜਦਕਿ ਕਈ ਹੋਰ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਕਟ ਲਈ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਅਮਰੀਕਾ ਦੀ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਨੂੰ ‘ਆਫ਼ਤ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਾਂਗਰਸ ਤੋਂ ਇਸ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਵਾਧੂ ਫੰਡ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।

ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਅਵੇਅਰ ਮੁਤਾਬਕ, ਸ਼ਨੀਵਾਰ ਸ਼ਾਮ ਤੱਕ ਅਮਰੀਕਾ ਵਿੱਚ 6,150 ਤੋਂ ਵੱਧ ਉਡਾਣਾਂ ਰੱਦ ਹੋ ਚੁੱਕੀਆਂ ਸਨ ਅਤੇ 7,300 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਲਗਭਗ 9,200 ਉਡਾਣਾਂ ਰੱਦ ਹੋਈਆਂ ਸਨ ਅਤੇ 7,500 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਸਨ।

ਕਿਵੇਂ ਸ਼ੁਰੂ ਹੋਈ ਸਮੱਸਿਆ ?

ਅਧਿਕਾਰੀਆਂ ਮੁਤਾਬਕ, ਸ਼ੁੱਕਰਵਾਰ ਨੂੰ ਲਗਭਗ ਪੰਜ ਘੰਟੇ ਤੱਕ ਹਵਾਈ ਆਵਾਜਾਈ ਵਿੱਚ ਵੱਡੀ ਰੁਕਾਵਟ ਆਈ। ਇਸ ਦਾ ਕਾਰਨ ਇੱਕ ਰਾਊਟਰ ਵਿੱਚ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਇਹ ਉਪਕਰਣ ਸਰਕਾਰੀ ਠੇਕੇਦਾਰ ਕੰਪਨੀ L3Harris ਵੱਲੋਂ ਲਗਾਇਆ ਗਿਆ ਸੀ।

ਅਮਰੀਕਾ ਦੇ ਆਵਾਜਾਈ ਮੰਤਰੀ ਸੀਨ ਡਫੀ ਨੇ ਦੱਸਿਆ ਕਿ ਕੰਪਨੀ ਪੁਰਾਣੀਆਂ ਤਾਂਬੇ ਦੀਆਂ ਕੇਬਲਾਂ ਦੀ ਥਾਂ ਨਵੀਆਂ ਫਾਈਬਰ ਆਪਟਿਕ ਕੇਬਲਾਂ ਲਗਾਉਣ ਦਾ ਕੰਮ ਕਰ ਰਹੀ ਸੀ। ਇਸੇ ਦੌਰਾਨ ਕੁਝ ਰਾਊਟਰਾਂ ਵਿੱਚ ਖਰਾਬੀ ਆਉਣ ਦਾ ਸ਼ੱਕ ਹੈ। ਅਰਕਾਨਸਾਸ ਅਤੇ ਟੈਕਸਾਸ ਵਿੱਚ ਲੱਗੇ ਉਪਕਰਣਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਹਵਾਈ ਆਵਾਜਾਈ ਵਿੱਚ ਵੱਡੀ ਰੁਕਾਵਟ ਵਾਰੇ ਅਧਿਕਾਰੀ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਮੱਸਿਆ ਗਲਤ ਇੰਸਟਾਲੇਸ਼ਨ, ਕਰਮਚਾਰੀਆਂ ਦੀ ਗਲਤੀ ਜਾਂ ਖਰਾਬ ਉਪਕਰਣ ਕਾਰਨ ਆਈ ਸੀ। ਇਸ ਸੰਕਟ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਹਵਾਈ ਅੱਡਿਆਂ ‘ਤੇ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕਈ ਲੋਕਾਂ ਦੀਆਂ ਯਾਤਰਾ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਤਕਨੀਕੀ ਖਰਾਬੀ ਦਾ ਅਸਲ ਕਾਰਨ ਸਾਹਮਣੇ ਆ ਸਕੇਗਾ।

Related posts

ਨਵੰਬਰ/ਦਸੰਬਰ ਵਿਧਾਨਸਭਾ ਚੋਣਾਂ ਲਈ ਪੰਜਾਬ ‘ਚ ਛਿੜੇਗੀ ‘ਮਹਾਂਭਾਰਤ’!

admin

ਅਰਦਾਸ

admin

ਟਰੂਡੋ ਦੀ ਵਧੀ ਚਿੰਤਾ; ਹਿੰਦੂ, ਸਿੱਖ, ਮੁਸਲਿਮ ਭਾਈਚਾਰਾ ਵਿਰੋਧੀ ਪਾਰਟੀ ਨੂੰ ਦੇ ਰਿਹੈ ਸਮਰਥਨ

Bunty