India

ਅਮਿਤ ਸ਼ਾਹ ਤੇ ਰਾਹੁਲ ਗਾਂਧੀ ਦੀ ਗਲਤ ਟਿੱਪਣੀ ਦੇ ਮਾਮਲੇ ਵਿਚ ਸੁਣਵਾਈ ਟਲੀ

ਸੁਲਤਾਨਪੁਰ – ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਸ਼ਨੀਵਾਰ ਨੂੰ ਵਕੀਲਾਂ ਦੇ ਕੰਮ ਦੇ ਬਾਈਕਾਟ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਗਲਤ ਟਿੱਪਣੀ ਕਰਨ ਦੇ ਮਾਮਲੇ ’ਚ ਅਗਲੇ ਸੁਣਵਾਈ 18 ਜਨਵਰੀ ਲਈ ਤੈਅ ਕਰ ਦਿੱਤੀ। ਸੁਲਤਾਨਪੁਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਸ਼ਾਹ ’ਤੇ 5 ਸਾਲ ਪਹਿਲਾਂ ਗਲਤ ਟਿੱਪਣੀ ਕਰਨ ਦੇ ਮਾਮਲੇ ’ਚ ਰਾਹੁਲ ਨੂੰ 6 ਜਨਵਰੀ ਨੂੰ ਤਲਬ ਹੋਣ ਦਾ ਸੰਮਨ ਜਾਰੀ ਕੀਤਾ ਸੀ। ਅੱਜ ਯਾਨੀ ਸ਼ਨੀਵਾਰ ਇਸ ਮਾਮਲੇ ’ਚ ਸੁਣਵਾਈ ਹੋਣੀ ਸੀ ਪਰ ਵਕੀਲਾਂ ਵਲੋਂ ਕੰਮ ਦਾ ਬਾਈਕਾਟ ਕਰਨ ਕਾਰਨ ਹੁਣ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ। ਪਟੀਸ਼ਨਕਰਤਾ ਦੇ ਐਡਵੋਕੇਟ ਸੰਤੋਸ਼ ਪਾਂਡੇ ਨੇ ਦੱਸਿਆ ਕਿ ਅਦਾਲਤ ਕੰਪਲੈਕਸ ’ਚ ਜੂਨੀਅਰ ਐਡਵੋਕੇਟਾਂ ਦੀ ਕਾਨੂੰਨੀ ਕਾਰਜਸ਼ਾਲਾ ਹੋਣ ਕਾਰਨ ਵਕੀਲਾਂ ਵਲੋਂ ਕੰਮ ਦਾ ਬਾਈਕਾਟ ਕੀਤਾ ਜਾ ਰਿਹਾ ਸੀ, ਜਿਸ ਕਾਰਨ ਹੁਣ ਅਗਲੀ ਸੁਣਵਾਈ 18 ਜਨਵਰੀ ਨੂੰ ਹੋਵੇਗੀ। ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਹਨੂੰਮਾਨਗੰਜ ਵਾਸੀ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਿਜੇ ਮਿਸ਼ਰਾ ਨੇ ਰਾਹੁਲ ਖ਼ਿਲਾਫ਼ 4 ਅਗਸਤ 2018 ਨੂੰ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

Related posts

ਵਾਹਨ ਹੁਣ ਇੱਕ-ਦੂਜੇ ਨੂੰ ਦੇਣਗੇ ਖਤਰੇ ਦੀ ਜਾਣਕਾਰੀ : ਸਰਕਾਰ ਦੀ ਨਵੀਂ ਯੋਜਨਾ

admin

ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ LNG ਆਯਾਤਕ ਤੇ ਗਲੋਬਲ ਰਿਫਾਈਨਿੰਗ ਹੱਬ ਬਣ ਗਿਆ ਹੈ !

admin

26 ਦਸੰਬਰ ਤੋਂ ਦੇਸ਼ ‘ਚ ਹਰ ਰੋਜ਼ ਸਾਹਮਣੇ ਆ ਰਹੇ ਹਨ 10 ਹਜ਼ਾਰ ਕੇਸ

Bunty