India

ਅਯੁੱਧਿਆ ’ਚ ਉਮੜ ਰਹੀ ਲੋਕਾਂ ਦੀ ਭੀੜ, ਕਿਲੋਮੀਟਰ ਤੱਕ ਲੱਗੀਆਂ ਲਾਈਨਾਂ, ਦਰਸ਼ਨਾਂ ਲਈ ਵਧਾਇਆ ਗਿਆ ਸਮਾਂ

ਅਯੁੱਧਿਆ – ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਦਰਸ਼ਨਾਂ ਦਾ ਸਮਾਂ ਰਾਤ 10 ਵਜੇ ਤੱਕ ਵਧਾ ਦਿੱਤਾ ਗਿਆ ਹੈ। ਅੱਜ ਵੀ ਕਰੀਬ ਇੱਕ ਕਿਲੋਮੀਟਰ ਤੱਕ ਸ਼ਰਧਾਲੂਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਦੇਰ ਰਾਤ ਤੋਂ ਹੀ ਰਾਮ ਭਗਤ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ।
ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਮੱਦੇਨਜ਼ਰ ਮੰਦਰ ਪ੍ਰਸ਼ਾਸਨ ਨੇ ਦਰਸ਼ਨਾਂ ਦਾ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਸ਼ਰਧਾਲੂ ਰਾਤ 10 ਵਜੇ ਤੱਕ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ। ਪਹਿਲਾਂ ਇਹ ਸਮਾਂ ਸ਼ਾਮ ਦੇ ਸੱਤ ਵਜੇ ਤੱਕ ਸੀ। ਸਵੇਰੇ 7 ਵਜੇ ਤੋਂ 11.30 ਵਜੇ ਤੱਕ ਸਵੇਰੇ ਦੀ ਸ਼ਿਫਟ ਵਿੱਚ ਦਰਸ਼ਨ ਹੋਣਗੇ।ਅਧਿਕਾਰਤ ਸੂਤਰਾਂ ਮੁਤਾਬਕ ਮੰਦਰ ਦੇ ਦਰਸ਼ਨਾਂ ਲਈ ਕਰੀਬ ਪੰਜ ਲੱਖ ਸ਼ਰਧਾਲੂ ਅਯੁੱਧਿਆ ’ਚ ਡੇਰੇ ਲਾਏ ਹੋਏ ਹਨ ਅਤੇ ਸ਼ਰਧਾਲੂਆਂ ਦੀ ਆਮਦ ਜਾਰੀ ਹੈ। ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ 10-15 ਦਿਨਾਂ ਬਾਅਦ ਅਯੁੱਧਿਆ ਆਉਣ ਅਤੇ ਰਾਮਲੱਲਾ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਅੱਠ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਸਿਸਟਮ ’ਤੇ ਨਜ਼ਰ ਰੱਖ ਰਹੇ ਹਨ। ਪੁਲਿਸ ਦੇ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਅਤੇ ਪ੍ਰਮੁੱਖ ਸਕੱਤਰ (ਗ੍ਰਹਿ) ਸੰਜੇ ਪ੍ਰਸਾਦ ਵੀ ਸਥਿਤੀ ’ਤੇ ਨਜ਼ਰ ਰੱਖਣ ਲਈ ਅਯੁੱਧਿਆ ਵਿੱਚ ਡੇਰੇ ਲਾਏ ਹੋਏ ਹਨ।
ਪ੍ਰਸ਼ਾਸਨ ਲਗਾਤਾਰ ਭੀੜ ਨੂੰ ਕੰਟਰੋਲ ਕਰਨ ’ਚ ਲੱਗਾ ਹੋਇਆ ਹੈ। ਰਾਮ ਭਗਤ ਦੇਰ ਰਾਤ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਯਾਨੀ ਬੁੱਧਵਾਰ ਨੂੰ ਪੁਲਿਸ ਨੇ ਰਾਮਲੱਲਾ ਦੇ ਦਰਸ਼ਨਾਂ ਲਈ ਤਿੰਨ ਲਾਈਨਾਂ ਬਣਾਈਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਸ਼ਰਧਾਲੂਆਂ ਦੀ ਲਗਭਗ ਇਕ ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ। ਹਾਲਾਂਕਿ ਮੰਗਲਵਾਰ ਦੇ ਮੁਕਾਬਲੇ ਅੱਜ ਰਾਮ ਮੰਦਰ ਕੰਪਲੈਕਸ ’ਚ ਪ੍ਰਬੰਧ ਬਿਹਤਰ ਹਨ।

Related posts

ਡੋਰ-ਟੂ-ਡੋਰ ਟੀਕਾਕਰਨ ਦਾ ਹੁਕਮ ਦੇਣ ਤੋਂ ਸੁਪਰੀਮ ਕੋਰਟ ਦਾ ਇਨਕਾਰ

Bunty

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ‘ਚ ਹਾਰ ਨੂੰ ਹਜ਼ਮ ਕਰਨਾ ਕਿਉਂ ਮੁਸ਼ਕਲ ਲੱਗ ਰਿਹਾ ?

admin