India

ਅਯੁੱਧਿਆ ’ਚ ਬਿਰਾਜੇ ਭਗਵਾਨ ਰਾਮ

PM at the Pran Pratishtha ceremony of Shree Ram Janmaboomi Temple in Ayodhya, Uttar Pradesh on January 22, 2024.

ਅਯੁੱਧਿਆ – ਅਯੁੱਧਿਆ ਦੇ ਰਾਮ ਮੰਦਰ ’ਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਅੱਜ ਪੂਰੀ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਲ ਜੁੜੀਆਂ ਰਸਮਾਂ ’ਚ ਹਿੱਸਾ ਲਿਆ। ਸੁਨਹਿਰੀ ਰੰਗ ਦਾ ਕੁੜਤਾ ਤੇ ਕਰੀਮ ਰੰਗ ਦੀ ਧੋਤੀ ਪਹਿਨੇ ਪ੍ਰਧਾਨ ਮੰਤਰੀ ਮੋਦੀ ਨਵੇਂ ਬਣੇ ਰਾਮ ਮੰਦਰ ਦੇ ਮੁੱਖ ਗੇਟ ਤੋਂ ਪੈਦਲ ਸਮਾਗਮ ਵਾਲੀ ਥਾਂ ’ਤੇ ਪਹੁੰਚੇ ਅਤੇ ਪਾਵਨ ਅਸਥਾਨ ’ਚ ਦਾਖਲ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਆਪਣੇ ਹੱਥ ਵਿੱਚ ਲਾਲ ਕੱਪੜੇ ਵਿੱਚ ਲਪੇਟਿਆ ਚਾਂਦੀ ਦਾ ਛਤਰ ਵੀ ਲੈ ਕੇ ਆਏ। ਪਾਵਨ ਅਸਥਾਨ ’ਚ ਸ੍ਰੀ ਮੋਦੀ ਨੇ ਪੰਡਤਾਂ ਵੱਲੋਂ ਮੰਤਰਾਂ ਦੇ ਜਾਪ ਨਾਲ ਰਸਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪ੍ਰਾਣ ਪ੍ਰਤਿਸ਼ਠਾ ਲਈ ਸੰਕਲਪ ਲਿਆ। ਰਸਮ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਬਾਅਦ ਦੁਪਹਿਰ ਸਾਢੇ 12ਵਜੇ (12-29) ਕੀਤੀ ਗਈ। ਇਸ ਦੌਰਾਨ ਸੈਨਾ ਦੇ ਹੈਲੀਕਾਪਟਰਾਂ ਨੇ ਮੰਦਰ ’ਤੇ ਫੁੱਲਾਂ ਦੀ ਵਰਖਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘ਅਯੁੱਧਿਆ ਧਾਮ ’ਚ ਸ੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ ਸਾਰਿਆਂ ਨੂੰ ਭਾਵੁਕ ਕਰਨ ਵਾਲਾ ਹੈ। ਇਸ ਬ੍ਰਹਮ ਦਾ ਹਿੱਸਾ ਬਣਨਾ ਮੇਰੀ ਖੁਸ਼ਕਿਸਮਤੀ ਹੈ। ਜੈ ਸੀਤਾ ਰਾਮ।’
ਪ੍ਰਾਣ ਪ੍ਰਤਿਸ਼ਠਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਲੱਲਾ ਦੀ ਮੂਰਤੀ ਦੀ ‘ਆਰਤੀ’ ਕੀਤੀ। ਭਗਵਾਨ ਰਾਮ (ਸ੍ਰੀ ਰਾਮਲੱਲਾ ਦੀ ਮੂਰਤੀ) ਦੇ ਬਚਪਨ ਦੇ ਰੂਪ ਨੂੰ ਮੰਦਰ ਦੀ ਹੇਠਲੀ ਮੰਜ਼ਿਲ ’ਤੇ ਮੁੱਖ ਗਰਭਗ੍ਰਹਿ ਵਿੱਚ ਰੱਖਿਆ ਗਿਆ ਹੈ। ਪੀ.ਐੱਮ. ਮੋਦੀ ਨੇ ਭਗਵਾਨ ਦੀ ‘ਪਰਿਕਰਮਾ’ ਕੀਤੀ ਅਤੇ ‘ਦੰਡਵਤ ਪ੍ਰਣਾਮ’ ਕਰਨ ਮਗਰੋਂ ‘ਸਾਧੂਆਂ’ ਤੋਂ ਆਸ਼ੀਰਵਾਦ ਵੀ ਲਿਆ। ਸਮਾਰੋਹ ਵਿੱਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਰਾਜ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੌਜੂਦ ਸਨ। ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੁੰਦੇ ਹੀ ਭਾਰਤੀ ਹਵਾਈ ਸੈਨਾ (916) ਦੇ ਹੈਲੀਕਾਪਟਰਾਂ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਕੰਪਲੈਕਸ ਉੱਤੇ ਫੁੱਲਾਂ ਦੀ ਵਰਖਾ ਕੀਤੀ। 8,000 ਤੋਂ ਵੱਧ ਮਹਿਮਾਨਾਂ ਨੂੰ ਵਿਸ਼ਾਲ ਮੰਦਰ ਵਿੱਚ ਸਮਾਰੋਹ ਲਈ ਸੱਦਾ ਦਿੱਤਾ ਗਿਆ। ਸ਼ਾਨਦਾਰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਨਿਰਮਾਣ ਪਰੰਪਰਾਗਤ ਨਾਗਰ ਸ਼ੈਲੀ ਵਿੱਚ ਕੀਤਾ ਗਿਆ ਹੈ।

Related posts

ਰਾਜਨਾਥ ਸਿੰਘ ਨੇ ਸੈਨਾ ਮੁਖੀਆਂ ਨਾਲ ਕੀਤੀ ਮੀਟਿੰਗ, ਅਗਨੀਪਥ ਯੋਜਨਾ ਨੂੰ ਜਲਦੀ ਲਾਗੂ ਕਰਨ ਤੇ ਅੰਦੋਲਨਕਾਰੀਆਂ ਨੂੰ ਸ਼ਾਂਤ ਕਰਨ ‘ਤੇ ਕੀਤੀ ਚਰਚਾ

Bunty

ਕੁਪਵਾੜਾ ‘ਚ 7 ਕਿਲੋ ਨਸ਼ੀਲਾ ਪਦਾਰਥ, ਇਕ ਔਰਤ ਸਮੇਤ ਤਿੰਨ ਲੋਕ ਗ੍ਰਿਫ਼ਤਾਰ, ਦੋ ਆਈਈਡੀ ਵੀ ਬਰਾਮਦ

Bunty

ਆਮਰਪਾਲੀ ਲੀਜ਼ਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਮਾਮਲਾ ਦਰਜ, ਸੀਬੀਆਈ ਨੇ ਕੀਤੀ ਕਾਰਵਾਈ

Bunty