ਅਲਜੀਰੀਆ – ਅਲਜੀਰੀਆ ਦੇ ਲੋਕ ਆਪਣਾ ਅਗਲਾ ਰਾਸ਼ਟਰਪਤੀ ਚੁਣਨ ਲਈ ਸ਼ਨੀਵਾਰ ਨੂੰ ਚੋਣਾਂ ’ਚ ਹਿੱਸਾ ਲੈਣਗੇ, ਇਸ ਦੌਰਾਨ ਦੇਸ਼ ਦੇ 23 ਮਿਲੀਅਨ ਤੋਂ ਵੱਧ ਨਾਗਰਿਕ ਆਪਣੀ ਵੋਟ ਪਾਉਣ ਦੇ ਯੋਗ ਹੋਣਗੇ। ਸਥਾਨਕ ਸਮੇਂ ਅਨੁਸਾਰ ਸਵੇਰੇ 8.00 ਵਜੇ ਦੇਸ਼ ਭਰ ’ਚ ਪੋਲਿੰਗ ਸਟੇਸ਼ਨ ਖੁੱਲ੍ਹਣ ਦੇ ਨਾਲ ਸਵੇਰੇ ਜਲਦੀ ਵੋਟਿੰਗ ਸ਼ੁਰੂ ਹੋਈ। ਏਜੰਸੀ ਦੀ ਰਿਪੋਰਟ ਅਨੁਸਾਰ, ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਣ ਲਈ ਮੋਬਾਈਲ ਪੋਲਿੰਗ ਸਟੇਸ਼ਨ ਬੁੱਧਵਾਰ ਤੋਂ ਚਾਲੂ ਹੋ ਗਏ ਹਨ, ਜਦ ਕਿ ਵਿਦੇਸ਼ਾਂ ’ਚ ਰਹਿਣ ਵਾਲੇ 800,000 ਤੋਂ ਵੱਧ ਅਲਜੀਰੀਆ ਦੇ ਲੋਕਾਂ ਲਈ ਵੋਟਿੰਗ ਸੋਮਵਾਰ ਨੂੰ ਸ਼ੁਰੂ ਹੋਈ। ਇਸ ਚੋਣ ਲਈ ਰਾਸ਼ਟਰੀ ਸੁਤੰਤਰ ਅਥਾਰਟੀ ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਦੀ ਹੈ।ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ ਪੋਲ ਬੰਦ ਹੋਣ ਤੱਕ ਨਿਯਮਤ ਅੱਪਡੇਟ ਦਿਨ ਭਰ ਪ੍ਰਦਾਨ ਕੀਤੇ ਜਾਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੀ ਦੌੜ ’ਚ ਤਿੰਨ ਉਮੀਦਵਾਰਾਂ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ, 78-ਸਾਲ ਦੇ ਮੌਜੂਦਾ ਰਾਸ਼ਟਰਪਤੀ ਅਬਦੇਲਮਾਦਜਿਦ ਟੇਬੂਨ, ਵਿਆਪਕ ਸਮਰਥਨ ਦੇ ਨਾਲ ਇਕ ਆਜ਼ਾਦ ਉਮੀਦਵਾਰ ਵਜੋਂ ਦੂਜੀ ਵਾਰ ਚੋਣ ਲੜ ਰਹੇ ਹਨ, ਦੂਜੇ ਅਬਦੇਲਾਲੀ ਹਸਾਨੀ ਸ਼ੈਰੀਫ, 57, ਮੂਵਮੈਂਟ ਫਾਰ ਸੋਸਾਇਟੀ ਫਾਰ ਪੀਸ ਦੇ ਮੁਖੀ ਅਤੇ ਯੂਸਫ਼ ਔਚੀਚੇ, 41, ਖੱਬੇਪੱਖੀ ਸੋਸ਼ਲਿਸਟ ਫੋਰਸਿਜ਼ ਫਰੰਟ ਦੇ ਜਨਰਲ ਸਕੱਤਰ ਹਨ